ਗੈਜੇਟ ਡੈਸਕ- ਨਿੱਜੀ ਕੰਪਨੀਆਂ ਦੇ ਰੀਚਾਰਜ ਪਲਾਨ ਮਹਿੰਗੇ ਹੋਣ ਤੋਂ ਬਾਅਦ ਭਾਰਤ ਸੰਚਾਰ ਨਿਗਮ ਲਿਮਟਿਡ ਦੀ ਮੰਗ ਵੱਧ ਗਈ ਹੈ। ਹਰ ਜ਼ੁਬਾਨ 'ਤੇ BSNL ਦਾ ਹੀ ਨਾਂ ਹੈ। BSNL ਦੇ ਪਲਾਨ ਅੱਜ ਵੀ ਸਸਤੇ ਹਨ ਪਰ ਕਵਰੇਜ ਖਰਾਬ ਹੋਣ ਕਾਰਨ ਲੋਕ ਨਿੱਜੀ ਕੰਪਨੀਆਂ ਦੇ ਨਾਲ ਸਫਰ ਕਰ ਰਹੇ ਹਨ।
BSNL 'ਚ ਪਿਛਲੇ ਇਕ ਮਹੀਨੇ ਤੋਂ ਲਗਾਤਾਰ ਨੰਬਰ ਪੋਰਟ ਹੋ ਰਹੇ ਹਨ। ਇਸ ਨੂੰ ਦੇਖਦੇ ਹੋਏ ਕੰਪਨੀ ਨਵੇਂ-ਨਵੇਂ ਪਲਾਨ ਵੀ ਪੇਸ਼ ਕਰ ਰਹੀ ਹੈ। ਇਸ ਕੜੀ 'ਚ BSNL ਨੇ ਇਕ 105 ਦਿਨਾਂ ਦੀ ਮਿਆਦ ਵਾਲਾ ਪਲਾਨ ਪੇਸ਼ ਕੀਤਾ ਹੈ। ਆਓ ਜਾਣਦੇ ਹਾਂ ਇਸ ਬਾਰੇ...
BSNL ਦੇ 666 ਰੁਪਏ ਵਾਲੇ ਪਲਾਨ ਦੇ ਫਾਇਦੇ
BSNL ਦੇ ਇਸ ਪਲਾਨ ਦੇ ਨਾਲ ਸਾਰੇ ਨੈੱਟਵਰਕ 'ਤੇ ਅਨਲਿਮਟਿਡ ਕਾਲਿੰਗ ਮਿਲਦੀ ਹੈ। ਇਸ ਤੋਂ ਇਲਾਵਾ ਕੁੱਲ 105 ਦਿਨਾਂ ਦੀ ਮਿਆਦ ਮਿਲਦੀ ਹੈ। BSNL ਦਾ ਇਹ ਪਲਾਨ ਰੋਜ਼ਾਨਾ 2 ਜੀ.ਬੀ. ਡਾਟਾ ਦੇ ਨਾਲ ਆਉਂਦਾ ਹੈ ਯਾਨੀ ਤੁਹਾਨੂੰ ਕੁੱਲ 210 ਜੀ.ਬੀ. ਡਾਟਾ ਮਿਲੇਗਾ। ਡਾਟਾ ਖਤਮ ਹੋਣ ਤੋਂ ਬਾਅਦ ਇੰਟਰਨੈੱਟ ਦੀ ਸਪੀਡ 40kbps ਹੋ ਜਾਵੇਗੀ।
BSNL ਦੇ ਇਸ ਪਲਾਨ 'ਚ ਰੋਜ਼ਾਨਾ 100 SMS ਵੀ ਮਿਲਦੇ ਹਨ। ਜੇਕਰ ਤੁਸੀਂ ਮੈਸੇਜਿੰਗ ਕਰਦੇ ਹੋ ਤਾਂ ਵੀ ਇਹ ਪਲਾਨ ਤੁਹਾਡੇ ਲਈ ਬੈਸਟ ਹੈ। ਇਸ ਤੋਂ ਇਲਾਵਾ ਉਨ੍ਹਾਂ ਲੋਕਾਂ ਲਈ ਵੀ ਇਹ ਪਲਾਨ ਖਰਾਬ ਨਹੀਂ ਹੈ ਜੋ ਲੋਕ ਘਰੋਂ ਕੰਮ ਕਰ ਰਹੇ ਹਨ।
ਸਿੰਫਨੀ ਨੇ ਕੂਲਰ ਅਤੇ ਸਮਾਰਟ ਵਾਟਰ ਗੀਜ਼ਰ ਕੀਤਾ ਲਾਂਚ
NEXT STORY