ਆਟੋ ਡੈਸਕ– ਆਡੀ ਜਲਦ ਹੀ ਭਾਰਤ ’ਚ Audi Q2 ਨੂੰ ਲਾਂਚ ਕਰਨ ਵਾਲੀ ਹੈ। ਇਸ ਕਾਰ ਦੀ ਖ਼ਾਸ ਗੱਲ ਇਹ ਹੈ ਕਿ ਇਹ ਭਾਰਤ ’ਚ ਕੰਪਨੀ ਦੀ ਹੁਣ ਤਕ ਦੀ ਸਭ ਤੋਂ ਸਸਤੀ ਕਾਰ ਹੈ। ਆਡੀ ਦਾ ਸਭ ਤੋਂ ਕਿਫਾਇਤੀ ਮਾਡਲ ਹੋਣ ਦੇ ਨਾਲ-ਨਾਲ ਇਹ Q ਸੀਰੀਜ਼ ਦੀ ਸਭ ਤੋਂ ਛੋਟੀ ਕਾਰ ਵੀ ਹੈ। ਤਿਉਹਾਰੀ ਸੀਜ਼ਨ ਨੂੰ ਧਿਆਨ ’ਚ ਰੱਖਦੇ ਹੋਏ ਕੰਪਨੀ ਨੇ ਭਾਰਤ ’ਚ ਇਸ ਕਾਰ ਨੂੰ ਲਾਂਚ ਕਰਨ ਦਾ ਫੈਸਲਾ ਕੀਤਾ ਹੈ।
ਕਦੋਂ ਹੋਵੇਗੀ ਲਾਂਚ
ਭਾਰਤ ’ਚ ਇਸ ਕਾਰ ਨੂੰ ਕੰਪਨੀ 16 ਅਕਤੂਬਰ ਨੂੰ ਲਾਂਚ ਕਰੇਗੀ। ਇਸ ਤੋਂ ਪਹਿਲਾਂ ਕੰਪਨੀ ਇਸ ਸਾਲ ਭਾਰਤ ’ਚ 4 ਮਾਡਲ ਲਾਂਚ ਕਰ ਚੁੱਕੀ ਹੈ। ਯਾਨੀ ਇਸ ਸਾਲ ਇਹ ਕਾਰ ਕੰਪਨੀ ਦੀ 5ਵੀ ਕਾਰ ਹੈ ਜੋ ਭਾਰਤ ’ਚ ਦਸਤਕ ਦੇਣ ਜਾ ਰਹੀ ਹੈ।
ਕਾਰ ’ਚ ਕੀ ਹੋਵੇਗਾ ਨਵਾਂ
ਹੁਣ ਤਕ ਸਾਹਮਣੇ ਆਈ ਜਾਣਕਾਰੀ ਮੁਤਾਬਕ, ਕਾਰ ’ਚ ਰਿਵਾਈਜ਼ਡ ਫਰੰਟ ਅਤੇ ਰੀਅਰ ਹੈੱਡਲਾਈਟਾਂ ਦਿੱਤੀਆਂ ਜਾਣਗੀਆਂ। ਗਰਿੱਲ ਦਾ ਮੈਸ਼ ਪੈਟਰਨ ਵੀ ਪਹਿਲਾਂ ਨਾਲੋਂ ਅਲੱਗ ਨਜ਼ਰ ਆ ਰਿਹਾ ਹੈ। ਕਾਰ ਦਾ ਜਨਰਲ ਲੇਆਊਟ ਮੌਜੂਦਾ ਮਾਡਲ ਦੀ ਤਰ੍ਹਾਂ ਹੀ ਹੋਵੇਗਾ ਪਰ ਕਾਰ ਦੇ ਇੰਟੀਰੀਅਰ ’ਚ ਇੰਫੋਟੇਨਮੈਂਟ ਸਿਸਟਮ ਅਤੇ ਡਰਾਈਵ ਅਸਿਸਟ ਫੀਚਰ ਅਪਡੇਟ ਕੀਤਾ ਜਾਵੇਗਾ।
ਮੌਜੂਦਾ ਮਾਡਲ ’ਚ ਹਨ ਜ਼ਬਰਦਸਤ ਫੀਚਰਜ਼
ਗੱਲ ਕਰੀਏ ਮੌਜੂਦਾ ਮਾਡਲ ਦੀ ਲੁੱਕਸ ਦੀ ਤਾਂ ਇਹ ਸਭ ਤੋਂ ਆਕਰਸ਼ਕ ਕੰਪੈਕਟ SUVs ’ਚੋਂ ਇਕ ਹੈ। ਗੱਡੀ ਦਾ ਸਪੋਰਟੀ ਬੰਪਰ ਇਸ ਨੂੰ ਖ਼ੂਬਸੂਰਤੀ ਦਿੰਦਾ ਹੈ। Q2 ਸਾਹਮਣਿਓਂ ਕਾਫੀ ਆਕਰਸ਼ਕ ਨਜ਼ਰ ਆਉਂਦੀ ਹੈ। Audi Q2 ਦੀ ਲੰਬਾਈ 4190 ਐੱਮ.ਐੱਮ., ਚੌੜਾਈ 1790 ਐੱਮ.ਐੱਮ. ਅਤੇ ਉਚਾਈ 1510 ਐੱਮ.ਐੱਮ. ਹੈ। ਗੱਡੀ ਦਾ ਵ੍ਹੀਲਬੇਸ 2600 ਐੱਮ.ਐੱਮ. ਹੈ। 0-100 ਕਿਲੋਮੀਟਰ ਪ੍ਰਤੀ ਘੰਟਾ ਦੀ ਰਫਤਾਰ ਫੜਨ ’ਚ ਇਸ ਕਾਰ ਨੂੰ 8.5 ਸਕਿੰਟ ਸਕਦੇ ਹਨ। ਕਾਰ ਦੀ ਟਾਪ ਸਪੀਡ 212 ਕਿਲੋਮੀਟਰ ਪ੍ਰਤੀ ਘੰਟਾ ਹੈ।
ਸ਼ਾਓਮੀ ਨੇ ਭਾਰਤ ’ਚ ਹੁਣ ਤਕ ਵੇਚੇ 50 ਲੱਖ ਤੋਂ ਜ਼ਿਆਦਾ ਸਮਾਰਟ ਟੀਵੀ
NEXT STORY