ਗੈਜੇਟ ਡੈਸਕ- ਅਸੁਸ ਜ਼ੈਨਫੋਨ 5 ਪ੍ਰੋ ਨੂੰ ਐਂਡਰਾਇਡ 9.0 ਪਾਈ ਅਪਡੇਟ ਮਿਲਣੀ ਸ਼ੁਰੂ ਹੋ ਗਈ ਹੈ। ਗੌਰ ਕਰਨ ਵਾਲੀ ਗੱਲ ਹੈ ਕਿ Asus ਨੇ ਕੁਝ ਹਫਤੇ ਪਹਿਲਾਂ ਹੀ ਅਸੁਸ ਜ਼ੈਨਫੋਨ 5ਜ਼ੈੱਡ ਨੂੰ ਜਨਵਰੀ 2019 ਦੇ ਅੰਤਿਮ ਤੱਕ ਐਂਡ੍ਰਾਇਡ ਪਾਈ ਅਪਡੇਟ ਮਿਲਣ ਦੀ ਗੱਲ ਕੀਤੀ ਸੀ। ਹਾਲਾਂਕਿ, ਐਂਡ੍ਰਾਇਡ ਦੇ ਲੇਟੈਸਟ ਵਰਜਨ ਨੂੰ ਫਿਲਹਾਲ ਤਾਇਵਾਨ 'ਚ ਰਿਲੀਜ਼ ਕੀਤੀ ਗਈ ਹੈ। ਅਪਡੇਟ ਦੇ ਨਾਲ ਅਸੁਸ ਜ਼ੈਨਫੋਨ 5ਜ਼ੈੱਡ ਨੂੰ ਐਂਡ੍ਰਾਇਡ ਪਾਈ ਦੇ ਅਹਿਮ ਫੀਚਰ ਮਿਲ ਜਾਣਗੇ। ਇਸ ਤੋਂ ਇਲਾਵਾ ਕੈਮਰਾ ਐਕਸਪੀਰੀਅੰਸ ਵੀ ਬਿਹਤਰ ਹੋਵੇਗਾ। ZenFone 5Z ਨੂੰ ਐਂਡ੍ਰਾਇਡ 8.0 ਓਰੀਓ 'ਤੇ ਅਧਾਰਿਤ ZenUI 5.0 ਦੇ ਨਾਲ ਲਾਂਚ ਕੀਤਾ ਗਿਆ ਸੀ। ਇਸ ਤੋਂ ਇਲਾਵਾ ਇਹ ਸਨੈਪਡ੍ਰੈਗਨ 845 ਪ੍ਰੋਸੈਸਰ ਤੇ 8 ਜੀ. ਬੀ. ਤੱਕ ਰੈਮ ਦੇ ਨਾਲ ਆਉਂਦਾ ਹੈ।
ਅਪਡੇਟ ਦੇ ਬਾਰੇ 'ਚ ਆਧਿਕਾਰਕ ਜਾਣਕਾਰੀ ZenTalk ਫੋਰਮ 'ਤੇ ਦਿੱਤੀ ਗਈ ਹੈ। ਦੱਸਿਆ ਗਿਆ ਹੈ ਕਿ ਅਸੁਸ ਜ਼ੈੱਨਫੋਨ 5ਜ਼ੈੱਡ (ਜ਼ੈੱਡ. ਐੱਸ. 620 ਕੇ. ਐੱਲ) ਲਈ ਅਪਡੇਟ ਨੂੰ ਤਾਈਵਾਨ 'ਚ ਰੋਲਆਊਟ ਕੀਤਾ ਜਾ ਰਿਹਾ ਹੈ। ਅਪਡੇਟ ਨੂੰ ਫਰਮਵੇਅਰ ਓਵਰ ਦ ਏਅਰ ਪੈਕੇਜ ਦੇ ਤੌਰ 'ਤੇ ਪੇਸ਼ ਕੀਤਾ ਜਾ ਰਿਹਾ ਹੈ। ਇਹ ਫੇਜ਼ ਦੇ ਅਧਾਰ 'ਤੇ ਮਿਲੇਗਾ। ਅਪਡੇਟ ਨੂੰ Settings > About > System Update 'ਚ ਜਾ ਕੇ ਵੀ ਚੈੱਕ ਕੀਤੀ ਜਾ ਸਕਦੀ ਹੈ।
ਜ਼ੈੱਨਟਾਕ ਫੋਰਮ ਦੇ ਚੇਂਜਲਾਗ ਤੋਂ ਪਤਾ ਚੱਲਿਆ ਹੈ ਕਿ ਅਪਡੇਟ ਐਂਡ੍ਰਾਇਡ ਪਾਈ ਦੇ ਅਹਿਮ ਫੀਚਰ ਨੂੰ ਲਿਆਉਂਦਾ ਹੀ ਹੈ, ਨਾਲ 'ਚ ਸਾਫਟਵੇਅਰ ਅਪਡੇਟ ਕੈਮਰਾ ਐਕਸਪੀਰੀਅੰਸ ਨੂੰ ਬਿਹਤਰ ਕਰੇਗਾ। ਨਵੇਂ ਪੈਕੇਜ ਦਾ ਸਾਫਟਵੇਅਰ ਵਰਜਨ 90.10.138.157_20181222 ਹੈ।
ਤਾਈਵਾਨ 'ਚ ਕਈ ZenFone 5Z ਯੂਜ਼ਰ ਨੇ ਐਂਡ੍ਰਾਇਡ ਪਾਈ ਅਪਡੇਟ ਮਿਲਣ ਦਾ ਦਾਅਵਾ ਕੀਤਾ ਹੈ। ਯੂਜ਼ਰ ਦੀਆਂ ਮੰਨੀਏ ਤਾਂ ਇਹ ਅਪਡੇਟ ਨਵੰਬਰ 2018 ਦੇ ਸਕਿਓਰਿਟੀ ਪੈਚ ਦੇ ਨਾਲ ਆਉਂਦਾ ਹੈ। ਅਪਡੇਟ 1048 ਐੱਮ. ਬੀ. ਦੀ ਹੈ। ਅਪਡੇਟ ਪ੍ਰੀਲੋਡਿਡ ਡਾਰਕ ਥੀਮ ਦੇ ਨਾਲ ਆਉਂਦਾ ਹੈ ਤੇ ਗੇਸਚਰ ਸਪੋਰਟ ਤੋਂ ਇਲਾਵਾ ਨਵਾਂ ਨੈਵਿਗੇਸ਼ਨ ਸਿਸਟਮ ਵੀ ਆਇਆ ਹੈ।
2018 ਦੀਆਂ ਬੈਸਟ ਲਗਜ਼ਰੀ ਕਾਰਾਂ
NEXT STORY