ਜਲੰਧਰ: ਜਰਮਨ ਦੀ ਆਟੋਮੋਬਾਇਲ ਨਿਰਮਾਤਾ ਕੰਪਨੀ ਆਡੀ ਨੇ 5 ਸਿਲੈਂਡਰ ਟਰਬੋ ਇੰਜਣਸ ਨਾਲ ਬਣੀ ਨਵੀਂ ““ RS ਸੁਪਰਕਾਰ ਨੂੰ ਤਸਵੀਰਾਂ 'ਚ ਪੇਸ਼ ਕੀਤਾ ਹੈ ਜਿਸ ਨੂੰ ਖਾਸ ਤੌਰ 'ਤੇ ਬਿਹਤਰੀਨ ਪਾਵਰ ਅਤੇ ਪਰਫਾਰਮੈਨਸ ਦੇਣ ਲਈ ਬਣਾਇਆ ਗਿਆ ਹੈ।
ਆਡੀ ਦੀ ਇਸ ਨਵੀਂ ਸੁਪਰਕਾਰ ਦੇ ਫੀਚਰਸ . .
ਇੰਜਣ :
ਇਸ ਨਵੀਂ ਕਾਰ 'ਚ ਆਡੀ ਨੇ 5 ਸਿਲੈਂਡਰ ਵਾਲਾ 2.5 ਲਿਟਰ ਟਰਬੋ ਇੰਜਣ ਦਿੱਤਾ ਹੈ ਜੋ 294 kW(400 hp) ਦੀ ਪਾਵਰ ਜਨਰੇਟ ਕਰਦਾ ਹੈ, ਜਿਸ ਦੇ ਨਾਲ ਇਹ ਕਾਰ 100km / h(62 mph) ਦੀ ਸਪੀਡ 3.9 ਸਕਿੰਟਾਂ 'ਚ ਫੜ ਲੈਂਦੀ ਹੈ। ਗਿਅਰਬਾਕਸ : ਇਸ ਕਾਰ 'ਚ 7-ਸਪੀਡ ਡਿਊਲ-ਕਲਚ ਗਿਅਰਬਾਕਸ ਦੇ ਨਾਲ ਆਲ-ਵ੍ਵੀਲ ਡ੍ਰਾਈਵ ਸਿਸਟਮਸ ਦਿੱਤਾ ਗਿਆ ਹੈ।
ਬ੍ਰੇਕਸ :
ਇਸ ਕਾਰ ਦੇ ਫ੍ਰੰਟ 'ਚ 360mm(14.6ਇੰਚ) ਡਿਸਕ ਬ੍ਰੇਕ ਅਤੇ ਰਿਅਰ 'ਚ 310 mm (12.2 ਇੰਚ) ਡਿਸਕ ਬ੍ਰੇਕ ਸ਼ਾਮਿਲ ਹੈ।
ਡਿਜ਼ਾਇਨ: 19 ਇੰਚ ਵ੍ਹੀਲਸ ਦੇ ਨਾਲ ਇਸ ਨੂੰ ਮੈਟਰਿਕਸ OLED ਟੇਲ ਲਾਈਟਸ ਅਤੇ 3D ਡਿਜ਼ਾਇਨ ਨਾਲ ਬਣਾਇਆ ਗਿਆ ਹੈ , ਜੋ ਇਸ ਨੂੰ ਕਾਫ਼ੀ ਅਕਰਸ਼ਿਤ ਲੁਕ ਦਿੰਦੇ ਹਨ। ਉਮੀਦ ਕੀਤੀ ਜਾ ਰਹੀ ਹੈ ਕਿ ਆਉਣ ਵਾਲੇ ਸਮੇਂ 'ਚ ਇਸ ਕਾਰ ਨੂੰ US $74, 850(49,83,172 ਰੂਪਏ) ਕੀਮਤ 'ਚ ਲਾਂਚ ਕੀਤਾ ਜਾਵੇਗਾ।
ਘੁੰਮਣ ਜਾ ਰਹੇ ਹੋ ਤਾਂ ਬੈਸਟ ਆਪਸ਼ਨ ਹੈ Bang & Olufsen ਦੇ ਨਵੇਂ ਬਲੂਟੁੱਥ ਸਪੀਕਰ
NEXT STORY