ਗੈਜੇਟ ਡੈਸਕ - ਸਰਕਾਰੀ ਟੈਲੀਕਾਮ ਕੰਪਨੀ BSNL ਆਪਣੇ ਯੂਜ਼ਰਸ ਨੂੰ ਸਹੂਲਤ ਦੇਣ ਲਈ ਕਈ ਕੰਮ ਕਰ ਰਹੀ ਹੈ। ਇਕ ਪਾਸੇ, ਕੰਪਨੀ ਆਪਣੇ ਰੀਚਾਰਜ ਪੋਰਟਫੋਲੀਓ ’ਚ ਨਵੇਂ ਰੀਚਾਰਜ ਪਲਾਨ ਸ਼ਾਮਲ ਕਰ ਰਹੀ ਹੈ, ਦੂਜੇ ਪਾਸੇ, ਕੰਪਨੀ ਆਪਣੇ ਨੈਟਵਰਕ ਨੂੰ ਵੀ ਤੇਜ਼ੀ ਨਾਲ ਸੁਧਾਰ ਰਹੀ ਹੈ। ਕੰਪਨੀ ਪਹਿਲਾਂ ਹੀ 4ਜੀ ਨੈੱਟਵਰਕ 'ਤੇ ਕੰਮ ਕਰ ਰਹੀ ਹੈ ਪਰ ਹੁਣ 5ਜੀ ਨੂੰ ਲੈ ਕੇ ਵੀ ਵੱਡਾ ਅਪਡੇਟ ਆਇਆ ਹੈ।
ਜਲਦੀ ਸ਼ੁਰੂ ਹੋਵੇਗੀ 5ਜੀ ਟ੍ਰਾਂਜ਼ਿਸ਼ਨ
ਦਰਅਸਲ, ਹਾਲ ਹੀ ’ਚ ਕੇਂਦਰੀ ਮੰਤਰੀ ਨੇ ਇੱਕ ਨਿਊਜ਼ ਏਜੰਸੀ ਨਾਲ ਗੱਲ ਕਰਦੇ ਹੋਏ ਕਿਹਾ ਕਿ ਸਰਕਾਰੀ ਟੈਲੀਕਾਮ ਕੰਪਨੀ ਇਸ ਸਾਲ ਜੂਨ ਮਹੀਨੇ ਤੱਕ 4ਜੀ ਤੋਂ 5ਜੀ ’ਚ ਤਬਦੀਲੀ ਸ਼ੁਰੂ ਕਰੇਗੀ। BSNL ਮਈ-ਜੂਨ ਦੇ ਮਹੀਨੇ ਤੱਕ ਆਪਣੇ 4ਜੀ ਟਾਵਰਾਂ ਦੀ ਸਥਾਪਨਾ ਦਾ ਕੰਮ ਪੂਰਾ ਕਰ ਲਵੇਗਾ ਅਤੇ ਉਸ ਤੋਂ ਬਾਅਦ 5ਜੀ ਸੇਵਾ ਲਈ ਕੰਮ ਤੇਜ਼ ਰਫ਼ਤਾਰ ਨਾਲ ਸ਼ੁਰੂ ਹੋ ਜਾਵੇਗਾ। ਤੁਹਾਨੂੰ ਦੱਸ ਦੇਈਏ ਕਿ ਇਸ ਸਮੇਂ ਦੇਸ਼ ਦੀਆਂ ਤਿੰਨ ਵੱਡੀਆਂ ਟੈਲੀਕਾਮ ਕੰਪਨੀਆਂ ਰਿਲਾਇੰਸ ਜੀਓ, ਏਅਰਟੈੱਲ ਅਤੇ ਵੀਆਈ ਨੇ ਆਪਣੇ ਯੂਜ਼ਰਸ ਲਈ 5ਜੀ ਸਰਵਿਸ ਸ਼ੁਰੂ ਕਰ ਦਿੱਤੀ ਹੈ। ਹਾਲਾਂਕਿ ਮੌਜੂਦਾ ਸਮੇਂ 'ਚ ਸਰਕਾਰੀ ਕੰਪਨੀ ਇਸ 'ਚ ਪਛੜ ਰਹੀ ਹੈ ਪਰ ਹੁਣ ਕੇਂਦਰੀ ਮੰਤਰੀ ਵੱਲੋਂ ਸਾਂਝੀਆਂ ਕੀਤੀਆਂ ਗੱਲਾਂ ਤੋਂ ਬਾਅਦ BSNL ਉਪਭੋਗਤਾਵਾਂ ਨੂੰ ਵੱਡੀ ਰਾਹਤ ਮਿਲੀ ਹੈ।
ਪੂਰਾ ਹੋਣ ਵਾਲਾ ਹੈ 4G ਦਾ ਕੰਮ
ਇਸ ਦੌਰਾਨ ਸਰਕਾਰੀ ਟੈਲੀਕਾਮ ਕੰਪਨੀ BSNL ਨੇ 4G ਸੇਵਾ ਲਈ 1 ਲੱਖ ਟਾਵਰ ਲਗਾਉਣ ਦਾ ਟੀਚਾ ਰੱਖਿਆ ਹੈ। ਦੱਸ ਦਈਏ ਕਿ ਕੰਪਨੀ ਹੁਣ ਤੱਕ ਲਗਭਗ 89000 ਟਾਵਰ ਲਗਾ ਚੁੱਕੀ ਹੈ ਤੇ ਬਾਕੀ ਦੇ ਰਹਿੰਦੇ ਟਾਵਰਾਂ ਦੀ ਸਥਾਪਨਾ ਦਾ ਕੰਮ ਵੀ ਆਉਂਦੇ ਕੁਝ ਦਿਨਾਂ ’ਚ ਮੁਕੰਮਲ ਕਰ ਲਿਆ ਜਾਵੇਗਾ। ਇਸ ਤੋਂ ਬਾਅਦ ਕੰਪਨੀ ਜਲਦੀ ਤੋਂ ਜਲਦੀ 5ਜੀ ਕਨੈਕਟੀਵਿਟੀ ਦਾ ਕੰਮ ਵੀ ਸ਼ੁਰੂ ਕਰੇਗੀ। ਤੁਹਾਨੂੰ ਦੱਸ ਦੇਈਏ ਕਿ BSNL ਨੇ ਆਪਣੇ 4G ਟਾਵਰਾਂ ਨੂੰ ਇਸ ਤਰੀਕੇ ਨਾਲ ਡਿਜ਼ਾਈਨ ਕੀਤਾ ਹੈ ਕਿ ਉਨ੍ਹਾਂ ਨੂੰ ਆਸਾਨੀ ਨਾਲ 5G ਲਈ ਵੀ ਵਰਤਿਆ ਜਾ ਸਕਦਾ ਹੈ।
BSNL 5G ਕਨੈਕਟੀਵਿਟੀ ਲਈ, ਕੰਪਨੀ ਨੂੰ ਕੁਝ ਵਾਧੂ ਹਾਰਡਵੇਅਰ ਅਤੇ ਸਾਫਟਵੇਅਰ ਅੱਪਗਰੇਡ ਦੀ ਲੋੜ ਹੋਵੇਗੀ, ਹਾਲਾਂਕਿ ਇਹ ਇੰਨਾ ਗੁੰਝਲਦਾਰ ਨਹੀਂ ਹੋਵੇਗਾ। ਕੇਂਦਰੀ ਮੰਤਰੀ ਨੇ ਕਿਹਾ ਕਿ ਚੀਨ, ਫਿਨਲੈਂਡ, ਸਵੀਡਨ ਅਤੇ ਦੱਖਣੀ ਕੋਰੀਆ ਤੋਂ ਬਾਅਦ ਭਾਰਤ ਦੁਨੀਆ ਦਾ ਪੰਜਵਾਂ ਦੇਸ਼ ਹੈ ਜਿਸ ਨੇ ਆਪਣੇ ਦਮ 'ਤੇ 4ਜੀ ਤਕਨੀਕ ਵਿਕਸਿਤ ਕੀਤੀ ਹੈ। ਜਾਣਕਾਰੀ ਦਿੰਦਿਆਂ ਕੇਂਦਰੀ ਮੰਤਰੀ ਨੇ ਦੱਸਿਆ ਕਿ ਧੋਖਾਧੜੀ ਨੂੰ ਰੋਕਣ ਲਈ ਸੰਚਾਰ ਸਾਥੀ ਪੋਰਟਲ 'ਤੇ ਕਰੀਬ 1.75 ਕਰੋੜ ਫਰਜ਼ੀ ਮੋਬਾਈਲ ਨੰਬਰਾਂ 'ਤੇ ਪਾਬੰਦੀ ਲਗਾਈ ਗਈ ਹੈ।
3500 ਰੁਪਏ ਸਸਤਾ ਮਿਲ ਰਿਹਾ Samsung Galaxy ਦਾ ਇਹ 5G Smartphone
NEXT STORY