ਜਲੰਧਰ-ਤਾਇਵਾਨ ਦੀ ਮਲਟੀ-ਨੈਸ਼ਨਲ ਕੰਪਨੀ ਆਸੁਸ ਸਮਾਰਟਫੋਨ ਬਾਜ਼ਾਰ 'ਚ ਸੇਲ ਆਦਿ ਲਈ ਜਿਆਦਾ ਵੱਡੇ ਪੈਮਾਨੇ 'ਤੇ ਨਹੀਂ ਜਾਣੀ ਜਾਂਦੀ ਹੈ। ਇਸਦਾ ਆਪਣਾ ਸਮਾਰਟਫੋਨਜ਼ ਨੂੰ ਅਪਡੇਟ ਦੇਣ ਦਾ ਰਿਕਾਰਡ ਕਾਫੀ ਵਧੀਆ ਕਿਹਾ ਜਾ ਸਕਦਾ ਹੈ, ਪਰ ਇਸ ਨੂੰ ਉਨ੍ਹਾਂ ਹੀ ਐਕਟਿਵ ਨਹੀਂ ਕਿਹਾ ਜਾ ਸਕਦਾ ਹੈ ਪਰ ਫਿਰ ਵੀ ਇਹ ਆਪਣੇ ਸਮਾਰਟਫੋਨਜ਼ ਨੂੰ ਸਮੇਂ-ਸਮੇਂ 'ਤੇ ਅਪਡੇਟ ਦੇਣ ਦੇ ਪਿੱਛੇ ਨਹੀਂ ਹੈ। ਕੰਪਨੀ ਨੇ ਆਪਣੇ ਸਮਾਰਟਫੋਨ Asus Zenfone 3 ਨੂੰ ਐਂਡਰਾਇਡ Oreo ਅਪਡੇਟ ਦਿੱਤੀ ਹੈ। ਇਹ ਸਮਾਰਟਫੋਨ ਦੋ ਵੇਰੀਐਂਟਸ ਮਤਲਬ ਮਾਡਲ ਨੰਬਰ ZE520KL ਜੋ 5.2 ਇੰਚ ਦੀ ਸਕਰੀਨ ਦੇ ਨਾਲ ਆਉਦਾ ਹੈ ਅਤੇ ਮਾਡਲ ZE552KL ਜੋ ਕਿ 5.5 ਇੰਚ ਦੀ ਡਿਸਪਲੇਅ ਨਾਲ ਆਉਦੇ ਹਨ। ਦੋਵੇਂ ਹੀਂ ਸਮਾਰਟਫੋਨਜ਼ ਨੂੰ ਇਹ ਅਪਡੇਟ ਦਿੱਤੀ ਹੈ।
Oreo App launcher ਦੇ ਵਰਗਾ ਹੀ ਕੰਪਨੀ Swipe Up ਆਪਣੇ ਸਾਰੇ ਐਪਸ ਲਈ ਲੈ ਆਈ ਹੈ। ਇਸ ਤੋਂ ਇਲਾਵਾ ਇਸ ਸਿਸਟਮ ਅਪਡੇਟ 'ਚ ਸਮਾਰਟਫੋਨ ਨੂੰ ਇਕ ਨਵਾਂ UI ਡਿਜ਼ਾਇਨ ਮਿਲਿਆ ਹੈ। ਇਸ ਤੋਂ ਇਲਾਵਾ ਸੈਟਿੰਗ ਮੈਨਯੂ 'ਚ ਜਾ ਕੇ ਕੁਝ ਸੁਧਾਰ ਹੋਏ ਹਨ। ਇਸ ਤੋਂ ਇਲਾਵਾ ਕੁਝ ਅਜਿਹੇ ਐਪਸ ਨੂੰ ਹਟਾ ਦਿੱਤਾ ਗਿਆ ਹੈ, ਜਿਸ ਦੀ ਵਰਤੋਂ ਜਿਆਦਾ ਨਹੀਂ ਹੁੰਦੀ ਹੈ। ਜਿਵੇਂ Minimove, PhotoCollage ਅਤੇ Do it Later ਆਦਿ ਹਨ। ਜਿਵੇਂ ਹੀ ਤੁਸੀਂ ਇਸ ਅਪਡੇਟ ਨੂੰ ਆਪਣੇ ਫੋਨ 'ਚ ਇੰਸਟਾਲ ਕਰ ਲੈਦੇ ਹੋ ਤਾਂ ਤੁਹਾਨੂੰ ਦਸੰਬਰ 2017 ਦਾ ਸਕਿਓਰਟੀ ਪੈਚ ਵੀ ਇਸਦੇ ਨਾਲ ਮਿਲ ਜਾਂਦਾ ਹੈ। ਇਸ ਅਪਡੇਟ ਦਾ ਸਾਈਜ਼ 1.5 ਜੀ. ਬੀ. ਦਾ ਹੈ ਅਤੇ ਇਸ 'ਚ Oreo ਦੇ ਉਹ ਸਾਰੇ ਫੀਚਰਸ ਮੌਜੂਦ ਹਨ, ਜੋ ਇਸ ਦੇ ਨਾਲ ਲਾਂਚ ਕੀਤੇ ਗਏ ਸੀ, ਜਿਵੇਂ ਤੁਹਾਨੂੰ ਇਸ ਅਪਡੇਟ ਨਾਲ ਸਮਾਰਟਫੋਨ 'ਚ ਹੁਣ ਨੋਟੀਫਿਕੇਸ਼ਨ ਡਾਟਸ, PiP ਮੋਡ ਅਤੇ ਡੀਟੇਲਡ ਨੋਟੀਫਿਕੇਸ਼ਨ ਸੈਟਿੰਗ ਆਦਿ ਹਨ।
ਧਿਆਨਦੇਣਯੋਗ ਗੱਲ ਇਹ ਹੈ ਕਿ ਆਸੁਸ ਨੇ ਭਾਰਤ 'ਚ ਹੋਰ ਦੁਨਿਆ ਭਰ 'ਚ ਸਾਰੀਆਂ ਕੈਟਾਗਿਰੀਆਂ 'ਚ ਆਪਣੇ ਸਮਾਰਟਫੋਨਜ਼ ਨੂੰ ਲਾਂਚ ਕੀਤੇ ਹਨ ਅਤੇ ਬਿਹਤਰੀਨ ਸਮਾਰਟਫੋਨਜ਼ ਨੂੰ ਵੀ ਲਾਂਚ ਕੀਤਾ ਹੈ। ਹੁਣ ਹਾਲ ਹੀ 'ਚ ਕੰਪਨੀ ਨੇ ਆਪਣਾ ਇਕ ਨਵਾਂ ਸਮਾਰਟਫੋਨ, ਜਿਸ ਨੂੰ ਅਸੀਂ ਕੰਪਨੀ ਵੱਲੋਂ ਭਾਰਤ 'ਚ ਲਾਂਚ ਕੀਤਾ ਗਿਆ ਹੈ, ਕੰਪਨੀ ਦਾ ਫਲੈਗਸ਼ਿਪ ਡਿਵਾਈਸ ਕਹਿੰਦੇ ਹਾਂ। ਆਸੁਸ ਜ਼ੈੱਨਫੋਨ ਏ ਆਰ ਦੇ ਰੂਪ 'ਚ ਪੇਸ਼ ਕੀਤਾ ਸੀ, ਪਰ ਇਸ ਸਮਾਰਟਫੋਨ ਨੂੰ ਜਿਆਦਾ ਲੋਕਾਂ ਦੁਆਰਾ ਪਸੰਦ ਨਹੀਂ ਕੀਤਾ ਗਿਆ ਹੈ। ਇਸ ਸਮਾਰਟਫੋਨ ਨੂੰ ਵਰਚੁਅਲ ਦੁਨੀਆ ਨਾਲ ਸੰਬੰਧਿਤ ਫੀਚਰਸ ਨਾਲ ਲਾਂਚ ਕੀਤਾ ਗਿਆ ਸੀ।
ਸ਼ਿਓਮੀ Mi Band 2 ਦਾ ਨਵਾਂ ਵੇਰੀਐਂਟ ਚੀਨ 'ਚ ਹੋਇਆ ਲਾਂਚ
NEXT STORY