ਗੈਜਟ ਡੈਸਕ– ਐਪਲ ਆਪਣੇ ਆਈਫੋਨ ਦੀ ਸੁਰੱਖਿਆ ਨੂੰ ਲੈ ਕੇ ਵੱਡੇ-ਵੱਡੇ ਦਾਅਵੇ ਕਰਦੀ ਹੈ ਪਰ ਹੁਣ ਅਜਿਹੀ ਰਿਪੋਰਟ ਸਾਹਮਣੇ ਆਈ ਹੈ, ਜੋ ਤੁਹਾਨੂੰ ਹੈਰਾਨ ਕਰ ਦੇਵੇਗੀ। ਆਈਫੋਨ 'ਚ ਵੱਡੀ ਸੁਰੱਖਿਆ ਖਾਮੀ ਦਾ ਪਤਾ ਲੱਗਾ ਹੈ, ਜਿਸ ਨਾਲ ਆਈਫੋਨ ਦੇ FaceID ਫੀਚਰ ਨੂੰ ਬਾਈਪਾਸ ਕੀਤਾ ਜਾ ਸਕਦਾ ਹੈ। Tencent ਖੋਜੀਆਂ ਦੀ ਇਕ ਟੀਮ ਨੇ ਲਾਸ ਵੇਗਾਸ 'ਚ ਆਯੋਜਿਤ Black Hat ਸਕਿਓਰਿਟੀ ਕਾਨਫਰੰਸ ਵਿਚ ਇਕ ਬਗ ਬਾਰੇ ਦੱਸਦਿਆਂ ਕਿਹਾ ਕਿ ਸਿਰਫ ਇਕ ਚਸ਼ਮੇ ਤੇ ਟੇਪ ਦੀ ਮਦਦ ਨਾਲ ਆਈਫੋਨ ਦੇ FaceID ਫੀਚਰ ਨੂੰ ਧੋਖਾ ਦਿੱਤਾ ਜਾ ਸਕਦਾ ਹੈ ਅਤੇ ਇਸ ਵਿਚ ਸਿਰਫ 120 ਸੈਕਿੰਡਾਂ ਦਾ ਸਮਾਂ ਲੱਗਦਾ ਹੈ।

ਇੰਝ ਹੈਕ ਕੀਤਾ ਗਿਆ FaceID ਫੀਚਰ
'ਥਰੈੱਟ ਪੋਸਟ' ਵੈੱਬਸਾਈਟ ਦੀ ਰਿਪੋਰਟ ਵਿਚ ਦੱਸਿਆ ਗਿਆ ਹੈ ਕਿ ਜੇ ਯੂਜ਼ਰ ਨੇ ਚਸ਼ਮਾ ਲਾਇਆ ਹੋਇਆ ਹੈ ਤਾਂ ਆਈਫੋਨ ਦਾ FaceID ਫੀਚਰ ਯੂਜ਼ਰ ਦੀਆਂ ਅੱਖਾਂ ਤੇ ਉਸ ਦੇ ਆਸ-ਪਾਸ ਦੀ 3D ਜਾਣਕਾਰੀ ਐਕਸਟ੍ਰੈਕਟ ਨਹੀਂ ਕਰਦਾ। FaceID ਵਿਚ 'liveness' ਨਾਂ ਦਾ ਆਥੰਟੀਕੇਸ਼ਨ ਫੀਚਰ ਮੌਜੂਦ ਹੈ, ਜੋ ਇਹ ਪਤਾ ਲਾਉਂਦਾ ਹੈ ਕਿ ਸਾਹਮਣੇ ਨਜ਼ਰ ਆ ਰਿਹਾ ਚਿਹਰਾ ਅਸਲੀ ਹੈ ਜਾਂ ਬਨਾਉਟੀ।
ਖੋਜੀਆਂ ਨੇ ਦੇਖਿਆ ਕਿ ਜੇ ਯੂਜ਼ਰ ਨੇ ਚਸ਼ਮਾ ਲਾਇਆ ਹੋਇਆ ਹੈ ਤਾਂ ਲਾਈਵਨੈੱਸ ਫੀਚਰ ਦਾ ਯੂਜ਼ਰ ਦੀਆਂ ਅੱਖਾਂ ਨੂੰ ਸਕੈਨ ਕਰਨ ਦਾ ਪ੍ਰੋਸੈੱਸ ਬਦਲ ਜਾਂਦਾ ਹੈ। ਅਜਿਹੀ ਹਾਲਤ ਵਿਚ ਖਾਮੀ ਕਾਰਨ ਚਸ਼ਮੇ ਅਤੇ ਕਾਲੇ ਟੇਪ ਦੀ ਮਦਦ ਨਾਲ ਐਪਲ ਦੀ FaceID ਟੈਕਨਾਲੋਜੀ ਨੂੰ ਧੋਖਾ ਦਿੱਤਾ ਜਾ ਸਕਦਾ ਹੈ।
ਸੁੱਤੇ ਪਏ ਯੂਜ਼ਰ ਨੂੰ ਬਣਾਇਆ ਜਾ ਸਕਦਾ ਹੈ ਸ਼ਿਕਾਰ
ਰਿਪੋਰਟ ਵਿਚ ਕਿਹਾ ਗਿਆ ਹੈ ਕਿ ਇਸ ਢੰਗ ਨਾਲ ਜੇ ਆਈਫੋਨ ਯੂਜ਼ਰ ਸੁੱਤਾ ਪਿਆ ਹੋਵੇ ਤਾਂ ਉਸ ਦੇ ਆਈਫੋਨ ਨੂੰ ਓਪਨ ਕੀਤਾ ਜਾ ਸਕਦਾ ਹੈ। ਐਪਲ ਨੇ ਅਜੇ ਇਸ ਮਾਮਲੇ ਬਾਰੇ ਕੋਈ ਪ੍ਰਤੀਕਿਰਿਆ ਨਹੀਂ ਦਿੱਤੀ। ਮੰਨਿਆ ਜਾ ਰਿਹਾ ਹੈ ਕਿ ਐਪਲ ਕੁਝ ਹੀ ਦਿਨਾਂ ਵਿਚ ਇਸ ਬਗ ਨੂੰ ਫਿਕਸ ਕਰ ਦੇਵੇਗੀ।
ਰਿਲਾਇੰਸ ਦੀ ਸਾਲਾਨਾ ਬੈਠਕ ਕੱਲ, ਬ੍ਰਾਡਬੈਂਡ ਤੇ Jio ਫੋਨ-3 ਹੋ ਸਕਦੈ ਲਾਂਚ
NEXT STORY