ਜਲੰਧਰ- ਅਮਰੀਕਾ ਦੀ ਦਿੱਗਜ ਕੰਪਨੀ ਐਪਲ ਨੇ ਡਿਵੈੱਲਪਰ ਕਾਨਫਰੰਸ WWDC 2017 'ਚ ਆਪਣੇ ਕਈ ਪ੍ਰੋਡਕਟਸ ਲਾਂਚ ਕੀਤੇ ਹਨ। ਇਨ੍ਹਾਂ 'ਚ ਮੈਕਬੁੱਕ, ਸਮਾਰਟ ਵਾਚ ਨਿਊ ਐਡੀਸ਼ਨ, ਸਮਾਰਟ ਸਿਰੀ ਸਮੇਤ ਆਈ.ਓ.ਐੱਸ. 11 ਸ਼ਾਮਲ ਹਨ। ਇਸ ਦੌਰਾਨ ਕੰਪਨੀ ਨੇ ਬਿਜ਼ਨੈੱਸ ਚੈਟ ਸਰਵਿਸ ਵੀ ਲਾਂਚ ਕੀਤੀ ਹੈ। ਇਹ ਸਰਵਿਸ iMessage ਰਾਹੀਂ ਯੂਜ਼ਰਸ ਦੇ ਨਾਲ ਬਿਜ਼ਨੈੱਸ ਨੂੰ ਵੀ ਕੁਨੈੱਕਟ ਕਰੇਗੀ। ਬਿਜ਼ਨੈੱਸ ਚੈਟ, ਬਾਜ਼ਾਰ 'ਚ ਮੌਜੂਦਾ ਵਟਸਐਪ, ਸਕਾਈਪ ਅਤੇ ਫੇਸਬੁੱਕ ਮੈਸੇਂਜਰ ਲਈ ਚੁਣੌਤੀਪੂਰਣ ਸਾਬਤ ਹੋ ਸਕਦਾ ਹੈ। ਐਪਲ ਕੰਪਨੀ ਬਿਜ਼ਨੈੱਸ ਲਈ ਇਕ ਸਪੈਸ਼ਲ ਪਲੇਟਫਾਰਮ ਬਣਾਉਣ ਦੀ ਕੋਸ਼ਿਸ਼ ਕਰ ਰਹੀ ਹੈ। ਇਸ ਸਰਵਿਸ ਦੀ ਜ਼ਿਆਦਾ ਜਾਣਕਾਰੀ 9 ਜੂਨ ਨੂੰ ਦਿੱਤੇ ਜਾਣ ਦੀ ਉਮੀਦ ਜਤਾਈ ਜਾ ਰਹੀ ਹੈ।
ਕੀ ਹੈ ਬਿਜ਼ਨੈੱਸ ਚੈਟ ਸਰਵਿਸ
ਇਹ ਬਿਜ਼ਨੈੱਸ ਦਾ ਇਕ ਨਵਾਂ ਤਰੀਕਾ ਹੈ ਜਿਸ ਵਿਚ ਮੈਸੇਜ ਰਾਹੀਂ ਯੂਜ਼ਰਸ ਨਾਲ ਕੁਨੈੱਕਟ ਹੋਇਆ ਜਾ ਸਕਦਾ ਹੈ। ਬਿਜ਼ਨੈੱਸ ਚੈਟ ਰਾਹੀਂ ਯੂਜ਼ਰਸ ਆਪਣੇ ਸਾਰੇ ਸਵਾਲਾਂ ਦੇ ਜਵਾਬ ਪਾਉਣਾ, ਸਮੱਸਿਆਵਾਂ ਨੂੰ ਹੱਲ ਕਰਨਾ ਅਤੇ ਆਪਣੇ ਆਈਫੋਨ, ਆਈਪੈਡ ਅਤੇ ਐਪਲ ਵਾਚ ਦੀ ਪੂਰੀ ਟ੍ਰਾਂਜੈਕਸ਼ਨ ਦੀ ਜਾਣਕਾਰੀ ਲੈ ਸਕਣਗੇ। ਇਥੇ ਗਾਹਕ ਤੁਹਾਨੂੰ ਵਪਾਰ ਲੱਭ ਸਕਦੇ ਹਨ ਅਤੇ ਸਫਾਰੀ, ਮੈਪਸ, ਸਪਾਟਲਾਈਟ ਅਤੇ ਸਿਰੀ ਨਾਲ ਗੱਲਬਾਤ ਸ਼ੁਰੂ ਕਰ ਸਕਦੇ ਹਨ। ਹੇਠਾਂ ਦਿੱਤੀ ਗਈ ਤਸਵੀਰ ਦੇ ਆਧਾਰ 'ਤੇ ਇਹ ਕਿਹਾ ਜਾ ਸਕਦਾ ਹੈ ਕਿ ਐਪਲ, ਬਿਜ਼ਨੈੱਸ ਚੈਟ ਨੂੰ ਆਪਣੇ ਗਾਹਕਾਂ ਨਾਲ ਵੀ ਕੁਨੈੱਕਟ ਹੋਣ ਲਈ ਵੀ ਇਸਤੇਮਾਲ ਕਰੇਗਾ।

ਇਹ ਜ਼ਰੂਰੀ ਨਹੀਂ ਹੈ ਕਿ ਇਹ ਐਪ ਸਿਰਫ ਐਂਟਰਪ੍ਰਾਈਜ਼ ਚੈਟ ਰੂਮ ਦੇ ਤੌਰ 'ਤੇ ਹੀ ਕੰਮ ਕਰੇ। ਪਰ ਇਹ ਫੇਸਬੁੱਕ ਤੋਂ ਕਿਤੇ ਜ਼ਿਆਦਾ ਬਿਹਤਰ ਹੈ ਜਿਸ ਵਿਚ ਛੋਟੀਆਂ ਕੰਪਨੀਆਂ ਗਾਹਕਾਂ ਨਾਲ ਬਿਜ਼ਨੈੱਸ ਲਈ ਫੇਸਬੁੱਕ ਮੈਸੇਂਜਰ 'ਤੇ ਚੈਟ ਕਰਦੀਆਂ ਹਨ।
ZTE Axon 8 ਸਮਾਰਟਫੋਨ ਦੀ ਜਾਣਕਾਰੀ ਹੋਈ ਲੀਕ
NEXT STORY