ਜਲੰਧਰ : ਸਿਹਤ ਦਾ ਖਿਆਲ ਰੱਖਣਾ ਹੋਵੇ ਜਾਂ ਫਿਰ ਸ਼ਹਿਰ ਵਿਚ ਘੁੰਮਣਾ ਹੋਵੇ ਤਾਂ ਬਾਈਸਾਈਕਲ ਤੋਂ ਵਧੀਆ ਸ਼ਾਇਦ ਹੀ ਕੁਝ ਹੋ ਸਕਦਾ ਹੈ । ਇਹ ਦੋ ਪਹੀਏ ਸਾਡੀ ਸਾਰਿਆਂ ਦੀ ਜ਼ਿੰਦਗੀ 'ਚ ਬਹੁਤ ਵੱਡਾ ਰੋਲ ਅਦਾ ਕਰਦੇ ਹਨ ਕਿਉਂਕਿ ਸਾਰਿਆਂ ਦਾ ਪਹਿਲਾ ਵ੍ਹੀਕਲ ਸ਼ਾਇਦ ਇਕ ਬਾਈਸਾਈਕਲ ਦੇ ਰੂਪ 'ਚ ਹੀ ਹੋਵੇਗਾ । ਹੁਣ ਤਾਂ ਇਲੈਕਟ੍ਰਿਕ ਪਾਵਰ ਦੀ ਮਦਦ ਨਾਲ ਬਾਈਸਾਈਕਲ 'ਚ ਵੀ ਸੁਧਾਰ ਹੋ ਚੁੱਕਾ ਹੈ, ਜੋ ਸਿਹਤ ਦਾ ਖਿਆਲ ਰੱਖਣ ਦੇ ਨਾਲ ਰਾਈਡਿੰਗ ਨੂੰ ਵੀ ਆਰਾਮਦਾਇਕ ਬਣਾ ਰਹੀ ਹੈ । ਆਓ ਅੱਜ ਜਾਣਦੇ ਹਾਂ ਇਨ੍ਹਾਂ ਬਾਈਸਾਈਕਿਲਸ ਬਾਰੇ-
BH QUARTZ Disc
ਹਰ ਕੰਪਨੀ ਆਪਣੀ ਬਾਈਸਾਈਕਲ ਦਾ ਇਕ ਡਿਸਕ ਮਾਡਲ ਜ਼ਰੂਰ ਬਣਾਉਂਦੀ ਹੈ । ਸਪੈਨਿਸ਼ ਕੰਪਨੀ BH ਨੇ QUARTZ Disc ਵਿਚ 32 ਐੱਮ. ਐੱਮ. ਟਾਇਰ, ਪਾਰਟਸ ਦੇ ਅੰਦਰ ਮਕੈਨੀਕਲ ਅਤੇ ਇਲੈਕਟ੍ਰਾਨਿਕ ਡ੍ਰਾਈਵਟ੍ਰੇਂਸ ਅਤੇ 2 ਵਧੀਆ ਡਿਸਕ ਬ੍ਰੇਕਸ ਦਿੱਤੀਆਂ ਹਨ । ਇਸ 2,45,359 ਰੁਪਏ ਦੀ ਬਾਈਸਾਈਕਲ 'ਚ Shimano R785 ਹਾਈਡ੍ਰੋਲਿਕ ਬ੍ਰੇਕਸ ਦਿੱਤੀਆਂ ਗਈਆਂ ਹਨ ।
Moots Routt 45
ਟਾਈਟੇਨੀਅਮ ਨਾਲ ਬਣੀ Moots Routt 45 ਐਡਵੈਂਚਰ ਰਾਈਡਿੰਗ ਤੇ ਸਾਧਾਰਨ ਇਸਤੇਮਾਲ ਦੋਵਾਂ ਲਈ ਬਣੀ ਹੈ । ਇਹ ਕੰਪਨੀ ਵੱਲੋਂ ਬਣਾਈ ਗਈ ਪਹਿਲੀ Gravel-style ਬਾਈਸਾਈਕਲ ਹੈ । ਇਸ ਬਾਈਸਾਈਕਲ ਵਿਚ ਲੰਬੇ ਵ੍ਹੀਲਬੇਸ ਦਾ ਪ੍ਰਯੋਗ ਕੀਤਾ ਗਿਆ ਹੈ । ਇਸ 2,44,696 ਰੁਪਏ ਦੀ ਬਾਈਸਾਈਕਲ 'ਚ 41 ਐੱਮ. ਐੱਮ. ਟਾਇਰ ਲੱਗੇ ਹਨ ਅਤੇ ਇਸ ਦੇ ਅਗਲੇ ਟਾਇਰ ਨੂੰ ਸਾਈਕਲ ਨਾਲ ਜੋੜਨ ਵਾਲਾ ਹਿੱਸਾ ਕਾਰਬਨ ਮਟੀਰੀਅਲ ਨਾਲ ਬਣਿਆ ਹੈ ।
Fuji Transonic
Transonic ਇਕ ਵਧੀਆ ਸਾਈਕਲ ਹੈ ਪਰ ਇਸ ਨੂੰ ਇਸ ਤਰ੍ਹਾਂ ਨਹੀਂ ਬਣਾਇਆ ਗਿਆ ਕਿ ਅਸੀਂ ਇਸ ਨੂੰ ਤੇਜ਼ ਕਹਿ ਸਕੀਏ । Transonic ਦੇ ਨਾਲ ਕੰਪਨੀ ਨੇ ਪੁਰਾਣੇ ਮਾਡਲ ਦੇ ਸਾਈਕਲ ਦੇ ਸਪੀਡ ਰਿਕਾਰਡ ਨੂੰ ਤਾਂ ਤੋੜਿਆ ਹੈ ਪਰ ਇਹ ਸੰਸਾਰ 'ਚ ਸਾਈਕਲ ਦੇ ਸਪੀਡ ਰਿਕਾਰਡ ਨੂੰ ਨਹੀਂ ਤੋੜ ਸਕੀ ਹੈ । ਇਸ ਦੀ ਕੀਮਤ 1,82,694 ਰੁਪਏ ਹੈ ਅਤੇ ਇਸ ਦਾ ਭਾਰ ਵੀ ਬੇਹੱਦ ਘੱਟ ਹੈ ।
BMC SLR03
ਪਿਛਲੇ ਸਾਲ BM3 SLR01 ਨੇ ਸਭ ਬਾਈਸਾਈਕਲਸ ਨੂੰ ਪ੍ਰਫਾਰਮੈਂਸ ਦੇ ਮਾਮਲੇ ਵਿਚ ਤਾਂ ਹੈਰਾਨ ਕਰ ਦਿੱਤਾ ਸੀ ਪਰ ਇਸ ਦੀ ਕੀਮਤ (3,71,355 ਰੁਪਏ) ਨੂੰ ਘਟਾਇਆ ਨਹੀਂ ਗਿਆ, ਜਿਸ ਨੇ ਬਹੁਤ ਸਾਰੇ ਲੋਕਾਂ ਦਾ ਦਿਲ ਵੀ ਤੋੜਿਆ । ਇਸ ਲਈ ਕੰਪਨੀ ਨੇ BMC SLR03 ਨੂੰ ਪੇਸ਼ ਕੀਤਾ, ਜਿਸ ਦੀ ਕੀਮਤ 1,12,069 ਰੁਪਏ ਤੋਂ 1,52,520 ਰੁਪਏ ਹੈ । ਇਸ ਦਾ ਡਿਜ਼ਾਈਨ ਇਕ ਆਰਾਮਦਾਇਕ ਰਾਈਡ ਦੇ ਨਾਲ-ਨਾਲ ਪ੍ਰਫਾਰਮੈਂਸ ਵਿਚ ਵੀ ਟਾਪ ਦੀ ਬਾਈਸਾਈਕਲਸ ਨੂੰ ਟੱਕਰ ਦਿੰਦਾ ਹੈ । ਇਸ ਦਾ ਭਾਰ BMC SLR01 (500 ਗ੍ਰਾਮ) ਤੋਂ ਥੋੜ੍ਹਾ ਜ਼ਿਆਦਾ ਹੈ ।
Search Ultegra
ਇਹ ਰੋਡ ਬਾਈਕਸ ਤੋਂ ਕਿਤੇ ਵਧ ਕੇ ਹੈ ਕਿਉਂਕਿ ਆਪਣੀ ਮਜ਼ਬੂਤ ਬਾਡੀ ਕਾਰਨ ਇਹ ਸੜਕਾਂ ਤੋਂ ਇਲਾਵਾ ਕਈ ਸਤਹਾਂ 'ਤੇ ਵਧੀਆ ਚੱਲ ਸਕਦੀ ਹੈ । ਇਹ ਸਾਈਕਲ ਉਨ੍ਹਾਂ ਲਈ ਹੈ, ਜੋ ਚੁਣੌਤੀਆਂ ਪਸੰਦ ਕਰਦੇ ਹਨ । ਇਸ ਦੀ ਕੀਮਤ 2,28,781 ਰੁਪਏ ਹੈ । ਇਸ ਵਿਚ ARC ਡਿਜ਼ਾਈਨ ਨਾਲ ਸਟੇਬਲ ਵ੍ਹੀਲਬੇਸ ਦਿੱਤਾ ਗਿਆ ਹੈ, ਜਿਸ ਨਾਲ ਇਸ ਦਾ ਸੰਤੁਲਨ ਨਹੀਂ ਵਿਗੜਦਾ ।
ਪੈਨਾਸੋਨਿਕ ਨੇ ਲਾਂਚ ਕੀਤੇ ਨਵੇਂ Speakers
NEXT STORY