ਗੈਜੇਟ ਡੈਸਕ—ਤਾਈਵਾਨ ਦੀ ਕੰਪਨੀ ਅਸੁਸ ਨੇ ਇਸ ਮਹੀਨੇ ਆਪਣਾ ASUS ZenFone 6 ਫੋਨ ਸਪੇਨ ’ਚ ਲਾਂਚ ਕੀਤਾ ਸੀ ਅਤੇ ਹੁਣ ਕੰਪਨੀ ਇਸ ਨੂੰ ਭਾਰਤ ’ਚ ਲਾਂਚ ਕਰਨ ਵਾਲੀ ਹੈ। ਰਿਪੋਰਟਸ ਦੀ ਮੰਨਿਏ ਤਾਂ 16 ਜੂਨ ਨੂੰ ਕੰਪਨੀ ਭਾਰਤ ’ਚ ਇਸ ਫੋਨ ਤੋਂ ਪਰਦਾ ਚੁੱਕ ਸਕਦੀ ਹੈ। ਫੋਨ ਦੀ ਸਭ ਤੋਂ ਵੱਡੀ ਖਾਸੀਅਤ ਹੈ ਇਸ ਦਾ ਯੂਨੀਕ ਪਾਪ-ਅਪ ਸੈਲਫੀ ਕੈਮਰਾ ਜੋ ਰੋਟੇਟ ਹੋ ਕੇ ਬਾਹਰ ਆਉਂਦਾ ਅਤੇ ਫਰੰਟ ਕੈਮਰੇ ਦਾ ਕੰਮ ਕਰਦਾ ਹੈ। DxOMark ਲੈਬਸ ਨੇ ਇਸ ਸਾਲ ਦੀ ਸ਼ੁਰੂਆਤ ’ਚ ਸਮਰਾਟਫੋਨਸ ਦੇ ਸੈਲਫੀ ਕੈਮਰਾ ਦੀ ਰੈਂਕਿੰਗ ਸ਼ੁਰੂ ਕੀਤੀ ਸੀ।

ਲੈਬ ਦੀ ਰੈਂਕਿੰਗ ’ਚ ਅਜੇ ਤਕ ਪਹਿਲੇ ਸਥਾਨ ’ਤੇ ਗਲੈਕਸੀ ਐੱਸ10 5ਜੀ ਸੀ। ਗਲੈਕਸੀ ਐੱਸ10 ਨੂੰ DxOMark ਨੇ 97 ਸਕੋਰ ਦਿੱਤੇ ਸਨ। ਹੁਣ ਜੈੱਨਫੋਨ 6 (Zenfone 6) ਨੂੰ ਲੈਬ ਨੇ 98 ਸਕੋਰ ਦਿੱਤੇ ਹਨ। ਭਾਵ ਬੈਸਟ ਸੈਲਫੀ ਕੈਮਰਾ ਦੀ ਰੈਂਕਿੰਗ ’ਚ ਹੁਣ ਇਹ ਫੋਨ ਪਹਿਲੇ ਸਥਾਨ ’ਤੇ ਪਹੁੰਚ ਗਿਆ ਹੈ।

ਕਿਵੇਂ ਮਿਲਿਆ ਸਕੋਰ
ਸਮਾਰਟਫੋਨ ਦੈ ਕੇਮਰਿਆਂ ਨੂੰ ਟੈਸਟ ਅਤੇ ਉਨ੍ਹਾਂ ਦੀ ਰੈਂਕਿੰਗ ਕਰਨ ਵਾਲੀ DxOMark ਇਮੇਜ ਲੈਬਸ ਨੇ ਵੀ ਜੈੱਨਫੋਨ 6 ਨੂੰ ਫੋਟੋ ਸਕੋਰ ’ਚ 101 ਪੁਆਇੰਟ ਦਿੱਤੇ ਸਨ ਜੋ ਕਿ ਗਲੈਕਸੀ ਐੱਸ10 ਦੇ ਬਰਾਬਰ ਸਨ। ਜੈੱਨਫੋਨ 6 ਨੇ ਵੀਡੀਓ ਸਕੋਰ ’ਚ ਗਲੈਕਸੀ ਐੱਸ10 ਨੂੰ ਪਛਾੜ ਦਿੱਤਾ। ਜੈੱਨਫੋਨ 6 ਨੂੰ 93 ਪੁਆਇੰਟਸ ਮਿਲ ਜੋ ਅਜੇ ਤ ਕਿਸੇ ਵੀ ਫੋਨ ਦਾ ਹਈਐਸਟ ਸਕੋਰ ਹੈ। ਇਸ ਦੇ ਪਿਛੇ ਦਾ ਕਾਰਨ ਹੈ ਕਿ ਜੈੱਨਫੋਨ 6 ਰੀਅਰ ਕੈਮਰੇ ਨਾਲ ਹੀ ਸੈਲਫੀ ਹੁੰਦਾ ਹੈ।

ਇਸ ਫੋਨ ’ਚ ਕੈਮਰਾ ਮਾਡਿਊਲ ’ਚ ਮਕੈਨਿਕਲ ਮੋਟਰ ਬਿਲਟ ਦਾ ਇਸਤੇਮਾਲ ਕੀਤਾ ਗਿਆ ਹੈ। ਇਸ ’ਚ 6.4 ਇੰਚ IPS LCD FHD+ਡਿਸਪਲੇਅ ਦਿਤੀ ਗਈ ਹੈ। ਸਮਾਰਟਫੋਨ ’ਚ ਸਨੈਪਡਰੈਗਨ 855 ਪ੍ਰੋਸੈਸਰ ਦਿੱਤਾ ਗਿਆ ਹੈ। ਫੋਨ ਦੋ ਵੇਰੀਐਂਟ 6ਜੀ.ਬੀ. ਰੈਮ/128 ਜੀ.ਬੀ. ਇੰਟਰਨਲ ਅਤੇ 8ਜੀ.ਬੀ. ਰੈਮ/256ਜੀ.ਬੀ. ਇੰਟਰਨਲ ਸਟੋਰੇਜ਼ ’ਚ ਉਪਲੱਬਧ ਹੈ।

ਗੱਲ ਕਰੀਏ ਫੋਟੋਗ੍ਰਾਫੀ ਦੀ ਤਾਂ ਇਸ ’ਚ ਰੀਅਰ ਡਿਊਲ ਕੈਮਰਾ ਸੈਟਅਪ ਦਿੱਤਾ ਗਿਆ ਹੈ, ਪ੍ਰਾਈਮਰੀ ਸੈਂਸਰ 48 ਮੈਗਾਪਿਕਸਲ ਅਤੇ ਸਕੈਂਡਰੀ ਸੈਂਸਰ 13 ਮੈਗਾਪਿਕਸਲ ਦਾ ਹੈ। ਫੋਨ ’ਚ 123 ਡਿਗਰੀ ਅਲਟਰਾ ਵਾਇਡ ਐਂਗਲ ਲੈਂਸ ਦਿੱਤਾ ਗਿਆ ਹੈ। ਇਹ ਰੀਅਰ ਕੈਮਰਾ ਪਾਪ-ਅਪ ਨਾਲ ਬਾਹਰ ਆਉਂਦਾ ਹੈ ਅਤੇ ਰੋਟੇਟ ਹੋ ਕੇ ਫਰੰਟ ਕੈਮਰੇ ਦਾ ਵੀ ਕੰਮ ਕਰਦਾ ਹੈ। ਸਮਾਰਟਫੋਨ ਲੇਟੈਸਟ ਐਂਡ੍ਰਾਇਡ 9.0 ਪਾਈ ’ਤੇ ਕੰਮ ਕਰਦਾ ਹੈ।

ਭਾਰਤ ’ਚ ਇਸ ਦੀ ਸ਼ੁਰੂਆਤੀ ਕੀਮਤ 30,000 ਰੁਪਏ ਦੇ ਕਰੀਬ ਹੈ। ਫੋਨ ਨੂੰ ਪਾਵਰ ਦੇਣ ਲਈ ਇਸ ’ਚ 5,000 ਐੱਮ.ਏ.ਐੱਚ. ਦੀ ਬੈਟਰੀ ਦਿੱਤੀ ਗਈ ਹੈ ਜੋ 18w ਕਵਿੱਕਚਾਰਜ 4.0 ਸਪੋਰਟ ਕਰਦੀ ਹੈ।

ਵਟਸਐਪ ’ਤੇ ਨਹੀਂ ਡਾਊਨਲੋਡ ਕਰ ਸਕੋਗੇ ਯੂਜ਼ਰਸ ਦੀ ਪ੍ਰੋਫਾਈਲ ਫੋਟੋ, ਐਪ ’ਚ ਹੋਣਗੇ ਕਈ ਬਦਲਾਅ
NEXT STORY