ਗੈਜੇਟ ਡੈਸਕ– ਤਾਈਵਾਨ ਦੀ ਸਮਾਰਟਫੋਨ ਨਿਰਮਾਤਾ ਕੰਪਨੀ ਅਸੁਸ ਨੇ ਆਪਣੇ ਸਮਾਰਟਫੋਨ Asus Zenfone 5Z ਲਈ ਐਂਡਰਾਇਡ 10 ਬੀਟਾ ਅਪਡੇਟ ਰੋਲ ਆਊਟ ਕੀਤੀ ਹੈ। ਇਸ ਲਈ ਯੂਜ਼ਰਜ਼ ਨੂੰ ਇਸ ਪ੍ਰੋਗਰਾਮ ਲਈ ਸਾਈਨ ਅਪ ਕਰਨਾ ਪਵੇਗਾ। XDA Developers ਦੀ ਰਿਪੋਰਟ ਮੁਤਾਬਕ, ਕੰਪਨੀ ਨੇ ਇਸ ਬਾਰੇ ਚੇਂਜਲਾਗ ਵੀ ਸ਼ੇਅਰ ਕੀਤਾ ਹੈ। ਇਸ ਨਵੀਂ ਅਪਡੇਟ ਰਾਹੀਂ ਯੂਜ਼ਰਜ਼ ਨੂੰ ਐਂਡਰਾਇਡ 10 ਦੇ ਫੀਚਰਜ ਮਿਲਣਗੇ।
ਅਸੁਸ ਜ਼ੈੱਨਫੋਨ 5 ਜ਼ੈੱਡ ਦੇ ਫੀਚਰਜ਼
ਅਸੁਸਦੇ ਇਸ ਸਮਾਰਟਫੋਨ ’ਚ 6.2 ਇੰਚ ਫੁਲ-ਐੱਚ.ਡੀ.+ ਆਈ.ਪੀ.ਐੱਸ. ਐੱਲ.ਸੀ.ਡੀ. ਸਕਰੀਨ (2246x1080 ਪਿਕਸਲ) ਹੈ ਅਤੇ ਇਸ ਦਾ ਸਕਰੀਨ-ਟੂ-ਬਾਡੀ ਰੇਸ਼ੀਓ 90 ਫੀਸਦੀ ਹੈ। ਹੈਂਡਸੈੱਟ ਆਲ-ਗਲਾਸ ਯੂਨੀਬਾਡੀ ਡਿਜ਼ਾਈਨ ਦੇ ਨਾਲ ਆਉਂਦਾ ਹੈ। ਜ਼ੈੱਨਫੋਨ 5 ਜ਼ੈੱਡ ’ਚ ਸਨੈਪਡ੍ਰੈਗਨ 845 ਆਕਟਾ-ਕੋਰ ਚਿਪਸੈੱਟ ਹੈ ਜੋ 1.8 ਗੀਗਾਹਰਟਜ਼ ’ਤੇ ਚੱਲਦਾ ਹੈ। ਗ੍ਰਾਫਿਕਸ ਲਈ ਐਡਰੀਨੋ 630 ਜੀ.ਪੀ.ਯੂ. ਦਿੱਤਾ ਗਿਆ ਹੈ। ਫੋਨ ’ਚ ਆਈਫੋਨ x ਦੀ ਤਰ੍ਹਾਂ ਨੌਚ ਡਿਸਪਲੇਅ ਹੈ। ਵਨਪਲੱਸ 6 ਦੀ ਤਰ੍ਹਾਂ ਨਵੇਂ ਹੈਂਡਸੈੱਟ ’ਚ ਵੀ ਨੌਚ ਨੂੰ ਲੁਕਾਉਣ ਦਾ ਆਪਸ਼ਨ ਮਿਲੇਗਾ।
ਕੈਮਰੇ ਦੀ ਗੱਲ ਕਰੀਏ ਤਾਂ ਅਸੁਸ ਜ਼ੈੱਨਫੋਨ 5 ਜ਼ੈੱਡ ’ਚ ਏ.ਆਈ. ਪ੍ਰੋਸੈਸਿੰਗ ਸਮਰੱਥਾ ਦਿੱਤੀ ਗਈ ਹੈ। ਫੋਨ ’ਚ ਅਪਰਚਰ ਐੱਫ/1.7 ਦੇ ਨਾਲ 12 ਮੈਗਾਪਿਕਸਲ ਸੋਨੀ IMX 363 ਪ੍ਰਾਈਮਰੀ ਅਤੇ ਅਪਰਚਰ ਐੱਫ/1.8 ਦੇ ਨਾਲ 8 ਮੈਗਾਪਿਕਸਲ ਸੈਕੇਂਡਰੀ ਡਿਊਲ ਪਿਕਸਲ ਸੈਂਸਰ ਵਾਲਾ ਡਿਊਲ ਕੈਮਰਾ ਸੈੱਟਅਪ ਹੈ। ਕੈਮਰਾ ਪੀ.ਡੀ.ਏ.ਐੱਫ., ਓ.ਆਈ.ਐੱਸ., ਈ.ਆਈ.ਐੱਸ. ਅਤੇ 4ਕੇ ਯੂ.ਐੱਚ.ਡੀ. ਵੀਡੀਓ ਰਿਕਾਰਡਿੰਗ ਸਪੋਰਟ ਕਰਦਾ ਹੈ। 4ਕੇ ਵੀਡੀਓ ਨੂੰ 60 ਫਰੇਮ ਪ੍ਰਤੀ ਸੈਕਿੰਡ ’ਤੇ ਰਿਕਾਰਡ ਕਰਨਾ ਸੰਭਵ ਹੈ।
ਫੋਨ ਦਾ ਡਾਈਮੈਂਸ਼ਨ 153 x 75.65 x 7.7 ਮਿਲੀਮੀਟਰ ਅਤੇ ਭਾਰ 165 ਗ੍ਰਾਮ ਹੈ। ਫੋਨ ’ਚ ਜ਼ੈੱਨਫੋਨ, ਸੈਲਫੀ ਮਾਸਟਰ, ਗੇਮ ਜੇਨੀ, ਮੋਬਾਇਲ ਮੈਨੇਜਰ ਵਰਗੇ ਕਈ ਐਪਸ ਪਹਿਲਾਂ ਤੋਂ ਇੰਸਟਾਲ ਆਉਂਦੇ ਹਨ। ਫੋਨ ਨੂੰ ਪਾਵਰ ਦੇਣ ਲਈ 3300mAh ਦੀ ਬੈਟਰੀ ਹੈ ਜਿਸ ਏ.ਆਈ. ਸਪੋਰਟ ਦੇ ਨਾਲ ਆਉਣ ਦਾ ਦਾਅਵਾ ਹੈ।
iPhone 5 ਹੈ ਤਾਂ ਜਲਦ ਕਰੋ ਇਹ ਕੰਮ, ਨਹੀਂ ਤਾਂ ਬੰਦ ਹੋ ਜਾਵੇਗਾ ਇੰਟਰਨੈੱਟ!
NEXT STORY