ਜਲੰਧਰ-Asus ਅੱਜ ਭਾਰਤ 'ਚ ਇਕ ਇਵੈਂਟ ਦਾ ਆਯੋਜਨ ਕਰਨ ਜਾ ਰਿਹਾ ਹੈ ਜਿਸ 'ਚ ਕੰਪਨੀ Zenfone AR ਸਮਾਰਟਫੋਨ ਨੂੰ ਲਾਂਚ ਕਰੇਗੀ। ਇਹ ਇਵੈਂਟ ਦੁਪਹਿਰ 2 ਵਜੇ ਸ਼ੁਰੂ ਹੋਵੇਗਾ ਅਤੇ ਤੁਸੀਂ ਇਹ ਇਵੈਂਟ ਦਾ ਆਨਲਾਈਨ ਲਾਈਵ ਸਟਰੀਮ ਦੇਖ ਸਕਦੇ ਹੋ। ਲਾਂਚ ਤੋਂ ਪਹਿਲਾਂ ਇਸ ਸਮਾਰਟਫੋਨ ਸੰਬੰਧੀ ਜਾਣਕਾਰੀ ਲੀਕ ਖਬਰਾਂ ਰਾਹੀਂ ਸਾਹਮਣੇ ਆ ਚੁੱਕੀ ਹੈ।
Asus Zenfone AR ਸਮਾਰਟਫੋਨ ਦਾ ਲਾਂਚ ਇਵੈਂਟ ਲਾਈਵ ਸਟਰੀਮ YouTube ਰਾਹੀਂ ਦੇਖਿਆ ਜਾ ਸਕਦਾ ਹੈ। Zenfone AR ਸਮਾਰਟਫੋਨ ਕੰਪਨੀ ਦਾ ਪ੍ਰੀਮਿਅਮ ਸਮਾਰਟਫੋਨ ਹੈ ਅਤੇ
ਜਿਵੇਂ ਕਿ ਇਸਦੇ ਨਾਂ ਤੋਂ ਹੀ ਸਪੱਸ਼ਟ ਹੈ ਕਿ ਇਸ ਸਮਾਰਟਫੋਨ ਦੀ ਵਿਸ਼ੇਸ਼ਤਾ augmented reality (AR) ਹੋਵੇਗੀ। ਇਸ ਸਮਾਰਟਫੋਨ ਦਾ ਐਲਾਨ ਪਹਿਲੀ ਵਾਰ ਇਸ ਸਾਲ ਹੋਏ CES 2017 ਇਵੈਂਟ 'ਚ ਕੀਤੀ ਗਈ ਸੀ। ਇਹ ਪਹਿਲਾ ਸਮਾਰਟਫੋਨ ਹੈ ਜੋ ਕਿ ਪ੍ਰੋਜੈਕਟ ਟੈਂਗੋ ਅਤੇ ਡੇਡ੍ਰੀਮ ਦੋਵਾ ਨੂੰ ਸਪੋਰਟ ਕਰਦਾ ਹੈ। Asus Zenfone AR ਨਾਲ Daydream View ਹੈਂਡਸੈੱਟ ਦੀ ਸੁਵਿਧਾ
ਹੋਣ ਨਾਲ ਯੂਜ਼ਰਸ Google Street View ਅਤੇ Fantastic Beasts ਦੇ ਇਲਾਵਾ YouTube, Netflix, Hulu ਅਤੇ HBO ਵਰਗੇ ਐਪਸ ਨੂੰ
ਵਧੀਆ ਤਰੀਕੇ ਨਾਲ ਵਰਤ ਸਕਦਾ ਹੈ।
ਸਮਾਰਟਫੋਨ ਦੇ ਡਿਜ਼ਾਈਨ ਦੀ ਗੱਲ ਕਰੀਏ ਤਾਂ Zenfone AR ਦੇ ਬੈਕ ਪੈਨਲ 'ਚ ਹੋਂਰੀਜੈਟਲ ਕੈਮਰਾ ਮੋਡੀਊਲ ਹੋ ਸਕਦਾ ਹੈ ਅਤੇ ਇਸ ਦੇ ਬੈਕ ਪੈਨਲ 'ਚ ਲੈਦਰ ਵਰਗਾ ਟੇਕਸਚਰ ਹੈ ਜੋ ਕਾਫੀ ਆਕਰਸ਼ਿਤ ਲੁਕ ਦੇਵੇਗਾ।
ਸਮਾਰਟਫੋਨ ਦੇ ਫ੍ਰੰਟ ਪੈਨਲ 'ਚ ਫ੍ਰੰਟ ਕੈਮਰਾ ਅਤੇ ਹੇਠਲੇ ਪਾਸੇ ਫਿੰਗਰਪ੍ਰਿੰਟ ਸੈਂਸਰ ਦਿੱਤਾ ਗਿਆ ਹੈ। ਹੇਠਲੇ ਪਾਸੇ 3.5MM ਆਡੀਓ ਜੈਕ ਅਤੇ ਯੂ. ਐੱਸ. ਬੀ. ਪੋਰਟ ਸਥਿਤ ਹੈ। ਉਮੀਦ ਹੈ ਕਿ ਇਸ ਸਮਾਰਟਫੋਨ ਦੀ ਕੀਮਤ 57,200 ਰੁਪਏ ਦੇ ਨਜ਼ਦੀਕ ਹੋ ਸਕਦੀ ਹੈ।
Asus Zenfone AR ਸਮਾਰਟਫੋਨ ਸਪੈਸੀਫਿਕੇਸ਼ਨ-
Asus Zenfone AR ਸਮਾਰਟਫੋਨ 'ਚ 5.7 ਇੰਚ ਦਾ WQHD ਸੁਪਰ ਅਮੋਲਡ ਡਿਸਪਲੇਅ ਦਿੱਤਾ ਗਿਆ ਹੈ ਜਿਸਦਾ ਸਕਰੀਨ ਰੈਜ਼ੋਲੂਸ਼ਨ 2560x1440 ਪਿਕਸਲ ਹੈ। ਇਹ ਸਮਾਰਟਫੋਨ ਕਵਾਲਕਾਮ ਸਨੈਪਡ੍ਰੈਗਨ
821 ਕਵਾਡਕੋਰ ਚਿਪਸੈਟ 'ਤੇ ਕੰਮ ਕਰਦਾ ਹੈ। ਇਸ 'ਚ 8GB ਰੈਮ ਦਿੱਤੀ ਗਈ ਹੈ। ਇਸ ਸਮਾਰਟਫੋਨ 'ਚ ਵਾਪੂਰ ਕੂਲਿੰਗ ਸਿਸਟਮ ਸ਼ਾਮਿਲ ਹੈ ਜੋ ਕਿ ਏ.ਆਰ. ਇਸ 'ਚ ਵੀ.ਆਰ ਐਪਸ ਦੀ ਜਿਆਦਾ ਵਰਤੋਂ ਦੌਰਾਨ ਸਮਾਰਟਫੋਨ ਨੂੰ ਗਰਮ
ਹੋਣ ਤੋਂ ਬਚਾਉਦਾ ਹੈ। ਫੋਟੋਗ੍ਰਾਫੀ ਲਈ ਜੈਨਫੋਨ ਵੀ.ਆਰ 'ਚ 23 ਮੈਗਾਪਿਕਸਲ ਕੈਮਰਾ ਅਤੇ ਐਂਡਰਾਈਡ 7.0 ਨਾਗਟ 'ਤੇ ਪੇਸ਼ ਕੀਤਾ ਗਿਆ ਹੈ। ਇਹ ਸਮਾਰਟਫੋਨ ਆਸੁਸ ਜੈਨ ਯੂ ਆਈ 'ਤੇ ਕੰਮ ਕਰਦਾ ਹੈ। ਇਸ 'ਚ ਫ੍ਰੰਟ ਪੈਨਲ 'ਤੇ
ਦਿੱਤੇ ਗਏ ਹੋਮ ਬਟਨ 'ਤੇ ਫਿੰਗਰਪ੍ਰਿੰਟ ਸੈਂਸਰ ਇੰਬਡੇਡ ਹੈ।
Nubia M2 ਵੀਰਵਾਰ ਤੋਂ ਓਪਨ ਸੇਲ 'ਚ ਮਿਲੇਗਾ
NEXT STORY