ਗੈਜੇਟ ਡੈਸਕ– ਐਪਲ ਵਾਟ ਸੀਰੀਜ਼ 7 ਦੀ ਵਿਕਰੀ ਅੱਜ ਯਾਨੀ 15 ਅਕਤੂਬਰ ਤੋਂ ਭਾਰਤ ’ਚ ਸ਼ੁਰੂ ਹੋ ਰਹੀ ਹੈ। ਐਪਲ ਵਾਚ ਸੀਰੀਜ਼ 7 ਨੂੰ ਪਿਛਲੇ ਮਹੀਨੇ ਆਈਫੋਨ 13 ਸੀਰੀਜ਼ ਨਾਲ ਲਾਂਚ ਕੀਤਾ ਗਿਆਸੀ। ਐਪਲ ਵਾਚ ਸੀਰੀਜ਼ 7 ਨੂੰ ਅਪਗ੍ਰੇਡਿਡ ਡਿਸਪਲੇਅ ਅਤੇ 41mm ਤੇ 45mm ਸਾਈਜ਼ ’ਚ ਪੇਸ਼ ਕੀਤਾ ਗਿਆ ਹੈ।
Apple Watch Series 7 ਦੀ ਕੀਮਤ
ਐਪਲ ਵਾਚ ਸੀਰੀਜ਼ 7 ਦੀ ਕੀਮਤ 41,900 ਰੁਪਏ ਹੈ। ਇਹ ਕੀਮਤ 41mm ਜੀ.ਪੀ.ਐੱਸ. ਮਾਡਲ ਅਤੇ ਐਲੂਮੀਨੀਅਮ ਕੇਸ ਦੀ ਹੈ। ਉਥੇ ਹੀ ਜੀ.ਪੀ.ਐੱਸ. + ਸੈਲੁਲਰ ’ਚ 41mm ਐਲੂਮੀਨੀਅਮ ਦੀ ਕੀਮਤ 50,900 ਰੁਪਏ ਹੈ। ਇਸ ਤੋਂ ਇਲਾਵਾ ਜੀ.ਪੀ.ਐੱਸ. ਮਾਡਲ 45mm ਮਾਡਲ ਦੀ ਕੀਮਤ 44,900 ਰੁਪਏ ਅਤੇ ਜੀ.ਪੀ.ਐੱਸ. + ਸੈਲੁਲਰ 45mm ਦੀ ਕੀਮਤ 53,900 ਰੁਪਏ ਹੈ। ਵਾਚ ਦੇ ਸਟੇਨਲੈੱਸ ਸਟੀਲ ਸਪੋਰਟ ਬੈਂਡ ਦੀ ਸ਼ੁਰੂਆਤੀ ਕੀਮਤ 69,900 ਰੁਪਏ ਰੱਖੀ ਗਈ ਹੈ। ਟਾਪ ਮਾਡਲ ਯਾਨੀ ਟਾਈਟੇਨੀਅਮ ਕੇਸ ਅਤੇ ਲੈਦਰ ਸਟ੍ਰੈਪ ਦੀ ਕੀਮਤ 83,900 ਰੁਪਏ ਹੈ। ਵਾਚ ਦੀ ਵਿਕਰੀ ਆਨਲਾਈਨ, ਆਫਲਾਈਨ ਸਟੋਰ ’ਤੇ ਅੱਜ ਸ਼ਾਮਲ ਨੂੰ ਹੋਵੇਗੀ।
Apple Watch Series 7 ਦੇ ਫੀਚਰਜ਼
ਐਪਲ ਵਾਚ ਸੀਰੀਜ਼ 7 ਨੂੰ 41mm ਅਤੇ 45mm ਕੇਸ ਵੇਰੀਐਂਟ ’ਚ ਪੇਸ਼ ਕੀਤਾ ਗਿਆ ਹੈ। ਵਾਚ ’ਚ ਆਲਵੇਜ ਆਨ ਰੇਟਿਨਾ ਡਿਸਪਲੇਅ ਹੈ। ਇਸ ਤੋਂ ਇਲਾਵਾ ਇਸ ਵਿਚ ਵਾਚ 6 ਦੇ ਮੁਕਾਬਲੇ 70 ਫੀਸਦੀ ਜ਼ਿਆਦਾ ਬ੍ਰਾਈਟਨੈੱਸ ਮਿਲੇਗੀ। ਨਵੀਂ ਵਾਚ ’ਚ ਫਿਟਨੈੱਸ ਅਤੇ ਹੈਲਥ ਨੂੰ ਲੈ ਕੇ ਕਈ ਖਾਸ ਫੀਚਰਜ਼ ਦਿੱਤੇ ਗਏ ਹਨ। ਇਸ ਵਾਚ ’ਚ ਵੀ ਬਲੱਡ ਆਕਸੀਜਨ ਸੈਚੁਰੇਸ਼ਨ (SpO2) ਟ੍ਰੈਕਿੰਗ ਫੀਚਰ ਹੈ। ਇਸ ਤੋਂ ਇਲਾਵਾ ਇਸ ਵਿਚ ਈ.ਸੀ.ਜੀ. ਦਾ ਵੀ ਸਪੋਰਟ ਹੈ।
ਕੰਪਨੀ ਦਾ ਦਾਅਵਾ ਹੈ ਕਿ ਐਪਲ ਵਾਚ ਸੀਰੀਜ਼ 7 ਉਸ ਦੀ ਹੁਣ ਤਕ ਦੀ ਸਭ ਤੋਂ ਬਿਹਰੀਨ ਵਾਚ ਹੈ। ਇਸ ਨੂੰ IP6X ਰੇਟਿੰਗ ਮਿਲੀ ਹੈ। ਇਸ ਵਾਚ ਦੀ ਬਿਲਡ ਕੁਆਲਿਟੀ ਨੂੰ ਲੈ ਕੇ ਕੰਪਨੀ ਦਾ ਕਹਿਣਾ ਹੈ ਕਿ ਇਸ ਨੂੰ ਲੈ ਕੇ ਤੁਸੀਂ ਕਿਤੇ ਵੀ ਜਾ ਸਕਦੇ ਹੋ, ਕੋਈ ਪਰੇਸ਼ਾਨੀ ਨਹੀਂ ਹੋਵੇਗੀ। ਇਸ ਦੀ ਬੈਟਰੀ ਨੂੰ ਲੈ ਕੇ ਪੂਰੇ ਦਿਨ (18 ਘੰਟੇ) ਦਾ ਦਾਅਵਾ ਕੀਤਾ ਗਿਆ ਹੈ। ਇਸ ਦੇ ਨਾਲ ਫਾਸਟ ਚਾਰਜਿੰਗ ਦਾ ਵੀ ਸਪੋਰਟ ਹੈ। ਇਸ ਦਾ ਇਕ NIKE ਐਡੀਸ਼ਨ ਵੀ ਪੇਸ਼ ਕੀਤਾ ਹੈ।
ਐਂਡਰਾਇਡ 12 ’ਤੇ ਆਧਾਰਿਤ Realme UI 3.0 ਪੇਸ਼, ਇਨ੍ਹਾਂ ਫੋਨਾਂ ’ਤੇ ਜਲਦ ਮਿਲੇਗੀ ਅਪਡੇਟ
NEXT STORY