ਗੈਜੇਟ ਡੈਸਕ– ਅਸੁਸ ਨੇ ਇਸੇ ਸਾਲ ਮਾਰਚ ’ਚ ਆਪਣੇ ਗੇਮਿੰਗ ਸਮਾਰਟਫੋਨ ROG Phone 5 ਨੂੰ ਲਾਂਚ ਕੀਤਾ ਸੀ। ਇਸ ਦੀ ਖਾਸੀਅਤ ਸੀ ਕਿ ਇਸ ਨੂੰ 18 ਜੀ.ਬੀ. ਤਕ ਰੈਮ ਨਾਲ ਲਿਆਇਆ ਗਿਆ ਸੀ। ਹੁਣ 9 ਮਹੀਨਿਆਂ ਬਾਅਦ ਇਸ ਨੂੰ ਆਖਿਰਕਾਰ ਭਾਰਤ ’ਚ ਵਿਕਰੀ ਲਈ ਉਪਲੱਬਧ ਕੀਤਾ ਜਾਵੇਗਾ।
ਕੀਮਤ ਦੀ ਗੱਲ ਕਰੀਏ ਤਾਂ Asus ROG Phone 5 Ultimate ਦੇ 18 ਜੀ.ਬੀ. ਰੈਮ+512 ਜੀ.ਬੀ. ਸਟੋਰੇਜ ਮਾਡਲ ਦੀ ਕੀਮਤ 79,999 ਰੁਪਏ ਹੈ। ਇਸ ਫੋਨ ਦੀ ਪਹਿਲੀ ਸੇਲ 26 ਦਸੰਬਰ ਨੂੰ ਫਲਿਪਕਾਰਟ ਰਾਹੀਂ ਹੋਵੇਗੀ।
Asus ROG Phone 5 Ultimate ਦੇ ਫੀਚਰਜ਼
ਡਿਸਪਲੇਅ - 6.78-ਇੰਚ ਦੀ FHD+, 1080x2448 ਪਿਕਸਲ ਰੈਜ਼ੋਲਿਊਸ਼ਨ, ਰਿਫ੍ਰੈਸ਼ ਰੇਟ 144Hz
ਪ੍ਰੋਸੈਸਰ - ਸਨੈਪਡ੍ਰੈਗਨ 888
ਓ.ਐੱਸ. - ਐਂਡਰਾਇਡ 11 ’ਤੇ ਆਧਾਰਿਤ ROG UI ਅਤੇ ZenUI ਕਸਟਮ ਇੰਟਰਫੇਸ
ਰੀਅਰ ਕੈਮਰਾ - 64MP (ਸੋਨੀ IMX686 ਸੈਂਸਰ) + 13MP ਅਲਟਰਾ + 5MP ਮੈਕ੍ਰੋ ਸ਼ੂਟਰ
ਫਰੰਟ ਕੈਮਰਾ - 24MP
ਬੈਟਰੀ - 6000mAh, 65W ਦੀ ਫਾਸਟ ਚਾਰਜਿੰਗ ਸਪੋਰਟਟ
ਕੁਨੈਕਟੀਵਿਟੀ - 5G, 4G LTE, Wi-Fi 6, ਬਲੂਟੁੱਥ 5.0, GPS/A-GPS, NFC, USB ਟਾਈਪ-ਸੀ ਪੋਰਟ (ਇਕ ਹੇਠਾਂ ਅਤੇ ਇਕ ਸਾਈਡ ’ਤੇ) ਅਤੇ 3.5mm ਦਾ ਹੈੱਡਫੋਨ ਜੈੱਕ
Harley-Davidson ਨੇ ਜਾਰੀ ਕੀਤਾ ਆਪਣੀ ਅਪਕਮਿੰਗ ਬਾਈਕ ਦਾ ਟੀਜ਼ਰ
NEXT STORY