ਜਲੰਧਰ : ਜੇਕਰ ਤੁਸੀਂ ਵੀ ਵਧੀਆ ਆਵਾਜ਼ ਵਾਲੇ ਬਲੂਟੁੱਥ ਸਪੀਕਰ ਪਸੰਦ ਕਰਦੇ ਹੋ ਜੋ ਪੋਰਟੇਬਲ ਵੀ ਹੋਣ ਤਾਂ ਬੈਂਗ ਐਂਡ ਓਲਫਸਨ (Bang & Olufsen) ਦਾ ਨਾਂ ਹੀ ਕਾਫ਼ੀ ਹੈ । ਇਹ ਇਕ ਡੈਨਿਸ਼ ਕੰਜ਼ਿਊਮਰ ਇਲੈਕਟ੍ਰਾਨਿਕਸ ਕੰਪਨੀ ਹੈ, ਜੋ 91 ਸਾਲਾਂ ਤੋਂ ਆਡੀਓ ਪ੍ਰੋਡਕਟਸ ਨੂੰ ਡਿਜ਼ਾਈਨ ਕਰਨ ਦੇ ਨਾਲ-ਨਾਲ ਉਨ੍ਹਾਂ ਦਾ ਨਿਰਮਾਣ ਵੀ ਕਰ ਰਹੀ ਹੈ ਅਤੇ ਇਨ੍ਹਾਂ ਪ੍ਰੋਡਕਟਸ ਵਿਚ ਟੀ. ਵੀ. ਸੈਟਸ ਅਤੇ ਟੈਲੀਫੋਨ ਵੀ ਸ਼ਾਮਿਲ ਹਨ। ਬੈਂਗ ਐਂਡ ਓਲਫਸਨ ਨੇ ਆਪਣੇ ਨਵੇਂ ਪੋਰਟੇਬਲ ਬਲੂਟੁੱਥ ਸਪੀਕਰ BeoPlay A1 ਮਾਰਕੀਟ ਵਿਚ ਪੇਸ਼ ਕੀਤੇ ਹਨ। ਨਵੇਂ BeoPlay A1 ਪੁਰਾਣੇ ਵਰਜ਼ਨ (BeoPlay A2) ਤੋਂ ਛੋਟੇ ਹਨ ਪਰ ਇਨ੍ਹਾਂ ਵਿਚ ਦਿੱਤੀ ਗਈ 24 ਘੰਟੇ ਲਗਾਤਾਰ ਚੱਲਣ ਵਾਲੀ ਬੈਟਰੀ ਵਧੀਆ ਹੈ।
ਡਿਸਕ ਵਰਗਾ ਡਿਜ਼ਾਈਨ
ਡਿਸਕ ਦੀ ਤਰ੍ਹਾਂ ਦਿਖਣ ਵਾਲੇ ਇਹ ਬਲੂਟੁੱਥ ਸਪੀਕਰ ਹੈੱਡਫੋਨ ਤੋਂ ਵੱਡੇ ਨਹੀਂ ਹਨ ਅਤੇ ਇਹ ਸਿਰਫ਼ 4.8 ਸੈਂਟੀਮੀਟਰ ਮੋਟੇ ਹਨ । ਇਸ ਵਿਚ 230 W Class D ਐਪਸ ਲੱਗੇ ਹਨ, ਜਿਸ ਦੇ ਨਾਲ 3.5 ਇੰਚ ਦੇ ਫੁੱਲ ਰੇਂਜ ਡਰਾਈਵਰ ਅਤੇ 3/4 ਇੰਚ ਵਾਲਾ ਟਵਿਟਰ ਲੱਗਾ ਹੈ । ਇਨ੍ਹਾਂ ਦੀ ਇਫੈਕਟਿਵ ਫ੍ਰੀਕਵੈਂਸੀ ਰੇਂਜ 60 ਤੋਂ 24,000 Hz ਹੈ । ਬੈਂਗ ਐਂਡ ਓਲਫਸਨ BeoPlay A1 ਦਾ ਭਾਰ ਵੀ BeoPlay A2 ਤੋਂ ਘੱਟ (600 ਗ੍ਰਾਮ ਤੋਂ ਘੱਟ) ਹੈ।
ਕਾਲ ਅਤੇ ਟੱਚ ਕੰਟ੍ਰੋਲਜ਼
ਇਸ ਵਿਚ ਬਿਲਟ-ਇਨ ਮਾਈਕ੍ਰੋਫੋਨ ਦਿੱਤਾ ਗਿਆ ਹੈ, ਜਿਸਦੇ ਨਾਲ ਗਾਣੇ ਸੁਣਦੇ ਸਮੇਂ ਜੇ ਕਾਲ ਵੀ ਆ ਜਾਵੇ ਤਾਂ ਕੋਈ ਚਿੰਤਾ ਨਹੀਂ ਹੋਵੇਗੀ ਅਤੇ ਆਰਾਮ ਨਾਲ ਕਾਲ ਚੁੱਕ ਕੇ ਗੱਲਾਂ ਕੀਤੀਆਂ ਜਾ ਸਕਦੀਆਂ ਹਨ। ਇਸ ਦੇ ਇਲਾਵਾ ਕਾਲ, ਵਾਲਿਊਮ ਅਤੇ ਕੁਨੈਕਟੀਵਿਟੀ ਲਈ ਟੱਚ ਕੰਟਰੋਲ ਬਟਨ ਦਿੱਤੇ ਗਏ ਹਨ। ਇਸ ਦੇ ਨਾਲ ਹੀ ਇਸ ਡਿਵਾਈਸ ਵਿਚ 3.5 ਐੱਮ. ਐੱਮ. ਮਿੰਨੀ ਜੈੱਕ ਅਤੇ ਯੂ. ਐੱਸ. ਬੀ.-ਸੀ ਪੋਰਟ ਵੀ ਦਿੱਤਾ ਗਿਆ ਹੈ, ਜੋ ਚਾਰਜਿੰਗ ਦੇ ਸਮੇਂ ਕੰਮ ਆਉਂਦਾ ਹੈ ।
24 ਘੰਟੇ ਤਕ ਪਲੇਬੈਕ ਦਾ ਦਾਅਵਾ
ਇਸ ਬਲੂਟੁੱਥ ਸਪੀਕਰ ਵਿਚ 2, 200 ਐੱਮ. ਏ. ਐੱਚ. ਦੀ ਲਿਥੀਅਮ ਆਇਨ ਬੈਟਰੀ ਲੱਗੀ ਹੈ ਅਤੇ ਕੰਪਨੀ ਦਾ ਦਾਅਵਾ ਹੈ ਕਿ BeoPlay A1 'ਤੇ ਗਾਣੇ ਸੁਣਦੇ ਸਮੇਂ 24 ਘੰਟੇ ਤਕ ਦਾ ਪਲੇਬੈਕ ਮਿਲੇਗਾ । ਇਸ ਦਾ ਮਤਲਬ ਸਾਫ਼ ਹੈ ਕਿ ਇਸ ਬਲੂਟੁੱਥ ਸਪੀਕਰ ਨੂੰ ਟ੍ਰੈਵਲਿੰਗ ਸਮੇਂ ਆਪਣੇ ਨਾਲ ਲਿਜਾਇਆ ਜਾ ਸਕਦਾ ਹੈ ।
ਕੀਮਤ
ਹੁਣ ਜਿਥੋਂ ਤਕ ਕੀਮਤ ਦੀ ਗੱਲ ਹੈ ਤਾਂ ਇਹ ਕੋਈ ਸਾਧਾਰਣ ਕੰਪਨੀ ਤਾਂ ਹੈ ਨਹੀਂ, ਇਸ ਲਈ ਬੈਂਗ ਐਂਡ ਓਲਫਸਨ BeoPlay A1 ਦੀ ਕੀਮਤ ਵੀ ਕੁਝ ਘੱਟ ਨਹੀਂ ਹੈ । ਇਹ ਬਲੂਟੁੱਥ ਸਪੀਕਰ ਕੰਪਨੀ ਦੀ ਵੈੱਬਸਾਈਟ 'ਤੇ 249 ਡਾਲਰ (ਭਾਰਤੀ ਕੀਮਤ ਲਗਭਗ 16,560 ਰੁਪਏ) ਵਿਚ ਮੁਹੱਈਆ ਹਨ।
ਆਨਲਾਈਨ ਉਪਲੱਬਧ ਹੋਇਆ ਐਪਲ ਦਾ ਆਈਫੋਨ ਅਪਗ੍ਰੇਡ ਪ੍ਰੋਗਰਾਮ
NEXT STORY