ਗੈਜੇਟ ਜੈਸਕ– ਇੰਡੀਅਨ ਕੰਜ਼ਿਊਮਰ ਇਲੈਕਟ੍ਰੋਨਿਕਸ ਬ੍ਰਾਂਡ ਬੋਟ ਨੇ ਆਪਣੀ ਨਵੀਂ ਕਿਫਾਇਤੀ ਸਮਾਰਟਵਾਚ ਨੂੰ ਲਾਂਚ ਕਰ ਦਿੱਤਾ ਹੈ। ਇਸਨੂੰ ਕੰਪਨੀ ਨੇ Boat Wave Lite ਨਾਂ ਨਾਲ ਲਾਂਚ ਕੀਤਾ ਹੈ। ਕੰਪਨੀ ਨੇ ਪਿਛਲੇ ਹਫਤੇ ਇਸ ਨਵੀਂ ਸਮਾਰਟਵਾਚ ਨੂੰ ਟੀਜ਼ ਕੀਤਾ ਸੀ ਅਤੇ ਹੁਣ ਇਸਦੀ ਉਪਲੱਬਧਤਾ ਅਤੇ ਕੀਮਤਦੀ ਪੁਸ਼ਟੀ ਕੀਤੀ ਗਈ ਹੈ। Boat Wave Lite ਨੂੰ ਈ-ਕਾਮਰਸ ਸਾਈਟ ਐਮਾਜ਼ੋਨ ’ਤੇ ਲਿਸਟ ਕੀਤਾ ਗਿਆ ਹੈ। ਇਸਦੀ ਕੀਮਤ 2000 ਰੁਪਏ ਤੋਂ ਘੱਟ ਹੈ। Boat Wave Lite ਬ੍ਰਾਂਡ ਦੀ ਵੇਵ ਸੀਰੀਜ਼ ’ਚ ਦੂਜੀ ਸਮਾਰਟਵਾਚ ਹੈ। ਕੰਪਨੀ ਨੇ ਕੁਝ ਹਫਤੇ ਪਹਿਲਾਂ Boat Wave Pro 47 ਨੂੰ ਲਾਂਚ ਕੀਤਾ ਸੀ।
Boat Wave Lite ਦੀਆਂ ਖੂਬੀਆਂ
ਬੋਟ ਦੀ ਇਸ ਨਵੀਂ ਸਮਾਰਟਵਾਚ ’ਚ 1.69 ਇੰਚਦੀ ਸਕਰੀਨ ਚੌਰਸ ਡਿਜ਼ਾਇਨ ਦੇ ਨਾਲ ਦਿੱਤੀ ਗਈ ਹੈ। ਇਸਦੀ ਪੀਕ ਬ੍ਰਾਈਟਨੈੱਸ 500 ਨਿਟਸ ਤਕ ਹੈ। ਇਸਦੇ ਵਿਅਰੇਬਲ ’ਚ 160 ਡਿਗਰੀ ਵਿਊਇੰਗ ਐਂਗਲ ਦਿੱਤਾ ਗਿਆ ਹੈ। ਕੰਪਨੀ ਮੁਤਾਬਕ, ਇਹ ਸਮਾਰਟਵਾਚ ਕਾਫੀ ਹਲਕੀ ਹੈ। ਇਸਦਾ ਭਾਰ ਸਿਰਫ 44.8 ਗ੍ਰਾਮ ਹੈ। ਮੈਨਿਊ ਨੂੰ ਐਕਸੈੱਸ ਕਰਨ ਅਤੇ ਯੂਜ਼ਰ ਇੰਟਰਫੇਸ ਨੂੰ ਨੈਗਟਿਵ ਕਰਨ ਲਈ ਸਮਾਰਟਵਾਚ ਦੇ ਸਾਈਡ ’ਚ ਰੋਟੇਟਿੰਗ ਕ੍ਰਾਊਨ ਦਿੱਤਾ ਗਿਆ ਹੈ। ਇਸ ਵਿਚ 100 ਤੋਂ ਜ਼ਿਆਦਾ ਵਾਚ ਫੇਸ ਦਿੱਤੇ ਗਏ ਹਨ ਜਿਸਨੂੰ ਬੋਟ ਵਿਅਰੇਬਲ ਐਪ ਰਾਹੀਂ ਡਾਊਨਲੋਡ ਕੀਤਾ ਜਾ ਸਕਦਾ ਹੈ।
Boat Wave Lite ’ਚ 24/7 ਹਾਰਟ ਰੇਟ ਟ੍ਰੈਕਰ,ਇਕ SpO2 ਮਾਨੀਟਰ ਬਲੱਡ ਆਕਸੀਜਨ ਲੈਵਲ ਅਤੇ ਸਲੀਪ ਨੂੰ ਟ੍ਰੈਕ ਕਰਨ ਲਈ ਦਿੱਤਾ ਗਿਆ ਹੈ। ਇਸ ਨਾਲ ਸਲੀਪ ਟਾਈਮ, ਡੀਪ ਸਲੀਪ, ਲਾਈਟ ਸਲੀਪ ਨੂੰ ਟ੍ਰੈਕ ਕੀਤਾ ਜਾ ਸਕਦਾ ਹੈ। ਫਿਟਨੈੱਸ ਲਈ ਇਸਵਿਚ 10 ਸਪੋਰਟਸ ਮੋਡਸ ਦਿੱਤੇ ਗਏ ਹਨ। ਇਹ ਗੂਗਲ ਫਿਟ ਅਤੇ ਐਪਲ ਹੈਲਥ ਇੰਟੀਗ੍ਰੇਸ਼ਨ ਦੇ ਨਾਲ ਆਉਂਦੀ ਹੈ। ਕੰਪਨੀ ਦਾ ਦਾਅਵਾ ਹੈ ਕਿ ਇਸਦੀ ਬੈਟਰੀ ਇਕ ਵਾਰ ਚਾਰਜ ਕਰਕੇ 7 ਦਿਨਾਂ ਤਕ ਚੱਲੇਗੀ। ਇਸ ਵਿਚ ਡਸਟ ਅਤੇ ਵਾਟਰ ਰੈਸਿਸਟੈਂਟ ਲਈ IP67 ਰੇਟਿੰਗ ਦਿੱਤੀ ਗਈ ਹੈ।
Boat Wave Lite ਸਮਾਰਟਵਾਚ ਦੀ ਕੀਮਤ 1999 ਰੁਪਏ ਰੱਖੀ ਗਈ ਹੈ। ਇਸਨੂੰ ਈ-ਕਾਮਰਸ ਸਾਈਟ ਐਮਾਜ਼ੋਨ ਤੋਂ ਖਰੀਦਿਆ ਜਾ ਸਕਦਾ ਹੈ। ਇਸਦੀ ਸੇਲ 31 ਮਾਰਚ ਤੋਂ ਦੁਪਹਿਰ 12 ਵਜੇ ਸ਼ੁਰੂ ਹੋਵੇਗੀ।
ਲਾਂਚ ਹੋਇਆ ਦੁਨੀਆ ਦਾ ਪਹਿਲਾ ਏਅਰ ਪਿਊਰੀਫਾਇਰ ਵਾਲਾ ਹੈੱਡਫੋਨ, ਹਵਾ ਨੂੰ ਕਰੇਗਾ 99 ਫ਼ੀਸਦੀ ਤਕ ਸਾਫ਼
NEXT STORY