ਗੈਜੇਟ ਡੈਸਕ– ਹਾਲ ਹੀ ’ਚ ਚੀਨ ਦੀ ਇਕ ਅਦਾਲਤ ਨੇ ਚੀਨ ’ਚ ਪੁਰਾਣੇ ਆਈਫੋਨ ਵੇਚਣ ’ਤੇ ਰੋਕ ਲਗਾ ਦਿੱਤੀ ਸੀ। ਅਦਾਲਤ ਨੇ ਕਵਾਲਕਾਮ ਪੇਟੈਂਟ ਦੇ ਉਲੰਘਣ ਕਰਨ ’ਤੇ ਐਪਲ ਦੇ ਆਈਫੋਨ ਦੇ ਪੁਰਾਣੇ ਵਰਜਨ ਦੀ ਚੀਨ ’ਚ ਵਿਕਰੀ ’ਤੇ ਰੋਕ ਲਗਾ ਦਿੱਤੀ ਸੀ। ਐਪਲ ਦਾ ਕਹਿਣਾ ਹੈ ਕਿ ਚਿਪਮੇਕਰ ਕਵਾਲਕਾਮ ਦੇ ਨਾਲ ਉਹ ਆਪਣੀ ਕਾਨੂੰਨੀ ਲੜਾਈ ’ਤੇ ਸਮਝੌਤਾ ਕਰੇਗੀ। ਬਲੂਮਬਰਗ ਨੇ ਆਪਣੀ ਰਿਪੋਰਟ ’ਚ ਇਸ ਗੱਲ ਦੀ ਜਾਣਕਾਰੀ ਦਿੱਤੀ ਹੈ।
ਐਪਲ ਨੇ ਸਾਫ ਕਰ ਦਿੱਤਾ ਹੈ ਕਿ ਉਹ ਚਿਪ ਬਣਾਉਣ ਵਾਲੀ ਕੰਪਨੀ ਕਵਾਲਕਾਮ ਦੇ ਨਾਲ ਇਸ ਪੇਟੈਂਟ ਲੜਾਈ ’ਤੇ ਸਮਝੌਤਾ ਕਰੇਗੀ। ਇਸ ਨੂੰ ਲੈ ਕੇ 10 ਦਸੰਬਰ ਨੂੰ ਚੀਨੀ ਬਾਜ਼ਾਰ ’ਚ ਇਕ ਅਰਜ਼ੀ ਦਾਖਲ ਕੀਤੀ ਗਈ ਹੈ। ਇਸ ਵਿਚ ਕਿਹਾ ਗਿਆ ਹੈ ਕਿ ਐਪਲ ਮਜ਼ਬੂਰੀ ਕਾਰਨ ਕਵਾਲਕਾਮ ਦੇ ਨਾਲ ਸਮਝੌਤਾ ਕਰੇਗੀ। ਚੀਨ ’ਚ ਆਈਫੋਨ ਦੀ ਵਿਕਰੀ ਬੈਨ ਹੋਣ ਕਾਰਨ ਐਪਲ ਨੂੰ ਤਾਂ ਨੁਕਸਾਨ ਹੋ ਹੀ ਰਿਹਾ ਹੈ ਨਾਲ ਹੀ ਚੀਨੀ ਸਰਕਾਰ ਦੁਆਰਾ ਐਪਲ ਤੋਂ ਲਏ ਜਾਣ ਵਾਲੇ ਟੈਕਸ ’ਚ ਵੀ ਫਰਕ ਪੈ ਰਿਹਾ ਹੈ।
ਚੀਨ ’ਚ ਆਈਫੋਨਜ਼ ਦੀ ਕਾਫੀ ਜ਼ਿਆਦਾ ਮੰਗ ਹੈ ਅਤੇ 2017 ਦੌਰਾਨ ਚੀਨ ’ਚ 5 ਕਰੋੜ ਆਈਫੋਨ ਵਿਕੇ ਸਨ। ਦਿੱਗਜ ਟੈੱਕ ਕੰਪਨੀ ਐਪਲ ਦਾ ਕਹਿਣਾ ਹੈ ਕਿ ਉਸ ਨੇ ਚੀਨ ’ਚ 50 ਲੱਖ ਰੁਜ਼ਗਾਰ ਵਿਕਸਿਤ ਕੀਤੇ ਹਨ। ਇਨ੍ਹਾਂ ’ਚ ਐਪ ਡਿਵੈਲਪਰਜ਼ ਦੀ ਜੌਬ ਵੀ ਸ਼ਾਮਲ ਹੈ।
ਨਵੀਂ ਨਿਸਾਨ Kicks ਦੀ ਬੁਕਿੰਗ ਹੋਈ ਸ਼ੁਰੂ, ਹੁੰਡਈ ਕ੍ਰੇਟਾ ਨੂੰ ਦੇਵੇਗੀ ਟੱਕਰ
NEXT STORY