ਜਲੰਧਰ-ਤਾਈਵਾਨ ਦੀ ਮਲਟੀਨੈਸ਼ਨਲ ਕੰਪਨੀ ਆਸੁਸ ਦਾ VivoBook S14 ਲੈਪਟਾਪ ਹੁਣ ਭਾਰਤ 'ਚ ਸੇਲ ਲਈ ਉਪਲੱਬਧ ਹੋ ਗਿਆ ਹੈ। ਇਹ ਇਕ ਹਲਕਾ 14 ਇੰਚ ਦਾ ਲੈਪਟਾਪ ਹੈ। ਇਸ 'ਚ 8ਵੀਂ ਪੀੜੀ ਦਾ ਇੰਟੇਲ ਕੋਰ ਪ੍ਰੋਸੈਸਰ ਮੌਜੂਦ ਹੈ। ਇਸ ਦੇ ਕਿਨਾਰੇ ਕਾਫੀ ਪਤਲੇ ਹਨ। ਭਾਰਤ 'ਚ ਇਸ ਦੀ ਕੀਮਤ 54,990 ਰੁਪਏ ਤੋਂ ਸ਼ੁਰੂ ਹੁੰਦੀ ਹੈ।
ਸਪੈਸੀਫਿਕੇਸ਼ਨ-
ਆਸੁਸ VivoBook S14 ਲੈਪਟਾਪ ਤਿੰਨ ਨਵੇਂ ਵੇਰੀਐਂਟਸ 'ਚ ਉਪਲੱਬਧ ਹੋਇਆ ਹੈ। 7ਵੀਂ ਜਨਰੇਸ਼ਨ ਇੰਟੇਲ ਕੋਰ i3 ਮਾਡਲ , 8ਵੀ ਜਨਰੇਸ਼ਨ ਇੰਟੇਲ ਕੋਰ i5 ਮਾਡਲ ਅਤੇ 8ਵੀ ਜਨਰੇਸ਼ਨ ਇੰਟੇਲ ਕੋਰ i7 ਮਾਡਲ ਹਨ। ਇਸ ਨੂੰ ਆਨਲਾਈਨ ਸ਼ਾਪਿੰਗ ਵੈੱਬਸਾਈਟ ਫਲਿੱਪਕਾਰਟ ਤੋਂ ਖਰੀਦਿਆਂ ਜਾ ਸਕਦਾ ਹੈ।
ਵੈਲੇਨਟਾਈਨ ਡੇਅ 'ਤੇ ਇਸ ਨੂੰ ਇਕ ਖਾਸ ਆਫਰ ਦੇ ਤਹਿਤ ਖਰੀਦਿਆਂ ਜਾ ਸਕਦਾ ਹੈ। 14 ਤੋਂ 28 ਫਰਵਰੀ 'ਚ ਇਸ VivoBook S410-7ਵੀ ਜਨਰੇਸ਼ਨ i3 ਮਾਡਲ ਨੂੰ 44,990 ਰੁਪਏ 'ਚ ਖਰੀਦਿਆ ਜਾ ਸਕਦਾ ਹੈ। ਇਹ ਪੋਰਟੇਬਲ ਲੈਪਟਾਪ 8GB DDR4 ਰੈਮ ਨਾਲ ਆਉਦਾ ਹੈ, ਜੋ ਮਲਟੀ-ਟਾਸਕਿੰਗ ਕਰਨ 'ਚ ਕਾਫੀ ਮਦਦਗਾਰ ਹੈ ਅਤੇ ਇਸ 'ਚ ਇਕ ਬੈਕਲਿਟ ਕੀਬੋਰਡ ਵੀ ਮਿਲਦਾ ਹੈ।
ਟ੍ਰੇਨ ਖਿੱਚਣ ਤੋਂ ਬਾਅਦ Range Rover ਦਾ ਇਕ ਹੋਰ ਵੱਡਾ ਕਾਰਨਾਮਾ, ਦੇਖੋ ਵੀਡੀਓ
NEXT STORY