ਜਲੰਧਰ- ਭਾਰਤ 'ਚ ਸਕੂਟਰ ਬਾਜ਼ਾਰ ਹੁਣ ਕਾਫ਼ੀ ਬਹੁਤ ਹੋ ਚੁੱਕਿਆ ਹੈ। ਹਰ ਜ਼ਰੂਰਤ ਦੇ ਹਿਸਾਬ ਨਾਲ ਹੁਣ ਸਕੂਟਰ ਮਿਲ ਜਾਣਗੇ। ਆਟੋਮੈਟਿਕ ਸਕੂਟਰ ਚਲਾਉਣ 'ਚ ਸੌਖੇ ਹੁੰਦੇ ਹਨ ਨਾਲ ਹੀ ਬਿਹਤਰ ਟੈਕਨਾਲੋਜੀ ਦੀ ਮਦਦ ਨਾਲ ਇਨ੍ਹਾਂ 'ਚ ਫਿਊਲ ਦੀ ਖਪਤ ਵੀ ਘੱਟ ਹੁੰਦੀ ਹੈ। ਜੇਕਰ ਤੁਸੀ ਇਕ ਨਵਾਂ ਗਿਅਰਲੈੱਸ ਸਕੂਟਰ ਲੈਣ ਦਾ ਮਨ ਬਣਾ ਰਹੇ ਹੋ ਤਾਂ ਤੁਸੀਂ ਇਸ ਰਿਪੋਰਟ ਨੂੰ ਜਰੂਰ ਪੜੋ। ਇਹ ਬੀ. ਐੱਸ-4 ਇੰਜਣ ਵਾਲੇ 3 ਅਜਿਹੇ ਸਕੂਟਰਸ ਦੇ ਬਾਰੇ 'ਚ ਜੋ ਸਭ ਤੋਂ ਜ਼ਿਆਦਾ ਮਾਇਲਜ ਤਾਂ ਦਿੰਦੇ ਹੀ ਹਨ ਨਾਲ ਹੀ ਪਾਵਰ 'ਚ ਵੀ ਕੋਈ ਕਮੀ ਨਹੀਂ ਮਿਲੇਗੀ।
ਹੌਂਡਾ ਐਕਟਿਵਾ
ਹੌਂਡਾ ਦਾ ਐਕਟਿਵਾ ਸਕੂਟਰ ਸੈਗਮੇਂਟ 'ਚ ਸਭ ਤੋਂ ਜ਼ਿਆਦਾ ਵਿਕਣ ਵਾਲਾ ਮਾਡਲ ਹੈ। ਐਕਟਿਵਾ 'ਚ ਬੀ. ਐੱਸ-4, 110cc ਦਾ ਇੰਜਣ ਵਾਲੇ ਇਸ ਸਕੂਟਰ ਨੂੰ 8bhp ਦੀ ਪਾਵਰ ਮਿਲਦੀ ਹੈ। ਇਸ ਦੀ ਟਾਪ ਸਪੀਡ 82 kmph, ਕਾਂਬੀ ਬਰੇਕ ਸਿਸਟਮ,10 ਇੰਚ ਦੇ ਵ੍ਹੀਲਸ ਲਗੇ ਹਨ। ਇਸ ਨੂੰ ਇਸ ਤਰਾਂ ਨਾਲ ਡਿਜਾਈਨ ਕੀਤਾ ਗਿਆ ਹੈ ਤਾਂ ਕਿ ਰਾਇਡਰ ਨੂੰ ਕੰਫਰਟ ਮਿਲੇ। ਇਸ 'ਚ ਲਗੀ ਹੌਂਡਾ ਈਕੋ ਤਕਨੀਕ ਨਾਲ ਬਿਹਤਰ ਮਾਇਲੇਜ ਮਿਲਦੀ ਹੈ। ਐਕਟਿਵਾ ਇਕ ਲਿਟਰ 'ਚ ਇਹ 60 ਕਿਲੋਮੀਟਰ ਦੀ ਮਾਇਲਜ ਦੇ ਦਿੰਦੀ ਹੈ। ਦਿੱਲੀ 'ਚ ਇਸ ਦੀ ਐਕਸ-ਸ਼ੋ-ਰੂਮ ਕੀਮਤ 50,730 ਰੁਪਏ ਹੈ।
TVS ਜੂਪਿਟਰ
ਜਿਪੂਟਰ ਇਕ ਸ਼ਾਨਦਾਰ ਸਕੂਟਰ ਹੈ ਖਾਸ ਤੌਰ 'ਤੇ ਮੇਲ ਰਾਇਡਰਸ ਨੂੰ ਜ਼ਿਆਦਾ ਆਕਰਸ਼ਤ ਕਰਦਾ ਹੈ। ਇਸ 'ਚ ਬੀ. ਐੱਸ-4 ਵਾਲਾ 110cc ਦਾ 3V“-i ਇੰਜਣ ਲਗਾ ਹੈ ਜੋ 8bhp ਦੀ ਤਾਕਤ ਦਿੰਦਾ ਹੈ ਅਤੇ 8nm ਦਾ ਟਾਰਕ। ਇਕ ਲਿਟਰ 'ਚ ਇਹ 62 ਕਿਲੋਮੀਟਰ ਦੀ ਮਾਇਲੇਜ ਦੇ ਦਿੰਦਾ ਹੈ। ਇਸ ਦੀ ਜ਼ਿਆਦਾਤਰ ਬਾਡੀ ਮੈਟਲ 'ਚ ਹੈ ਜਿਸ ਦੀ ਵਜ੍ਹਾ ਨਾਲ ਇਸ ਦੀ ਰਾਇਡ ਜ਼ਿਆਦਾ ਸੇਫ ਰਹਿੰਦੀ ਹੈ ਨਾਲ ਹੀ ਰੋਡ 'ਤੇ ਸਟੇਬੀਲਿਟੀ ਚੰਗੀ ਰਹਿੰਦੀ ਹੈ। ਜੂਪਿਟਰ 12 ਇੰਚ ਦੇ ਵ੍ਹੀਲਸ ਦੇ ਨਾਲ ਆਉਂਦਾ ਹੈ। ਇਹ ਦੋ ਵੇਰਿਅੰਟਸ 'ਚ ਹੈ ਅਤੇ ਦਿੱਲੀ 'ਚ ਇਸ ਦੀ ਐਕਸ ਸ਼ੋਅ ਰੂਮ ਕੀਮਤ 49 ਹਜ਼ਾਰ ਰੁਪਏ ਤੋਂ ਸ਼ੁਰੂ ਹੁੰਦੀ ਹੈ।
ਯਾਮਾਹਾ ਫਸਿਨੋ
ਆਪਣੇ ਸੈਗਮੇਂਟ ਦਾ ਇਹ ਸਭ ਤੋਂ ਜ਼ਿਆਦਾ ਸਟਾਈਲਿਸ਼ ਸਕੂਟਰ ਹੈ। ਯਾਮਾਹਾ ਨੇ ਇਸ ਨੂੰ ਖਾਸ ਤੌਰ 'ਤੇ ਯੂਥ ਨੂੰ ਟਾਰਗੇਟ ਕਰਨ ਲਈ ਹੀ ਪੇਸ਼ ਕੀਤਾ ਹੈ। ਇਸ 'ਚ ਬੀ. ਐੱਸ-4, 113cc ਦਾ ਇੰਜਣ ਲਗਾ ਹੈ ਜੋ 7ps ਦੀ ਪਾਵਰ ਅਤੇ 8 nm ਦਾ ਟਾਰਕ ਦਿੰਦਾ ਹੈ ਇਸ ਤੋਂ ਇਲਾਵਾ ਇਕ ਲਿਟਰ 'ਚ ਇਹ 66 ਕਿਲੋਮੀਟਰ ਦੀ ਮਾਇਲੇਜ ਕੱਢ ਦਿੰਦਾ ਹੈ। ਫਸਿਨੋ 'ਚ 10 ਇੰਚ ਦੇ ਵ੍ਹੀਲਸ ਲਗੇ ਹਨ। ਆਪਣੇ ਸਟਾਈਲਿਸ਼ ਲੁੱਕਸ ਦੀ ਵਜ੍ਹਾ ਨਾਲ ਇਸ ਦੀ ਡਿਮਾਂਡ ਜ਼ਿਆਦਾ ਹੈ ਪਰ ਫੈਮਿਲੀ ਕਲਾਸ ਨੂੰ ਇਹ ਜ਼ਿਆਦਾ ਆਕਰਸ਼ਤ ਨਹੀਂ ਕਰ ਪਾਉਂਦਾ। ਦਿੱਲੀ 'ਚ ਇਸ ਦੀ ਐਕਸ ਸ਼ੋ ਰੂਮ ਕੀਮਤ 55 ਹਜ਼ਾਰ ਰੁਰੁਪਏ ਹੈ।
ਇਸ ਐਪ ਰਾਹੀਂ ਤੁਸੀਂ Facebook ਮੈਸੇਜ ਪੜਿਆ ਹੈ ਜਾਂ ਨਹੀਂ, ਕਿਸੇ ਨੂੰ ਪਤਾ ਨਹੀਂ ਲੱਗੇਗਾ
NEXT STORY