ਜਲੰਧਰ- ਲਗਜ਼ਰੀ ਆਟੋਕਾਰ ਮੇਕਰ ਆਡੀ ਨੇ ਭਾਰਤ ਵਿਚ ਆਰ. ਐੱਸ. 7 ਦੇ ਪਾਵਰਫੁਲ ਵਰਜ਼ਨ ਆਰ. ਐੱਸ.7 ਪ੍ਰਫਾਰਮੈਂਸ ਨੂੰ ਲਾਂਚ ਕੀਤਾ ਹੈ। ਪਹਿਲਾਂ ਨਾਲੋਂ ਵੱਧ ਪਾਵਰਫੁਲ ਫੋਰ ਡੋਰ ਕੂਪੇ ਦੀ ਐਕਸ ਸ਼ੋਅਰੂਮ ਦਿੱਲੀ ਕੀਮਤ 1,59,65,000 ਰੁਪਏ ਰੱਖੀ ਗਈ ਹੈ।
ਇੰਜਣ
ਆਰ. ਐੱਸ 7 ਪ੍ਰਫਾਰਮੈਂਸ ਵਿਚ 4.0 ਲੀਟਰ ਟੀ. ਐੱਫ. ਐੱਸ. ਆਈ. ਟਰਬੋਚਾਰਜਰਡ ਪੈਟਰੋਲ ਇੰਜਣ ਲੱਗਾ ਹੈ ਪਰ ਨਵੀਂ ਆਰ. ਐੱਸ. 7 ਪ੍ਰਫਾਰਮੈਂਸ ਵਿਚ 44 ਬੀ. ਐੱਚ. ਪੀ. ਦੀ ਤਾਕਤ ਦਾ ਵਾਧਾ ਹੋਇਆ ਹੈ ਅਤੇ ਇਹ 596 ਬੀ. ਐੱਚ. ਪੀ. ਦੀ ਤਾਕਤ ਦੇਵੇਗੀ। ਇਸ ਦੇ ਨਾਲ ਇਹ 700 ਤੋਂ 750 ਐੱਨ. ਐੱਮ. ਦਾ ਟਾਰਕ ਪੈਦਾ ਕਰੇਗੀ। ਇਸ ਵਿਚ ਲੱਗੀ ਮੋਟਰ 8 ਸਪੀਡ ਟਿਪਟ੍ਰਾਨਿਕ ਆਟੋਮੈਟਿਕ ਟਾਂਸਮਿਸ਼ਨ ਤੇ ਕਵਾਟ੍ਰੋ ਡ੍ਰਾਈਵ ਸਿਸਟਮ ਨਾਲ ਚਾਰ ਪਹੀਆ ਨੂੰ ਰਫਤਾਰ ਪ੍ਰਦਾਨ ਕਰੇਗੀ।
ਹਲਕੀ ਅਤੇ ਜ਼ਿਆਦਾ ਤੇਜ਼
ਸਟੈਂਡਰਡ ਵਰਜ਼ਨ ਦੀ ਤੁਲਨਾ ਵਿਚ ਆਰ. ਐੱਸ. 7 ਪ੍ਰਫਾਰਮੈਂਸ 15 ਫੀਸਦੀ ਹਲਕੀ ਹੈ। ਹਲਕੀ ਅਤੇ ਪਾਵਰ ਟੂ ਵੇਟ ਰੇਸ਼ੋ ਵਿਚ ਸੁਧਾਰ ਹੋਣ ਕਾਰਨ ਆਰ. ਐੱਸ.7 ਪ੍ਰਫਾਰਮੈਂਸ ਵਿਚ ਸੁਧਾਰ ਹੋਇਆ ਹੈ ਅਤੇ 0-100 ਕਿਲੋਮੀਟਰ ਪ੍ਰਤੀ ਘੰਟਾ ਦੀ ਰਫਤਾਰ ਸਿਰਫ 3.7 ਸੈਕਿੰਡ ਵਿਚ ਫੜ ਲੈਂਦੀ ਹੈ ਜੋ ਸਟੈਂਡਰਡ ਵਰਜ਼ਨ ਤੋਂ 0.2 ਸੈਕਿੰਡ ਤੇਜ਼ ਹੈ। ਇਸ ਦੀ ਟਾਪ ਸਪੀਡ 280 ਕਿਲੋਮੀਟਰ ਪ੍ਰਤੀ ਘੰਟਾ (ਇਲੈਕਟ੍ਰਾਨਿਕ ਲਿਮਿਟ) ਹੈ ਪਰ ਡਾਇਨਾਮਿਕ ਪੈਕੇਜ ਪਲਸ ਨਾਲ ਨਵੀਂ ਆਰ. ਐੱਸ. 305 ਕਿਲੋਮੀਟਰ ਪ੍ਰਤੀ ਘੰਟਾ ਦੀ ਰਫਤਾਰ 'ਤੇ ਚੱਲ ਸਕਦੀ ਹੈ।
ਗਲੈਕਸੀ S7 ਅਤੇ S7edge ਸਮਾਰਟਫੋਨਸ ਲਈ ਜਾਰੀ ਕੀਤਾ ਗਿਆ ਨਾਗਟ ਦਾ ਅਪਡੇਟ
NEXT STORY