ਜਲੰਧਰ- ਜਰਮਨੀ ਦੀ ਲਗਜ਼ਰੀ ਕਾਰ ਕੰਪਨੀ ਬੀ.ਐੱਮ.ਡਬਲਯੂ. ਨੇ ਅੱਜ ਆਪਣੀ ਪ੍ਰੀਮੀਅਮ ਸੇਡਾਨ ਬੀ.ਐੱਮ.ਡਬਲਯੂ. 520 ਡੀ.ਐੱਮ. ਸਪੋਰਟ ਦਾ ਨਵਾਂ ਵਰਜ਼ਨ ਪੇਸ਼ ਕੀਤਾ ਹੈ। ਇਸ ਦੀ ਦਿੱਲੀ ਸ਼ੋਅਰੂਮ 'ਚ ਕੀਮਤ 54 ਲੱਖ ਰੁਪਏ ਹੈ। ਕੰਪਨੀ ਨੇ ਇਕ ਬਿਆਨ 'ਚ ਕਿਹਾ ਕਿ ਇਸ ਮਾਡਲ ਦਾ ਉਤਪਾਦ ਸਥਾਨਕ ਪੱਧਰ 'ਤੇ ਕੰਪਨੀ ਦੇ ਚੇਨਈ ਕਾਰਖਾਨੇ 'ਚ ਡੀਜ਼ਲ ਵਰਜ਼ਨ ਦੇ ਰੂਪ 'ਚ ਕੀਤਾ ਗਿਆ ਹੈ। ਇਹ ਵਾਹਨ ਦੇਸ਼ ਭਰ 'ਚ ਕੰਪਨੀ ਦੀ ਡੀਲਰਸ਼ਿਪ 'ਤੇ ਉਪਲੱਬਧ ਹੈ।
ਬੀ.ਐੱਮ.ਡਬਲਯੂ. ਗਰੁੱਪ (ਭਾਰਤ) ਦੇ ਪ੍ਰਧਾਨ ਫ੍ਰੈਂਕ ਸ਼ਲੋਇਡਰ ਨੇ ਕਿਹਾ ਕਿ ਐੱਮ. ਦਾ ਮਤਲਬ ਮੋਟਰਸਪੋਰਟ ਤੋਂ ਹੈ। ਭਾਰਤ 'ਚ ਬੀ.ਐੱਮ.ਡਬਲਯੂ. 5 ਸੀਰੀਜ਼ ਦੇ ਨਵੇਂ ਅਧਿਆਏ ਦੀ ਸ਼ੁਰੂਆਤ ਬੀ.ਐੱਮ.ਡਬਲਯੂ. 520 ਡੀ.ਐੱਮ. ਸਪੋਰਟ ਦੇ ਨਾਲ ਹੋ ਰਹੀ ਹੈ। ਇਸ ਵਾਹਨ ਨੂੰ 0 ਤੋਂ 100 ਕਿਲੋਮੀਟਰ ਦੀ ਰਫਤਾਰ ਫੜ੍ਹਨ 'ਚ ਸਿਰਫ 7.7 ਸੈਕਿੰਡ ਦਾ ਸਮਾਂ ਲੱਗਦਾ ਹੈ। ਇਸ ਦੀ ਟਾਪ ਸਪੀਡ 233 ਕਿਲੋਮੀਟਰ ਪ੍ਰਤੀ ਘੰਟਾ ਦੀ ਹੈ।
ਹੁਣ ਭਾਰਤ 'ਚ ਟੀ.ਵੀ. ਲਾਂਚ ਕਰੇਗੀ ਇਹ ਮਸ਼ਹੂਰ ਕੈਮਰਾ ਕੰਪਨੀ
NEXT STORY