ਗੈਜੇਟ ਡੈਸਕ– ਬੀ.ਐੱਸ.ਐੱਨ.ਐੱਲ. ਦੇ ਗਾਹਕਾਂ ਲਈ ਵੱਡੀ ਖ਼ਬਰ ਆਈ ਹੈ। ਕੰਪਨੀ ਨੇ ਐਲਾਨ ਕੀਤਾ ਹੈ ਕਿ ਬੁੱਧਵਾਰ ਯਾਨੀ 21 ਅਕਤੂਬਰ ਤੋਂ ਬੀ.ਐੱਸ.ਐੱਨ.ਐੱਲ. ਦੇ 135 ਦੇ ਸਪੈਸ਼ਲ ਟੈਰਿਫ ਵਾਊਟਰ (STV) ’ਤੇ ਮਿਲਣ ਵਾਲੇ ਲਾਭ ਨੂੰ ਵਧਾਇਆ ਜਾਵੇਗਾ। ਜਿਨ੍ਹਾਂ ਗਾਹਕਾਂ ਨੂੰ ਫਿਲਹਾਲ ਇਸ ਟੈਰਿਫ ਦੇ ਰੀਚਾਰਜ ’ਤੇ ਦੂਜੇ ਨੈੱਟਵਰਕ ’ਤੇ ਗੱਲ ਕਰਨ ਲਈ 300 ਮਿੰਟ ਯਾਨੀ 5 ਘੰਟੇ ਮਿਲਦੇ ਹਨ, ਉਹ ਹੁਣ 1440 ਮਿੰਟ ਯਾਨੀ 24 ਦਿਨਾਂ ’ਚ 24 ਘੰਟਿਆਂ ਤਕ ਦੂਜੇ ਨੈੱਟਵਰਕ ’ਤੇ ਗੱਲ ਕਰ ਸਕਣਗੇ।
ਹਾਲਾਂਕਿ, ਇਹ ਸੁਵਿਧਾ ਫਿਲਹਾਲ ਬੀ.ਐੱਸ.ਐੱਨ.ਐੱਲ. ਦੇ ਤਮਿਲਨਾਡੂ ਰਾਜ ’ਚ ਸ਼ੁਰੂ ਕੀਤੀ ਗਈ ਹੈ ਅਤੇ ਮੰਨਿਆ ਜਾ ਰਿਹਾ ਹੈ ਕਿ ਆਉਣ ਵਾਲੇ ਦਿਨਾਂ ’ਚ ਦੂਜੇ ਰਾਜਾਂ ’ਚ ਵੀ ਕੰਪਨੀ ਦੇ ਗਾਹਕਾਂ ਨੂੰ ਇਹ ਲਾਭ ਮਿਲਣ ਲੱਗੇਗਾ। ਉਂਝ ਇਹ ਬੀ.ਐੱਸ.ਐੱਨ.ਐੱਲ. ’ਤੇ ਨਿਰਭਰ ਕਰਦਾ ਹੈ ਕਿ ਉਹ ਬਾਕੀ ਰਾਜਾਂ ’ਚ 135 ਦੇ ਟੈਰਿਫ ’ਤੇ ਮਿਲਣ ਵਾਲੇ ਲਾਭ ’ਚ ਵਾਧਾ ਕਦੋਂ ਕਰਦੀ ਹੈ।
1140 ਮਿੰਟ ਵਾਧੂ
ਕੰਪਨੀ ਮੁਤਾਬਕ, ਤਮਿਲਨਾਡੂ ਰਾਜ ਦੇ ਬੀ.ਐੱਸ.ਐੱਨ.ਐੱਲ. ਗਾਹਕ 21 ਅਕਤੂਬਰ ਤੋਂ ਕਿਸੇ ਵੀ ਦੂਜੇ ਨੈੱਟਵਰਕ ਜਾਂ ਐੱਸ.ਟੀ.ਡੀ. ਨੈੱਟਵਰਕ ’ਤੇ ਮਹੀਨੇ ’ਚ 1440 ਮਿੰਟਾਂ ਤਕ ਗੱਲ ਕਰ ਸਕਣਗੇ। ਪਹਿਲਾਂ ਇਹ ਸੁਵਿਧਾ 5 ਘੰਟਿਆਂ ਤਕ ਸੀਮਿਤ ਸੀ ਜੋ ਕਿ ਹੁਣ ਵਧ ਕੇ 24 ਘੰਟਿਆਂ ਦੀ ਹੋ ਗਈ ਹੈ। 135 ਰੁਪਏ ਦੇ ਇਸ ਟੈਰਿਫ ਦੀ ਮਿਆਦ 24 ਦਿਨਾਂ ਦੀ ਹੁੰਦੀ ਹੈ। ਬੀ.ਐੱਸ.ਐੱਨ.ਐੱਲ. ਗਾਹਕ ਇਸੇ ਸੁਵਿਧਾ ਤਹਿਤ ਐੱਮ.ਟੀ.ਐੱਨ.ਐੱਲ. ਦਿੱਲੀ ਅਤੇ ਐੱਮ.ਟੀ.ਐੱਨ.ਐੱਲ. ਮੁੰਬਈ ਨੈੱਟਵਰਕ ’ਤੇ ਵੀ ਗੱਲ ਕਰ ਸਕਦੇ ਹਨ।
ਹੋਰ ਲਾਭ ਵੀ
ਤਮਿਲਨਾਡੂ ਬੀ.ਐੱਸ.ਐੱਨ.ਐੱਲ. ਤਿਉਹਾਰੀ ਸੀਜ਼ਨ ’ਚ ਗਾਹਕਾਂ ਨੂੰ ਹੋਰ ਜ਼ਿਆਦਾ ਫਾਇਦਾ ਪਹੁੰਚਾਉਣ ਦੀ ਕੋਸ਼ਿਸ਼ ’ਚ ਹੈ ਅਤੇ ਇਸੇ ਕੋਸ਼ਿਸ਼ ਤਹਿਤ 22 ਅਕਤੂਬਰ ਤੋਂ 160 ਰੁਪਏ ਦੇ ਟਾਪਅਪ ਰੀਚਾਰਜ ’ਤੇ ਫੁਲ ਟਾਕਟਾਈਮ ਮਿਲੇਗਾ। ਇਸ ਦੀ ਮਿਆਦ 3 ਦਿਨਾਂ ਦੀ ਹੈ। ਗਾਹਕ ਇਸ ਨੂੰ C-Topup, M-Wallet ਅਤੇ ਵੈੱਬ ਪੋਰਟਲ ਤੋਂ ਰੀਚਾਰਜ ਕਰਵਾ ਸਕਦੇ ਹਨ ਅਤੇ ਇਸ ਨੂੰ ਕਿਸੇ ਪੇਪਰ ਵਾਊਚਰ ਦੀ ਮਦਦ ਨਾਲ ਰੀਚਾਰਜ ਨਹੀਂ ਕਰਵਾਇਆ ਜਾ ਸਕੇਗਾ। ਮੰਨਿਆ ਜਾ ਰਿਹਾ ਹੈ ਕਿ ਇਸ ਤਿਉਹਾਰੀ ਸੀਜ਼ਨ ਬੀ.ਐੱਸ.ਐੱਨ.ਐੱਲ. ਗਾਹਕਾਂ ਨੂੰ ਹੋਰ ਕਈ ਫਾਇਦੇ ਮਿਲ ਸਕਦੇ ਹਨ ਜਿਸ ਬਾਰੇ ਫਿਲਹਾਲ ਅਜੇ ਕਿਸੇ ਤਰ੍ਹਾਂ ਦਾ ਐਲਾਨ ਨਹੀਂ ਹੋਇਆ।
ਮੁੜ ਚਰਚਾ 'ਚ ਆਈ 'ਐਪਲ ਵਾਚ', ਇੰਦੌਰ ਦੇ ਰਹਿਣ ਵਾਲੇ ਰਾਜਹੰਸ ਦੀ ਬਚਾਈ ਜਾਨ, ਜਾਣੋ ਕਿਵੇਂ
NEXT STORY