ਗੈਜੇਟ ਡੈਸਕ- ਕਿਫਾਇਤੀ ਦਰ ‘ਤੇ ਲੰਮੀ ਵੈਲਿਡਿਟੀ ਅਤੇ ਵੱਧ ਡਾਟਾ ਹਰ ਮੋਬਾਈਲ ਯੂਜ਼ਰ ਦੀ ਪਹਿਲੀ ਪਸੰਦ ਹੁੰਦੀ ਹੈ। ਸਰਕਾਰੀ ਟੈਲੀਕਾਮ ਕੰਪਨੀ BSNL ਆਪਣੇ ਗਾਹਕਾਂ ਲਈ ਬਜਟ-ਫ੍ਰੈਂਡਲੀ ਅਤੇ ਫਾਇਦੇਮੰਦ ਪਲਾਨ ਪੇਸ਼ ਕਰ ਰਹੀ ਹੈ। ਜੇ ਤੁਸੀਂ ਵੀ BSNL ਯੂਜ਼ਰ ਹੋ ਅਤੇ ਘੱਟ ਕੀਮਤ 'ਚ ਲੰਮੀ ਵੈਲਿਡਿਟੀ ਵਾਲਾ ਪਲਾਨ ਲੱਭ ਰਹੇ ਹੋ, ਤਾਂ ਕੰਪਨੀ ਦਾ 347 ਰੁਪਏ ਵਾਲਾ 50 ਦਿਨਾਂ ਦਾ ਪਲਾਨ ਤੁਹਾਡੇ ਲਈ ਬਿਹਤਰੀਨ ਚੋਣ ਹੈ।
ਇਹ ਵੀ ਪੜ੍ਹੋ : ਬਾਬਾ ਵੇਂਗਾ ਨੇ ਕਰ'ਤੀ ਭਵਿੱਖਬਾਣੀ; ਸਾਲ 2026 'ਚ ਇਨ੍ਹਾਂ ਰਾਸ਼ੀਆਂ ਦੀ ਲੱਗੇਗੀ ਲਾਟਰੀ, ਮਸ਼ੀਨ ਨਾਲ ਗਿਣਨੇ ਪੈਣਗੇ ਨੋਟ!
ਕੀ ਫਾਇਦੇ ਹਨ BSNL ਦੇ 50 ਦਿਨਾਂ ਵਾਲੇ ਪਲਾਨ 'ਚ?
ਇਹ BSNL ਦਾ ਇਕ ਆਲ-ਰਾਊਂਡਰ ਪਲਾਨ ਹੈ, ਜਿਸ 'ਚ ਯੂਜ਼ਰ ਨੂੰ 50 ਦਿਨਾਂ ਦੀ ਵੈਲਿਡਿਟੀ, ਕਿਸੇ ਵੀ ਨੈੱਟਵਰਕ ‘ਤੇ ਅਨਲਿਮਟਿਡ ਕਾਲਿੰਗ, ਹਰ ਰੋਜ਼ 100 SMS ਮੁਫ਼ਤ, ਹਰ ਰੋਜ਼ 2GB ਹਾਈ-ਸਪੀਡ ਡਾਟਾ ਮਿਲਦਾ ਹੈ। ਇਸ ਦੇ ਨਾਲ ਹੀ 50 ਦਿਨਾਂ 'ਚ ਕੁੱਲ 100GB ਡਾਟਾ ਅਤੇ ਰੋਜ਼ਾਨਾ 2GB ਡਾਟਾ ਖਤਮ ਹੋਣ ਤੋਂ ਬਾਅਦ ਇੰਟਰਨੈੱਟ ਸਪੀਡ 80kbps ਰਹੇਗੀ।
ਪਲਾਨ ਦੀ ਕੀਮਤ – ਸਿਰਫ 347 ਰੁਪਏ
BSNL ਇਹ ਪਲਾਨ ਸਿਰਫ਼ 347 ਰੁਪਏ 'ਚ ਦਿੰਦੀ ਹੈ। ਇਸ ਦੀ ਗਿਣਤੀ ਕਰਨ ‘ਤੇ ਪਤਾ ਲੱਗਦਾ ਹੈ ਕਿ ਗਾਹਕ ਨੂੰ ਇਸ ਪਲਾਨ ਦੇ ਫਾਇਦੇ ਲਈ ਰੋਜ਼ਾਨਾ ਲਗਭਗ 7 ਰੁਪਏ ਪ੍ਰਤੀ ਦਿਨ ਖ਼ਰਚ ਕਰਨੇ ਪੈਂਦੇ ਹਨ।
ਇਹ ਵੀ ਪੜ੍ਹਹੋ : ਹਰ ਕਿਸੇ ਲਈ ਸ਼ੁੱਭ ਨਹੀਂ ਹੁੰਦੀ ਚਾਂਦੀ ! ਇਨ੍ਹਾਂ ਰਾਸ਼ੀਆਂ ਵਾਲੇ ਲੋਕਾਂ ਨੂੰ Ignore ਕਰਨੀ ਚਾਹੀਦੀ ਹੈ ਚਾਂਦੀ
ਹੁਣ ਸਮੱਗਲਰਾਂ ਦੀ ਨਹੀਂ ਹੋਵੇਗੀ ਖ਼ੈਰ ! ਭਾਰਤ ਦਾ ਪਹਿਲਾ Anti-Drone Patrol Vehicle ਹੋਇਆ ਲਾਂਚ
NEXT STORY