ਗੈਜੇਟ ਡੈਸਕ– ਭਾਰਤ ਸੰਚਾਰ ਨਿਗਮ ਲਿਮਟਿਡ (BSNL) ਨੇ ਆਪਣੇ ਗਾਹਕਾਂ ਨੂੰ ਤੋਹਫਾ ਦਿੰਦੇ ਹੋਏ ਨਵੇਂ ਲੰਬੀ ਮਿਆਦ ਵਾਲੇ ਪ੍ਰੀਪੇਡ ਪਲਾਨ ਨੂੰ ਲਾਂਚ ਕੀਤਾ ਹੈ। ਇਸ ਪਲਾਨ ਦੀ ਕੀਮਤ 599 ਰੁਪਏ ਰੱਖੀ ਗਈ ਹੈ ਅਤੇ ਇਸ ਰਾਹੀਂ ਯੂਜ਼ਰਜ਼ ਆਪਣੀ ਮਿਆਦ ਐਕਸਟੈਂਡ ਕਰਵਾ ਸਕਦੇ ਹਨ। ਆਓ ਜਾਣਦੇ ਹਾਂ ਇਸ ਪਲਾਨ ’ਚ ਕੰਪਨੀ ਗਾਹਕਾਂ ਨੂੰ ਕਿਹੜੇ ਫਾਇਦੇ ਦੇ ਰਹੀ ਹੈ।
ਮਿਲੇਗੀ 180 ਦਿਨਾਂ ਦੀ ਮਿਆਦ
ਟੈਲੀਕਾਮ ਟਾਕ ਦੀ ਰਿਪੋਰਟ ਮੁਤਾਬਕ ਬੀ.ਐੱਸ.ਐੱਨ.ਐੱਲ. ਦੇ ਪ੍ਰੀਪੇਡ ਗਾਹਕ ਪਹਿਲਾਂ ਤੋਂ ਚੱਲ ਰਹੇ ਕਿਸੇ ਵੀ ਪਲਾਨ ਦੇ ਨਾਲ ਇਸ ਰਿਚਾਰਜ ਨੂੰ ਕਰਵਾ ਸਕਦੇ ਹਨ। ਜਿਸ ਤੋਂ ਬਾਅਦ ਪਲਾਨ ਦੀ ਮਿਆਦ 180 ਦਿਨਾਂ ਤਕ ਹੋਰ ਵਧਾ ਜਾਵੇਗੀ। ਇਸ ਪਲਾਨ ’ਚ BSNL ਨੂੰ ਫ੍ਰੀ ਲੋਕਲ, ਐੱਸ.ਟੀ.ਡੀ. ਅਤੇ ਫ੍ਰੀ ਰੋਮਿੰਗ ਕਾਲ ਦੇ ਫਾਇਦੇ ਵੀ ਮਿਲਣਗੇ। ਫਿਲਹਾਲ ਇਹ ਪ੍ਰੀਪੇਡ ਪਲਾਨ ਆਂਧਰ-ਪ੍ਰਦੇਸ਼ ਅਤੇ ਤੇਲੰਗਾਨਾ ਸਰਕਿਲ ਦੇ ਗਾਹਕਾਂ ਲਈ ਹੀ ਯੋਗ ਹੈ ਪਰ ਹੋ ਸਕਦਾ ਹੈ ਕਿ ਆਉਣ ਵਾਲੇ ਸਮੇਂ ’ਚ ਕੰਪਨੀ ਇਸ ਪਲਾਨ ਨੂੰ ਆਪਣੇ ਸਾਰੇ ਸਰਕਿਲਾਂ ’ਚ ਲਾਂਚ ਕਰ ਦੇਵੇ।
ਡੀਲਰਸ਼ਿਪ ਸਟੋਰਾਂ ’ਤੇ ਪਹੁੰਚਣੀ ਸ਼ੁਰੂ ਹੋਈ ਨਵੀਂ Maruti Alto 800 (ਤਸਵੀਰਾਂ)
NEXT STORY