ਜਲੰਧਰ— ਬਜਾਜ ਆਟੋ ਨੇ ਆਈ. ਐੱਨ. ਐੱਸ ਵਿਕ੍ਰਾਂਤ ਦੀ ਸਟੀਲ ਨਾਲ ਬਣੀ ਆਪਣੀ ਮਸ਼ਹੂਰ ਬਾਇਕ ਵੀ15 ਨੂੰ ਨਵੇਂ ਕਲਰ ਸਕੀਮ 'ਚ ਲਾਂਚ ਕੀਤਾ ਹੈ। ਬਜਾਜ ਵੀ15 ਦੇ ਨਵੇਂ ਕਾਕਟੇਲ ਵਾਇਨ ਰੈੱਡ ਕਲਰ ਦੀ ਦਿੱਲੀ 'ਚ ਐਕਸ-ਸ਼ੋਰੂਮ ਕੀਮਤ 62,000 ਰੁਪਏ ਰੱਖੀ ਗਈ ਹੈ। ਇਸ ਰੰਗ ਤੋਂ ਇਲਾਵਾ ਇਹ ਬਾਈਕ ਇਬਾਨੀ ਬਲੈਕ ਅਤੇ ਪਰਲ ਵਾਇਟ 'ਚ ਪਹਿਲਾਂ ਤੋਂ ਹੀ ਉਪਲੱਬਧ ਹੈ।
ਬਜਾਜ ਵੀ15 ਦੇ ਕਾਕਟੇਲ ਵਾਇਨ ਰੈੱਡ ਕਲਰ ਆਪਸ਼ਨ ਦੇ ਫਿਊਲ ਟੈਂਕ ਅਤੇ ਸਾਈਡ ਪੈਨਲ 'ਤੇ ਬਲੈਕ ਗ੍ਰਾਫਿਕਸ ਲਗਾਇਆ ਗਿਆ ਹੈ। ਬਾਈਕ ਦੀ ਇੰਜਣ 'ਚ ਕਿਸੇ ਤਰ੍ਹਾਂ ਦਾ ਕੋਈ ਬਦਲਾਵ ਨਹੀਂ ਕੀਤਾ ਗਿਆ ਹੈ। ਬਾਈਕ 'ਚ 149.5ਸੀਸੀ, ਸਿੰਗਲ ਸਿਲੈਂਡਰ, ਏਅਰ-ਕੂਲਡ ਇੰਜਣ ਲਗਾ ਹੈ ਜੋ 11.8 ਬੀ. ਐੱਚ. ਪੀ ਦਾ ਪਾਵਰ ਅਤੇ 13Nm ਦਾ ਟਾਰਕ ਦਿੰਦਾ ਹੈ। ਇਸ ਇੰਜਣ ਨੂੰ 5-ਸਪੀਡ ਗਿਅਰਬਾਕਸ ਨਾਲ ਲੈਸ ਕੀਤਾ ਗਿਆ ਹੈ।
Triumph ਨੇ ਭਾਰਤ 'ਚ ਲਾਂਚ ਕੀਤੀ ਨਵੀਂ Thruxton R ਬਾਈਕ
NEXT STORY