ਜਲੰਧਰ- ਐਪਲ ਨੇ ਹਾਲ ਹੀ ਵਿਚ ਆਪਣੇ ਆਈਫੋਨ ਆਪ੍ਰੇਟਿੰਗ ਸਿਸਟਮ 10 (ਆਈ. ਓ. ਐੱਸ. 10) ਲਈ ਪਬਲਿਕ ਬੀਟਾ ਵਰਜ਼ਨ ਪੇਸ਼ ਕੀਤਾ ਹੈ। ਇਸ ਨੂੰ ਕੋਈ ਵੀ ਆਪਣੇ ਕੰਪੈਟੇਬਲ ਆਈਫੋਨ ਵਿਚ ਇੰਸਟਾਲ ਕਰ ਸਕਦਾ ਹੈ ਅਤੇ ਨਵੇਂ ਆਈ. ਓ. ਐੱਸ. ਫੀਚਰਸ ਦਾ ਮਜ਼ਾ ਲੈ ਸਕਦਾ ਹੈ। ਜੇਕਰ ਤੁਸੀਂ ਆਈ. ਓ. ਐੱਸ. 10 ਨੂੰ ਆਪਣੇ ਆਈਫੋਨ ਵਿਚ ਇੰਸਟਾਲ ਕਰਨਾ ਚਾਹੁੰਦੇ ਹੋ ਤਾਂ ਇਸ ਲਈ ਸਪੇਅਰ (ਰੋਜ਼ਾਨਾ ਇਸਤੇਮਾਲ ਨਾ ਕੀਤੇ ਜਾਣ ਵਾਲੇ) ਆਈਫੋਨ ਦਾ ਇਸਤੇਮਾਲ ਕਰੋ। ਬੀਟਾ ਵਰਜ਼ਨ ਦੇ ਕਾਰਨ ਇਸ ਵਿਚ ਫਿਲਹਾਲ ਬਗਜ਼ ਤਾਂ ਹੋਣਗੇ ਹੀ ਲੇਕਿਨ ਨਵੇਂ ਆਈ. ਓ. ਐੱਸ. ਵਿਚ ਕਈ ਅਜਿਹੇ ਫੀਚਰਸ ਹਨ ਜੋ ਆਈਫੋਨ ਯੂਜ਼ਰ ਨੂੰ ਪਸੰਦ ਆਣਗੇ। ਆਓ ਜਾਣਦੇ ਹਾਂ ਇਨ੍ਹਾਂ ਫੀਚਰਸ ਦੇ ਬਾਰੇ-
ਲਾਕ ਸਕ੍ਰੀਨ ਉੱਤੇ ਪਹਿਲਾਂ ਤੋਂ ਜ਼ਿਆਦਾ ਜਾਣਕਾਰੀ-
ਨਵੇਂ ਆਈ. ਓ. ਐੱਸ. ਵਿਚ ਯੂਜ਼ਰ ਲਾਕ ਸਕ੍ਰੀਨ ਉੱਤੇ ਵੈਦਰ, ਕੈਲੰਡਰ, ਫੇਵਰਟ ਕਾਂਟੈਕਟਸ ਨੂੰ ਕਾਲ ਕਰਨ ਵਰਗੀ ਜਾਣਕਾਰੀ ਦੇਖ ਸਕੋਗੇ। ਇਸ ਤੋਂ ਇਲਾਵਾ ਲਾਕ ਸਕ੍ਰੀਨ ਉੱਤੇ ਸਰਚ ਵੀ ਕਰ ਸਕੋਗੇ। ਕਸਟਮਾਈਜ਼ੇਸ਼ਨ ਦੇ ਜ਼ਰੀਏ ਇਕ ਕਲਿਕ 'ਤੇ ਮਿਊਜ਼ਿਕ ਅਸੈੱਸ, ਫੋਟੋਜ਼ ਆਦਿ ਦਾ ਵੀ ਅਸੈੱਸ ਪਾ ਸਕੋਗੇ। ਇਸ ਤੋਂ ਇਲਾਵਾ ਲਾਕ ਸਕ੍ਰੀਨ 'ਤੇ ਦਿਖਣ ਵਾਲੀ ਨੋਟੀਫਿਕੇਸ਼ਨਜ਼ ਨੂੰ ਇਕ ਹੀ ਵਾਰ ਵਿਚ ਕਲੀਅਰ ਵੀ ਕਰ ਸਕੋਗੇ ।
ਫੋਨ ਦੱਸੇਗਾ ਕਿੱਥੇ ਪਾਰਕ ਕੀਤੀ ਹੈ ਤੁਹਾਡੀ ਕਾਰ-
ਕਾਰ ਨੂੰ ਪਾਰਕ ਕਰਨ ਤੋਂ ਬਾਅਦ ਉਸ ਨੂੰ ਲੱਭਣਾ ਨਹੀਂ ਪਵੇਗਾ ਕਿਉਂਕਿ ਕਾਰ ਪਾਰਕ ਕਰਨ ਤੋਂ ਬਾਅਦ ਫੋਨ ਨਾਲ ਆਲੇ-ਦੁਆਲੇ ਦੀ ਫੋਟੋ ਲੈ ਕੇ ਜੀ. ਪੀ. ਐੱਸ. ਦੀ ਮਦਦ ਨਾਲ ਇਸ ਗੱਲ ਦੀ ਜਾਣਕਾਰੀ ਦਾ ਪਤਾ ਲਗਾਇਆ ਜਾ ਸਕੇਗਾ।
ਬੈਸਟ ਤਸਵੀਰਾਂ ਦੀ ਆਟੋਮੈਟੀਕਲੀ ਸ਼ਾਰਟ ਵੀਡੀਓ ਬਣਾਵੇਗਾ ਫੋਟੋਜ਼ ਐਪ-
ਫੋਟੋਜ਼ ਐਪ ਵਿਚ 'ਮੈਮੋਰੀਜ਼' ਟੈਬ ਨੂੰ ਐਡ ਕੀਤਾ ਗਿਆ ਹੈ, ਜੋ ਆਪਣੇ-ਆਪ ਬੈਸਟ ਫੋਟੋਜ਼ ਨੂੰ ਜਗ੍ਹਾ ਅਤੇ ਸਮੇਂ ਦੇ ਮੁਤਾਬਕ ਇਕੱਠਾ ਕਰ ਕੇ ਸ਼ਾਰਟ ਵੀਡੀਓ ਦਾ ਰੂਪ ਦੇ ਦੇਵੇਗੀ। ਜੇਕਰ ਤੁਸੀਂ ਮੈਮੋਰੀਜ਼ ਉੱਤੇ ਕਲਿੱਕ ਕਰੋਗੇ ਤਾਂ ਇਹ ਤੁਹਾਨੂੰ ਫੋਟੋ ਗੈਲਰੀ ਵਿਚ ਲੈ ਜਾਵੇਗਾ ਅਤੇ ਆਪਣੇ-ਆਪ ਟਾਪ ਉੱਤੇ ਵੀਡੀਓ ਕ੍ਰਿਏਟ ਕਰ ਦੇਵੇਗਾ, ਜਿਸ ਨਾਲ ਮਿਊਜ਼ਿਕ ਵੀ ਹੋਵੇਗਾ।
ਡਿਫਾਲਟ ਐਪਸ ਨੂੰ ਕਰ ਸਕੋਗੇ ਡਿਲੀਟ-
ਐਪਸ ਮੌਜੂਦ ਹੁੰਦੇ ਹਨ, ਜਿਨ੍ਹਾਂ ਨੂੰ ਯੂਜ਼ਰਸ ਬਹੁਤ ਘੱਟ ਇਸਤੇਮਾਲ ਕਰਦੇ ਹਨ, ਜਿਸ ਵਿਚ ਸਟਾਕ ਐਪ, ਫਾਈਂਡ ਫਰੈਂਡਸ ਅਤੇ ਐਪਲ ਦਾ ਡਿਫਾਲਟ ਈ-ਮੇਲ ਐਪ ਸ਼ਾਮਿਲ ਹੈ। ਆਈ. ਓ. ਐੱਸ. 10 ਵਿਚ ਯੂਜ਼ਰ ਇਨ੍ਹਾਂ ਐਪਸ ਨੂੰ ਡਿਲੀਟ ਕਰ ਸਕੇਗਾ। ਹਾਲਾਂਕਿ ਇਹ ਛੋਟਾ ਜਿਹਾ ਬਦਲਾਅ ਹੈ ਪਰ ਵਧੀਆ ਹੈ ।
ਫੋਟੋ ਲੱਭਣਾ ਹੋਇਆ ਹੋਰ ਵੀ ਆਸਾਨ-
ਫੋਟੋਜ਼ ਵਿਚ 2 ਨਵੀਆਂ ਐਲਬਮ ਪੀਪਲ ਅਤੇ ਪਲੇਸ ਨੂੰ ਐਡ ਕੀਤਾ ਗਿਆ ਹੈ। ਐਲਬਮ ਨੂੰ ਸਕੈਨ ਕਰਨ ਤੋਂ ਬਾਅਦ ਆਈ. ਓ. ਐੱਸ. 10 ਵਿਚ ਯੂਜ਼ਰ ਮੈਪ ਵਿਚ ਫੋਟੋ ਨੂੰ ਖੋਜ ਸਕੇਗਾ। ਫੇਸ਼ੀਅਲ ਰਿਕੋਗਨਾਈਜ਼ੇਸ਼ਨ ਦੀ ਮਦਦ ਨਾਲ ਆਪਣੀ, ਫਰੈਂਡਸ ਅਤੇ ਫੈਮਿਲੀ ਦੀਆਂ ਫੋਟੋਜ਼ ਪੀਪਲ ਐਲਬਮ ਵਿਚ ਖੋਜ ਸਕੋਗੇ। ਇਨ੍ਹਾਂ ਫੋਟੋਜ਼ ਨੂੰ ਸਰਚ ਕਰਨਾ ਹੋਰ ਵੀ ਸੌਖਾ ਹੋਵੇਗਾ।
ਗਲੈਕਸੀ J5 'ਤੇ ਇਹ ਕੰਪਨੀ ਦੇ ਰਹੀ ਹੈ ਡਿਸਕਾਊਂਟ
NEXT STORY