ਗੈਜੇਟ ਡੈਸਕ– ਭਾਰਤੀ ਟੈਲੀਕਾਮ ਕੰਪਨੀ ਬੀ.ਐੱਸ.ਐੱਨ.ਐੱਲ. ਨੇ ਗਾਹਕਾਂ ਨੂੰ ਝਟਕਾ ਦਿੰਦੇ ਹੋਏ ਆਪਣੇ ਚਾਰ ਸ਼ਾਨਦਾਰ ਪ੍ਰੀਪੇਡ ਪਲਾਨ ਬੰਦ ਕਰ ਦਿੱਤੇ ਹਨ। ਇਨ੍ਹਾਂ ’ਚ 47 ਰੁਪਏ,109 ਰੁਪਏ, 998 ਰੁਪਏ ਅਤੇ 1098 ਰੁਪਏ ਵਾਲੇ ਪਲਾਨ ਸ਼ਾਮਲ ਹਨ। ਇਨ੍ਹਾਂ ’ਚ ਗਾਹਕਾਂ ਨੂੰ ਲੋੜ ਦੇ ਹਿਸਾਬ ਨਾਲ ਡਾਟਾ ਆਫਰ ਕੀਤਾ ਜਾਂਦਾ ਸੀ ਨਾਲ ਹੀ ਇਨ੍ਹਾਂ ’ਚ ਅਨਲਿਮਟਿਡ ਕਾਲਿੰਗ ਦੀ ਸੁਵਿਧਾ ਦਿੱਤੀ ਜਾਂਦੀ ਸੀ। ਆਓ ਜਾਣਦੇ ਹਾਂ ਇਨ੍ਹਾਂ ਬੰਦ ਹੋਏ ਪ੍ਰੀਪੇਡ ਪਲਾਨਾਂ ਬਾਰੇ ਵਿਸਤਾਰ ਨਾਲ...
BSNL ਦਾ FRC 47 ਪਲਾਨ
ਬੀ.ਐੱਸ.ਐੱਨ.ਐੱਲ. ਦੇ ਇਸ ਪਲਾਨ ਦੀ ਕੀਮਤ 47 ਰੁਪਏ ਹੈ। ਇਸ ਪਲਾਨ ’ਚ ਗਾਹਕਾਂ ਨੂੰ ਅਨਲਿਮਟਿਡ ਕਾਲਿੰਗ ਦੇ ਨਾਲ 14 ਜੀ.ਬੀ. ਡਾਟਾ ਅਤੇ 100 ਐੱਸ.ਐੱਮ.ਐੱਸ. ਮਿਲਦੇ ਸਨ ਪਰ ਇਸ ਪਲਾਨ ’ਚ ਓ.ਟੀ.ਟੀ. ਐਪ ਦੀ ਸਬਸਕ੍ਰਿਪਸ਼ਨ ਨਹੀਂ ਦਿੱਤੀ ਜਾਂਦੀ ਸੀ। ਉਥੇ ਹੀ ਇਹ ਪਲਾਨ 28 ਦਿਨਾਂ ਦੀ ਮਿਆਦ ਨਾਲ ਆਉਂਦਾ ਸੀ।
BSNL ਦਾ 109 ਰੁਪਏ ਵਾਲਾ Mithram Plus ਪਲਾਨ
ਬੀ.ਐੱਸ.ਐੱਨ.ਐੱਲ. ਦਾ ਇਹ ਪਲਾਨ 75 ਦਿਨਾਂ ਦੀ ਮਿਆਦ ਨਾਲ ਆਉਂਦਾ ਸੀ। ਇਸ ਪਲਾਨ ’ਚ ਗਾਹਕਾਂ ਨੂੰ 10 ਜੀ.ਬੀ. ਡਾਟਾ ਅਤੇ ਐੱਸ.ਐੱਮ.ਐੱਸ. ਮਿਲਦੇ ਸਨ। ਇਸ ਤੋਂ ਇਲਾਵਾ ਗਾਹਕਾਂ ਨੂੰ ਅਨਲਿਮਟਿਡ ਕਾਲਿੰਗ ਦੀ ਸੁਵਿਧਾ ਮਿਲਦੀ ਸੀ।
998 ਰੁਪਏ ਵਾਲਾ ਪਲਾਨ
ਬੀ.ਐੱਸ.ਐੱਨ.ਐੱਲ. ਦਾ ਇਹ ਪਲਾਨ 240 ਦਿਨਾਂ ਦੀ ਮਿਆਦ ਨਾਲ ਆਉਂਦਾ ਸੀ। ਇਸ ਪਲਾਨ ’ਚ ਗਾਹਕਾਂ ਨੂੰ ਰੋਜ਼ਾਨਾਂ 3 ਜੀ.ਬੀ. ਡਾਟਾ ਅਤੇ ਐੱਸ.ਐੱਮ.ਐੱਸ. ਮਿਲਦੇ ਸਨ। ਇਸ ਤੋਂ ਇਲਾਵਾ ਗਾਹਕਾਂ ਨੂੰ ਅਨਲਿਮਟਿਡ ਕਾਲਿੰਗ ਦੀ ਸੁਵਿਧਾ ਮਿਲਦੀ ਸੀ।
1098 ਰੁਪਏ ਵਾਲਾ ਪਲਾਨ
ਬੀ.ਐੱਸ.ਐੱਨ.ਐੱਲ. ਦਾ ਇਹ ਪਲਾਨ 84 ਦਿਨਾਂ ਦੀ ਮਿਆਦ ਨਾਲ ਆਉਂਦਾ ਸੀ। ਇਸ ਪਲਾਨ ’ਚ ਅਨਲਿਮਟਿਡ ਡਾਟਾ ਅਤੇ ਕਾਲਿੰਗ ਦੀ ਸੁਵਿਧਾ ਦਿੱਤੀ ਜਾਂਦੀ ਸੀ। ਇਸ ਤੋਂ ਇਲਾਵਾ ਗਾਹਕਾਂ ਨੂੰ ਪਲਾਨ ’ਚ ਮੁਫ਼ਤ ਪਰਸਨਲਾਈਜ਼ਡ ਕਾਲਰ ਟਿਊਨ ਦੀ ਸਬਸਕ੍ਰਿਪਸ਼ਨ ਮਿਲਦੀ ਸੀ।
ਨਵੇਂ ਮੇਟੈਲਿਕ ਲਾਲ ਰੰਗ ਨਾਲ ਆਇਆ ਯਾਮਾਹਾ ਦਾ ਇਹ ਮੋਟਰਸਾਈਕਲ
NEXT STORY