ਜਲੰਧਰ- Brainwavz ਨੇ ਨਵੇਂ Earphones M3 ਦਾ ਐਲਾਨ ਕੀਤਾ ਹੈ ਅਤੇ ਇਨ੍ਹਾਂ ਹੈੱਡਫੋਨਜ਼ ਦੀ ਕੀਮਤ 5,399 ਰੁਪਏ ਰੱਖੀ ਗਈ ਹੈ। Brainwavz M3 Earphones 'ਚ 10.7 ਐੱਮ. ਐੱਮ. ਡਾਇਨਾਮਿਕ ਡ੍ਰਾਈਵ ਦਿੱਤੇ ਗਏ ਹਨ। ਇਹ Earphones 20Hz ਤੋਂ 20KHz ਦੀ ਡਾਇਨਾਮਿਕ ਰੇਂਜ ਨਾਲ ਅਉਂਦੇ ਹਨ।
ਸਿਲਵਰ ਪਲੇਟਿਡ ਕੇਬਲ ਨਾਲ ਆਉਣ ਵਾਲੇ ਇਨ੍ਹਾਂ Earphones ਦੀ ਲੰਬਾਈ 1.3 ਐੱਮ. ਹੈ ਅਤੇ 3.5 ਐੱਮ. ਐੱਮ. ਹੈੱਡਫੋਨ ਜੈਕ ਗੋਲਡ ਪਲੇਟਿਡ ਨਾਲ ਆਉਂਦਾ ਹੈ। ਟਿਕਾਊ ਅਤੇ ਲਾਈਟਵੇਟ M3 Earphones ਆਈਪੈਡਸ, ਆਈਫੋਨਜ਼, MP3 Players, ਲੈਪਟਾਪਸ ਅਤੇ ਹੋਰ ਆਡਿਓ ਡਿਵਾਈਸਿਸ ਨਾਲ ਕੰਪੇਟੇਬਲ ਹੈ।
ਆਨਲਾਈਨ ਸਟੋਰ ਫਲਿੱਪਕਾਰਟ ਅਤੇ ਐਮਾਜ਼ਾਨ ਤੋਂ ਇਲਾਵਾ ਇਹ ਕੰਪਨੀ ਦੇ ਆਨਲਾਈਨ ਸਟੋਰਸ 'ਤੇ ਮਿਲਣਗੇ ਅਤੇ ਇਹ Earphones 2 ਸਾਲ ਦੀ ਗਰੰਟੀ ਨਾਲ ਆਉਣਗੇ।
ਭਾਰਤ 'ਚ ਕੋਈ ਵੀ ਮੋਬਾਇਲ ਭੁਗਤਾਨ ਐਪ ਪੂਰੀ ਤਰ੍ਹਾਂ ਸੁਰੱਖਿਅਤ ਨਹੀਂ: Qualcomm
NEXT STORY