ਜਲੰਧਰ - ਭਾਰਤ ਦੀ ਵਾਹਨ ਨਿਰਮਾਤਾ ਕੰਪਨੀ ਬਜਾਜ਼ ਆਪਣੇ ਪਲਸਰ 200NS ਨੂੰ ਰੀਲਾਂਚ ਕਰਨ ਜਾ ਰਹੀ ਹੈ। ਇਸ ਨਵੇਂ ਬਾਈਕ ਨੂੰ ਲੈ ਕੇ ਇੰਟਰਨੈੱਟ 'ਤੇ ਤਸਵੀਰਾਂ ਲੀਕ ਕੀਤੀਆਂ ਗਈ ਹੈ ਜਿਸ 'ਚ ਡਿਊਲ-ਟੋਨ ਪੇਂਟ ਸਕੀਮ ਜਾਂ ਗਲਾਸੀ ਫਿਨੀਸ਼ ਦੇ ਨਾਲ ਇਸਦਾ ਬਲੈਕ ਐਂਡ ਵਾਈਟ ਵੇਰਿਅੰਟ ਦੇਖਣ ਨੂੰ ਮਿਲਿਆ ਹੈ।
2017 ਮਾਡਲ Pulsar 200NS ਭਾਰਤ ਸਟੇਜ 4 ਐਮਿਸ਼ਨ ਕੰਪਲਾਇੰਟ ਦੇ ਤਹਿਤ ਪੇਸ਼ ਕੀਤੀ ਜਾਵੇਗੀ। ਇਸ 'ਚ 194.4cc ਸਿੰਗਲ ਸਿਲੈਂਡਰ, ਲਿਕਵਿਡ ਕੂਲਡ ਇੰਜਣ ਲਗਾ ਹੋਵੇਗਾ ਜੋ 24bhp ਦੀ ਪਾਵਰ ਅਤੇ 18.3Nm ਦਾ ਟਾਰਕ ਜਨਰੇਟ ਕਰੇਗਾ। ਇਸ ਬਾਈਕ ਨੂੰ 6 ਸਪੀਡ ਗਿਅਰਬਾਕਸ ਨਾਲ ਲੈਸ ਕੀਤਾ ਜਾਵੇਗਾ। ਉਮੀਦ ਕੀਤੀ ਜਾ ਰਹੀ ਹੈ ਕਿ ਇਸ ਨੂੰ ਜਨਵਰੀ ਦੇ ਅਖੀਰ 'ਚ ਜਾਂ ਫਰਵਰੀ ਦੇ ਸ਼ੁਰੂ 'ਚ ਲਾਂਚ ਕੀਤਾ ਜਾਵੇਗਾ ਅਤੇ ਇਸ ਦੀ ਕੀਮਤ 93 ਹਜ਼ਾਰ ਰੁਪਏ ਤੋਂ 95 ਹਜ਼ਾਰ ਰੁਪਏ ਦੇ 'ਚ ਹੋਵੇਗੀ।
ਟਵਿਟਰ 'ਚ ਵੱਡੀ ਗਿਣਤੀ 'ਚ ਫਰਜ਼ੀ ਅਕਾਊਂਟ ਨੈੱਟਵਕਾਂ ਦਾ ਖੁਲਾਸਾ
NEXT STORY