ਜਲੰਧਰ- ਵਿਅਰੇਬਲ ਮਾਰਕੀਟ 'ਚ ਕਾਫੀ ਮਸ਼ਹੂਰ ਹੋਣ ਤੋਂ ਬਾਅਦ ਸ਼ਿਓਮੀ Mi Band 2 ਨੂੰ ਚੀਨ ਜੀ ਮਾਰਕੀਟ 'ਚ ਨਵੇਂ ਅਵਤਾਰ 'ਚ ਪੇਸ਼ ਕੀਤਾ ਗਿਆ ਹੈ। ਸ਼ਿਓਮੀ ਨੇ ਨਵੇਂ 'Nirvana in Fire' ਵੇਰੀਐਂਟ ਨੂੰ ਲਾਂਚ ਕੀਤਾ ਹੈ। ਇਸ ਵੇਰੀਐਂਟ ਦੀ ਮਸ਼ਹੂਰ ਚਾਈਨੀਜ਼ ਟੀ. ਵੀ. ਸੀਰੀਜ਼ ਦੀ ਤਰਜ 'ਤੇ ਮਾਡੀਫਾਈਡ ਕੀਤਾ ਗਿਆ ਹੈ। ਇਸ ਹੋਮ ਬਟਨ 'ਤੇ ਡਰਾਮਾ ਦਾ ਲੋਗੋ ਹੈ। ਫਿਲਹਾਲ ਇਹ ਬੈਂਡ ਸਿਰਫ ਚੀਨ ਦੀ ਮਾਰਕੀਟ 'ਚ ਪੇਸ਼ ਕੀਤਾ ਗਿਆ ਹੈ।
GizmoChina ਦੇ ਅਨੁਸਾਰ ਇਸ ਨਵੇਂ ਮੀ ਬੈਂਡ 2 ਐਡੀਸ਼ਨ ਨੂੰ ਸਪੈਸ਼ਲ ਐਡੀਸ਼ਨ ਕਿਹਾ ਜਾ ਸਕਦਾ ਹੈ। ਜੇਕਰ ਗੱਲ ਕਰੀਏ ਸ਼ਿਓਮੀ ਮੀ ਬੈਂਡ 2 ਦੀ ਤਾਂ ਇਸ 'ਚ 0.42 ਇੰਚ ਦਾ ਓ. ਐੱਲ. ਈ. ਡੀ. ਡਿਸਪਲੇਅ ਅਤੇ ਇਕ ਸਕ੍ਰੈੈਚ ਰੇਸਿਸਟੈਂਟ ਗਲਾਸ ਅਤੇ ਐਂਟੀ-ਫਿੰਗਰਪ੍ਰਿੰਟ ਕੋਟਿੰਗ ਹੈ। ਇਸ ਦਾ ਵਜਨ 78 ਗ੍ਰਾਮ ਹੁੰਦਾ ਹੈ ਅਤੇ ਕਈ ਸਹੂਲਤਾਵਾਂ ਨਾਲ ਆਉਂਦਾ ਹੈ। ਇਸ ਨਾਲ ਤੁਸੀਂ ਆਪਣੀ ਸਿਹਤ 'ਤੇ ਨਿਗਰਾਨੀ ਰੱਖ ਸਕਦੇ ਹੋ। ਇੰਨਾ ਹੀ ਨਹੀਂ ਪਸੀਨੇ ਆਉਣ 'ਤੇ ਵੀ ਵੀ ਇਹ ਬੈਂਡ ਬਿਹਤਰ ਕੰਮ ਕਰਦਾ ਹੈ।
ਇਸ ਫਿੱਟਨੈੱਸ ਟ੍ਰੈਕਰ ਨੂੰ IP67 ਵਾਟਰਪਰੂਫ/ਡਸਟਪਰੂਫ ਸਰਟੀਫਿਕੇਸ਼ਨ ਦਿੱਤਾ ਗਿਆ ਹੈ। ਇਸ ਦਾ ਮਤਲਬ ਹੈ ਕਿ ਪਾਣੀ 'ਚ ਇਸ ਦੇ ਖਰਾਬ ਹੋਣ ਦੀ ਚਿੰਤਾਂ ਤੋਂ ਤੁਹਾਨੂੰ ਛੁਟਕਾਰਾ ਮਿਲੇਗਾ। ਇਸ ਤੋਂ ਇਲਾਵਾ ਮੀ ਬੈਂਡ 2 'ਚ ਬਲੂਟੁੱਥ v4.0 ਦਿੱਤਾ ਗਿਆ ਹੈ, ਜੋ ਕਿ ਐਂਡ੍ਰਾਇਡ ਅਤੇ iOS ਨਾਲ synced ਹੋ ਸਕਦਾ ਹੈ। ਇਸ 'ਚ 70 ਐੱਮ. ਏ. ਐੱਚ. ਦੀ ਬੈਟਰੀ ਦਿੱਤੀ ਗਈ ਹੈ, ਜੋ ਕਿ 20 ਦਿਨ ਤੋਂ ਜ਼ਿਆਦਾ ਦਾ ਸਟੈਂਡਬਾ ਟਾਈਮ ਦਿੰਦਾ ਹੈ।
ਭਾਰਤ 'ਚ ਲਾਂਚ ਹੋਇਆ OnePlus 5T ਬਾਇਬੈਕ ਪ੍ਰੋਗਰਾਮ
NEXT STORY