ਜਲੰਧਰ : ਮਰਦਾਂ 'ਚ ਬਰਥ ਕੰਟਰੋਲ ਨੂੰ ਲੈ ਕੇ ਜਾਂ ਤਾਂ ਕੰਡੋਮਜ਼ ਨੂੰ ਵਰਤਿਆ ਜਾਂਦਾ ਹੈ ਜਾਂ ਫਿਰ ਹੋਰ ਸਰਜੀਕਲ ਆਪ੍ਰੇਸ਼ਨ ਨੂੰ ਪ੍ਰਮੁੱਖ ਮੰਨਿਆ ਜਾਂਦਾ ਹੈ। ਆਪ੍ਰੇਸ਼ਨਾਂ 'ਚ ਸਭ ਤੋਂ ਜ਼ਿਆਦਾ ਆਮ ਅਸੀਂ ਨਸਬੰਦੀ ਨੂੰ ਕਹਿ ਸਕਦੇ ਹਾਂ, ਹਾਲਾਂਕਿ ਨਸਬੰਦੀ ਬਰਥ ਕੰਟਰੋਲ ਦਾ ਸਥਾਈ ਇਲਾਜ ਹੈ ਤੇ ਇਸ ਆਪ੍ਰੇਸ਼ਨ ਤੋਂ ਬਾਅਦ ਮਰਦ ਬੱਚਾ ਪੈਦਾ ਕਰਨ 'ਚ ਅਸਮਰਥ ਹੋ ਜਾਂਦਾ ਹੈ ਪਰ ਇਸ ਤਕਨੀਕੀ ਯੁਗ ਵਿਚ ਕੁਝ ਵੀ ਅਸੰਭਵ ਨਹੀਂ ਹੈ ਅਤੇ ਇਸ ਦਾ ਵੀ ਹੱਲ ਕੱਢ ਲਿਆ ਗਿਆ ਹੈ।
ਇਨਵੈਂਟਰ ਕਲੈਮੰਸ ਬਾਈਮੈਕਸ ਦਾ ਕਹਿਣਾ ਹੈ ਕਿ ਉਨ੍ਹਾਂ ਨੇ ਇਸ ਤਰ੍ਹਾਂ ਦੀ ਟੈਕਨਾਲੋਜੀ ਵਿਕਸਿਤ ਕੀਤੀ ਹੈ, ਜਿਸ ਨਾਲ ਬਰਥ ਕੰਟਰੋਲ ਸਿਰਫ ਇਕ ਬਟਨ ਦੀ ਦੂਰੀ 'ਤੇ ਹੈ। ਕਲੈਮੰਸ ਨੇ ਇਸ ਪ੍ਰਾਜੈਕਟ ਨੂੰ ਬਾਈਮੈਕਸ ਐੱਸ. ਐੱਲ. ਵੀ. ਦਾ ਨਾਂ ਦਿੱਤਾ ਹੈ। ਬਾਈਮੈਕਸ ਐੱਸ. ਐੱਲ. ਵੀ. 'ਚ ਇਕ ਬਹਤ ਹੀ ਛੋਟੀ ਬਦਲਣਯੋਗ ਵਾਲਵ ਹੁੰਦੀ ਹੈ, ਜੋ ਸਵਿੱਚ ਦੇ ਜ਼ਰੀਏ ਸ਼ੁਕਰਾਣੂਆਂ ਨੂੰ ਸੀਮਨ ਤੱਕ ਪਹੁੰਚਣ ਤੋਂ ਰੋਕਦੀ ਹੈ। ਜੇਕਰ ਸਭ ਕੁਝ ਸਹੀ ਰਿਹਾ ਤਾਂ ਇਹ ਪ੍ਰਾਜੈਕਟ ਤੁਹਾਡੀ ਸੈਕਸ ਲਾਈਫ ਨੂੰ ਬਹੁਤ ਹੀ ਆਸਾਨ ਬਣਾ ਦੇਵੇਗਾ।
ਇਸ ਦਾ ਮਤਲਬ ਜੇਕਰ ਤੁਸੀਂ ਬੱਚਾ ਨਹੀਂ ਚਾਹੁੰਦੇ ਤਾਂ ਸਵਿੱਚ ਦਬਾ ਦਿਓ ਤੇ ਜਦੋਂ ਤੁਹਾਨੂੰ ਲੱਗੇ ਕਿ ਤੁਸੀਂ ਬੱਚੇ ਲਈ ਤਿਆਰ ਹੋ ਤਾਂ ਸਵਿੱਚ ਨੂੰ ਖੋਲ੍ਹ ਦਿਓ। ਇਸ ਤਕਨੀਕ ਨੂੰ 2018 'ਚ ਪੂਰੀ ਤਰ੍ਹਾਂ ਨਾਲ ਬਣਾ ਕੇ ਤਿਆਰ ਕਰ ਲਿਆ ਜਾਵੇਗਾ। ਇਸ ਡਿਵਾਈਜ਼ ਦੇ ਨਾਲ-ਨਾਲ ਸਰਜਰੀ ਦਾ ਪੂਰਾ ਖਰਚਾ ਮਿਲਾ ਕੇ 5,460 ਡਾਲਰ (ਲੱਗਭਗ 3,65,000 ਰੁਪਏ) ਹੋ ਸਕਦਾ ਹੈ। ਫਿਲਹਾਲ ਇਸ ਪ੍ਰਾਜੈਕਟ ਨੂੰ ਕਲੀਨੀਕਲ ਅਪਰੂਵਲ ਮਿਲਣਾ ਅਜੇ ਬਾਕੀ ਹੈ ਤੇ ਇਸ ਨੂੰ ਤਿਆਰ ਕਰਨ ਵਾਲਿਆਂ ਦਾ ਕਹਿਣਾ ਹੈ ਕਿ ਇਹ ਪ੍ਰਾਜੈਕਟ ਕਲੀਨੀਕਲ ਟੈਸਟ ਪਾਸ ਕਰ ਲਵੇਗਾ। ਇਸ 'ਤੇ ਇਕ ਮੁੱਦਾ ਇਹ ਵੀ ਆਉਂਦਾ ਹੈ ਕਿ ਆਪ੍ਰੇਸ਼ਨ ਕਰਵਾਉਣ ਵਾਲੇ ਨੂੰ ਇਸ ਨਾਲ ਸ਼ਾਇਦ ਬਾਂਝਪਨ ਦੀ ਸਮੱਸਿਆ ਆ ਸਕਦੀ ਹੈ। ਇਸ ਦੇ ਨਾਲ ਹੀ ਇਹ ਸਿਰਫ ਪ੍ਰੈਗਨੈਂਸੀ ਨੂੰ ਰੋਕਦਾ ਹੈ ਪਰ ਯੌਨ ਸੰਚਾਰਿਤ ਰੋਗਾਂ ਨੂੰ ਨਹੀਂ।
ਮੋਟਰਸਾਈਕਲ ਦੀ ਮੂਵਮੈਂਟਸ ਨੂੰ ਧਿਆਨ 'ਚ ਰੱਖ ਕੇ ਬਣਾਈ ਗਈ ਵਾਚ
NEXT STORY