ਜਲੰਧਰ-ਫੇਸਬੁਕ ਮੈਂਸੰਜ਼ਰ 'ਤੇ Read Reciepts ਅਜਿਹਾ ਫੀਚਰ ਹੈ। ਜੋ ਮੈਸੇਜ਼ ਪੜ੍ਹੇ ਜਾਣ ਦੀ ਪੁਸ਼ਟੀ ਕਰਦਾ ਹੈ। ਹਾਲਾਂਕਿ ਕਈ ਵਾਰ ਇਸ ਦੀ ਵਜ੍ਹਾਂ ਤੋਂ ਯੂਜ਼ਰਸ ਪਰੇਸ਼ਾਨ ਵੀ ਹੋ ਜਾਂਦੇ ਹਨ ਖਾਸਕਰ ਉਸ ਕੰਡੀਸ਼ਨ 'ਚ ਜਦੋਂ ਉਹ ਕਿਸੇ ਦੇ ਮੈਸੇਜ਼ ਦਾ ਜਵਾਬ ਨਹੀਂ ਦੇਣਾ ਚਾਹੁੰਦੇ। ਆਈਮੈਸੇਜ ਅਤੇ ਵੱਟਸਐਪ ਦੀ ਤਰ੍ਹਾਂ Read Reciepts ਨੂੰ ਆਫ ਕਰਨ ਦਾ ਕੋਈ ਵੀ ਆਫੀਸ਼ੀਅਲ ਤਰੀਕਾ ਨਹੀਂ ਹੈ। ਪਰ ਕੁਝ ਟ੍ਰਿਕਸ ਰਾਹੀਂ Reciepts ਤੋਂ ਬਚਿਆ ਜਾ ਸਕਦਾ ਹੈ।
ਨੋਟੀਫਿਕੇਸ਼ਨ 'ਚ ਮੈਸੇਜ ਪੜ੍ਹੋ
ਜੇਕਰ ਤੁਸੀਂ ਮੈਸੰਜ਼ਰ ਨੋਟੀਫਿਕੇਸ਼ਨ ਆਨ ਨਹੀਂ ਕੀਤਾ ਹੈ ਤਾਂ ਇਸ ਨੂੰ ਐਕਟਿਵ ਕਰ ਲਵੋ ios 'ਚ ਤੁਸੀਂ ਬੈਨਰ ਅਤੇ ਅਲਰਟ ਸਟਾਇਲ 'ਚ ਨੋਟੀਫਿਕੇਸ਼ਨ ਪ੍ਰਾਪਤ ਕਰ ਸਕਦੇ ਹੈ। (Settings > Messenger > Notifications) ਇਹ ਫੋਨ ਅਨਲਾਕ ਹੋਣ 'ਤੇ ਹੀ ਕੰਮ ਕਰੇਗਾ। ਜੇਕਰ ਤੁਸੀਂ ਲਾਕ ਸਕਰੀਨ 'ਚ ਵੀ ਨੋਟੀਫਿਕੇਸ਼ਨ ਪ੍ਰਾਪਤ ਕਰਨਾ ਚਾਹੁੰਦੇ ਹੈ ਤਾਂ 'Show on Lock Screen 'ਤੇ ਵੀ ਟੈਪ ਕਰ ਦਿਉ।
ਹੁਣ ਜਿਵੇਂ ਹੀ ਕਿਸੇ ਯੂਜ਼ਰ ਤੋਂ ਮੈਸੇਜ ਮਿਲੇਗਾ ਇਸ ਨੂੰ ਤੁਸੀਂ ਨੋਟੀਫਿਕੇਸ਼ਨ ਬਾਰ 'ਚ ਹੀ ਪੜ ਸਕਦੇ ਹੈ। ਧਿਆਨ ਰੱਖੋ ਜਿਵੇਂ ਹੀ ਤੁਸੀਂ ਕੁਇੱਕ ਰਿਪਲਾਈ ਕਰੋਗੇ ਜਾਂ ਮੈਸੇਜ ਨੂੰ ਟੈਪ ਕਰ ਓਪਨ ਕਰੋਗੇ ਦੂਜੇ ਯੂਜ਼ਰ ਤੱਕ ਰੀਡ ਰੀਸਿਪਟ ਪਹੁੰਚ ਜਾਵੇਗੀ।
ਹਾਲਾਂਕਿ ios 'ਚ ਨੋਟੀਫਿਕੇਸ਼ਨ ਦੀ ਅੱਖਰ ਲਿਮਿਟ 162 ਹੈ। ਅਜਿਹੇ 'ਚ ਲੰਬੇ ਮੈਸੇਜ ਪੜ੍ਹਨ ਦੇ ਲਈ ਤੁਹਾਡਾ ਮੈਸੰਜ਼ਰ ਓਪਨ ਹੀ ਕਰਨਾ ਪਵੇਗਾ।
ਏਅਰਪਲੇਨ ਮੋਡ
ਇਸ ਟ੍ਰਿਕ ਤੋਂ ਵੀ ਤੁਸੀਂ ਰੀਡ ਰਿਸੀਪਟ ਤੋਂ ਬਚ ਸਕਦੇ ਹੈ। ਇਸ ਦੇ ਲਈ ਜਦੋਂ ਫੇਸਬੁਕ ਮੈਸੇਜ ਆਏ ਤਾਂ ਏਅਰਪਲੇਨ ਮੋਡ ਆਨ ਕਰ ਲਵੋ। ਇਹ ਵਾਈ-ਫਾਈ ਅਤੇ ਫੋਨ ਨੈੱਟਵਰਕ ਡਿਸੇਬਲ ਕਰ ਦੇਵੇਗੇ।
ਇਸ ਦੇ ਬਾਅਦ ਮੈਸੇਜ਼ੰਰ ਖੋਲ੍ਹੋ ਅਤੇ ਸਾਰੇ ਅਨਰੀਡ ਮੈਸੇਜ਼ ਪੜ ਲਵੋ। ਹੁਣ ਮੈਸੇਜ਼ੰਰ ਐਪਲੀਕੇਸ਼ਨ ਨੂੰ ਬੰਦ ਕਰ ਦਿਉ ( ਧਿਆਨ ਰੱਖੋ ਮੈਸੇਜ਼ੰਰ ਬੰਦ ਕਰਨ ਅਤੇ ਡਾਇਰੈਕਟ ਹੋਮ ਸਕਰੀਨ 'ਤੇ ਵਾਪਿਸ ਜਾਣ 'ਚ ਫਰਕ ਹੈ) ਮੈਸੇਜ਼ੰਰ ਤੋਂ ਬਾਹਰ ਨਿਕਲਣ ਦੇ ਲਈ ਮਲਟੀਟਾਸਕਰ ਲਾਂਚ ਕਰੋ ਅਤੇ ਐਪਲੀਕੇਸ਼ਨ ਬੰਦ ਕਰ ਦਿਉ। ਇਸ ਦੇ ਬਾਅਦ ਏਅਰਪਲੇਨ ਮੋਡ ਡਿਸੇਬਲ ਕਰ ਦਿਉ। ਇਸ ਤਰੀਕੇ ਤੋਂ ਕਿਸੇ ਨੂੰ ਇਹ ਪਤਾ ਨਹੀਂ ਲੱਗੇਗਾ ਕਿ ਤੁਸੀਂ ਮੈਸੇਜ਼ ਪੜ ਚੁੱਕੇ ਹੈ ਹਾਲਾਂਕਿ ਜੇਕਰ ਤੁਸੀਂ ਬ੍ਰਾਊਜ਼ਰ ( ਲੈਪਟਾਪ/ਡੈਸਕਟਾਪ) ਤੋਂ ਫੇਸਬੁਕ ਲਾਗਇੰਨ ਕਰਦੇ ਹੈ ਤਾਂ ਰੀਡ ਰਿਸੀਪਟ ਪਹੁੰਚ ਜਾਵੇਗੀ।
ਮੈਸੇਜ਼ੰਰ Quitt ਕਰਨਾ ਜ਼ਰੂਰੀ
ਜੇਕਰ ਤੁਸੀਂ ਮੈਸੇਜ਼ੰਰ Quitt ਨਹੀਂ ਕਰੋਗੇ ਤਾਂ ਅਗਲੀ ਵਾਰ ਐਪ ਖੋਲ੍ਹਣ 'ਤੇ ਇਹ ਫੇਸਬੁਕ ਸਰਵਰ ਤੋਂ ਰੀ-ਕੁਨੈਕਟ ਕਰੋਗੇ ਅਤ ਆਫਲਾਈਨ ਐਕਟੀਵਿਟੀ ਸਿੰਕ ਕਰ ਲਵੋਗੇ। ਅਜਿਹੇ 'ਚ ਰੀਡ ਰਿਸੀਪਟ ਪਹੁੰਚ ਜਾਵੇਗੀ।
ਮੋਟੋਰੋਲਾ ਜਲਦੀ ਪੇਸ਼ ਕਰ ਸਕਦੀ ਹੈ Moto Tablet, ਸਾਹਮਣੇ ਆਈ ਜਾਣਕਾਰੀ
NEXT STORY