ਜਲੰਧਰ-ਅਸੁਸ ਨੇ ਜਨਵਰੀ ਦੌਰਾਨ ਸੀ.ਈ.ਐੱਸ. 2017 ਜੇਨੋਵੇਸ਼ਨ ਪ੍ਰੈਸ ਕਾਨਫਰੰਸ 'ਚ ਦੋ ਨਵੇਂ ਸਮਾਰਟਫੋਨ ZenFone 3 Zoom ਅਤੇ ZenFone AR ਨੂੰ ਪ੍ਰਦਰਸ਼ਿਤ ਕੀਤਾ ਸੀ। ZenFone AR ਸਮਾਰਟਫੋਨ 'ਚ 8GB ਰੈਮ ਦਿੱਤੀ ਗਈ ਹੈ। ਜੋ ਕਿ ਦੁਨੀਆ ਦਾ ਪਹਿਲਾਂਸ ਮਾਰਟਫੋਨ ਹੋਵੇਗਾ। ਅਸੁਸ ZenFone AR ,ਲੈਨੋਵੋ Phab 2 Pro ਦੇ ਬਾਅਦ ਲਾਂਚ ਹੋਣ ਵਾਲਾ ਦੂਜਾ ਸਮਾਰਟਫੋਨ ਹੈ ਜਿਸ 'ਚ ਗੂਗਲ ਪ੍ਰੋਜੈਕਟ ਟੈਂਗੋ ਸਪੋਟ ਦਿੱਤਾ ਗਿਆ ਹੈ। ਜਿਸ ਦੇ ਮਾਧਿਅਮ ਨਾਲ ਵੀ. ਆਰ. ਅਤੇ ਏ. ਆਰ ਦੋਨੋਂ ਦਾ ਬਿਹਤਰ ਅਨੁਭਵ ਲਿਆ ਜਾ ਸਕਦਾ ਹੈ। ਪ੍ਰੋਜੈਕਟ ਟੈਂਗੋ ਦੀ ਮਦਦ ਨਾਲ ਕਿਸੇ ਵੀ ਵਸਤੂ ਨੂੰ ਉਸਦੇ ਅਸਲੀ ਆਕਾਰ 'ਚ ਦੇਖਿਆ ਜਾ ਸਕਦਾ ਹੈ। ਜਿਵੇਂ ਜੇਕਰ ਤੁਸੀਂ ਘਰ 'ਚ ਰੱਖਣ ਦੇ ਲਈ ਕੁਝ ਸਾਮਾਨ ਵਰਗੇ ਫਰਨੀਚਰ, ਡਾਈਨਿੰਗ ਡੇਬਲ ਜਾਂ ਬੈਂਡ ਆਦਿ ਪ੍ਰੋਜੈਕਟ ਟੈਂਗੋ ਦੀ ਮਦਦ ਨਾਲ ਸਹੀਂ ਆਕਾਰ 'ਚ ਦੇਖਣ ਦੇ ਇਲਾਵਾ ਉਸ ਨੂੰ ਨੈਵੀਗੇਟ ਵੀ ਕਰ ਸਕਦੇ ਹੈ।
ਅਸੁਸ ZenFone AR ਸਮਾਰਟਫੋਨ 'ਚ ਤਿੰਨ ਕੈਮਰੇ ਸੈਟਅਪ ਦਿੱਤੇ ਗਏ ਹੈ। ਜਿਸਦੀ ਮਦਦ ਨਾਲ 3 ਡੀ. ਮੈਪ ਬਣਾਇਆ ਜਾ ਸਕਦਾ ਹੈ।ਫੋਟੋਗ੍ਰਾਫੀ ਦੇ ਲਈ ZenFone AR 23 ਮੈਗਾਪਿਕਸਲ ਦਾ ਰਿਅਰ ਕੈਮਰਾ ਦਿੱਤਾ ਗਿਆ ਹੈ ਨਾਲ ਹੀ ਸੋਨੀ IMX318 ਸੈਂਸਰ,ਮੋਸ਼ਨ ਟ੍ਰੈਕਿੰਗ ਅਤੇ ਡੈਪਥ ਸੈਂਸਿੰਗ ਕੈਮਰਾ ਦਿੱਤਾ ਗਿਆ ਹੈ। ਹਾਲਾਂਕਿ ਇਸ ਸਮਾਰਟਫੋਨ ਬਾਰੇ ਸੰਬੰਧੀ ਕੰਪਨੀ ਨੇ ਸਾਲ ਦੇ ਸ਼ੁਰੂਆਤ 'ਚ ਹੀ ਜਾਣਕਾਰੀ ਦਿੱਤੀ ਸੀ ਕਿ ZenFone AR ਹੁਣ ਖਰੀਦਣ ਦੇ ਲਈਮਾਰਕੀਟ 'ਚ ਉਪਲੱਬਧ ਨਹੀਂ ਹੈ। MobileXpose ਦੀ ਰਿਪੋਰਟ ਦੇ ਅਨੁਸਾਰ ਅਸੁਸ ਨੇ ਲਾਂਚ ਇਵੇਂਟ ਦੇ ਲਈ ਮੀਡਿਆ ਇੰਵਾਇਟ ਭੇਜਣਾ ਸ਼ੁਰੂ ਕਰ ਦਿੱਤਾ ਹੈ।
ਅਸੁਸ ZenFone AR ਨੂੰ ਅਧਿਕਾਰਿਕ ਤੌਰ 'ਤੇ ਤਾਈਵਾਨ 'ਚ 14 ਜੂਨ ਨੂੰ ਲਾਂਚ ਕੀਤਾ ਜਾਵੇਗਾ। ਜੁਲਾਈ 'ਚ ਅਸੁਸ ZenFone AR ਨੂੰUS'ਚ ਲਾਂਚ ਕੀਤਾ ਜਾਵੇਗਾ। ਕੰਪਨੀ ZenFone AR ਸਮਾਰਟਫੋਨ ਨੂੰ ਦੋ ਵੇਂਰੀਅੰਟ 6GB ਅਤੇ 8GB ਰੈਮ ਦੇ ਨਾਲ ਲਾਂਚ ਕਰ ਸਕਦੀਹੈ।
ਅਸੁਸ ZenFone AR ਸਮਾਰਟਫੋਨ ਦੇ ਸਪੈਸੀਫਿਕੇਸ਼ਨ ਦੇ ਬਾਰੇ 'ਚ ਗੱਲ ਕਰੀਏ ਤਾਂ ਇਸ ਸਮਾਰਟਫੋਨ 'ਚ 5.7 ਇੰਚ ਦਾ ਡਬਲਿਊ ਐੱਚ ਡੀ ਸੁਪਰ ਅਮੋਲਡ ਡਿਸਪਲੇ ਦਿੱਤਾ ਗਿਆ ਹੈ। ਜਿਸਦਾ ਸਕਰੀਨ ਰੈਜ਼ੋਲੂਸ਼ਨ 2560*1440 ਪਿਕਸਲ ਹੈ। ਇਹ ਸਮਾਰਟਫੋਨ ਕਵਾਲਕਾਮ ਦੇ ਸਨਪਡ੍ਰੈਗਨ 821 ਕਵਾਡਕੋਰ ਚਿਪਸੈਟ 'ਤੇ ਕੰਮ ਕਰਦਾ ਹੈ। ਇਸ 'ਚ ਵਾਪੂਰ ਕੂਲਿੰਗ ਸਿਸਟਮ ਸ਼ਾਮਿਲ ਹੈ ਜੋ ਕਿ ਹੈਵੀ ਡਿਊਟੀ ਏ.ਆਰ ਇਸ 'ਚ ਵੀ.ਆਰ ਐਪਸ ਦੇਉਪਯੋਗ ਦੇ ਦੌਰਾਨ ਸਮਾਰਟਫੋਨ ਨੂੰ ਗਰਮ ਹੋਣ ਤੋਂ ਬਚਾਉਦਾ ਹੈ। ਫੋਟੋਗ੍ਰਾਫੀ ਦੇ ਲਈ ਜੈਨਫੋਨ ਵੀ.ਆਰ 'ਚ 23 ਮੈਗਾਪਿਕਸਲ ਦਾ ਕੈਮਰਾ ਦਿੱਤਾਗਿਆ
ਹੈ। ਐਂਡਰਾਈਡ 7.0 ਨਾਗਟ 'ਤੇ ਪੇਸ਼ ਕੀਤਾ ਗਿਆ ਹੈ। ਇਸ 'ਚ ਫ੍ਰੰਟ ਪੈਨਲ 'ਤੇ ਦਿੱਤੇ ਗਏ ਹੋਮ ਬਟਨ 'ਤੇ ਫਿੰਗਰਪ੍ਰਿੰਟ ਸੈਂਸਰ ਇੰਬੇਡੇਡ ਹੈ ਇਸ ਦੇ ਫ੍ਰੰਟਕੈਮਰੇ ਅਤੇ ਬੈਟਰੀ ਦੀ ਜਾਣਕਾਰੀ ਦੇ ਲਈ ਹੁਣ ਥੋੜ੍ਹਾਂ ਇੰਤਜ਼ਾਰ ਕਰਨਾ ਹੋਵੇਗਾ।
ਅੱਜ ਭਾਰਤ 'ਚ ਲਾਂਚ ਹੋਵੇਗਾ Moto Z2 Play ਸਮਾਰਟਫੋਨ
NEXT STORY