ਗੈਜੇਟ ਡੈਸਕ– ਸੈਮਸੰਗ ਗਲੈਕਸੀ ਏ3 ਕੋਰ ਸਮਾਰਟਫੋਨ ਨੂੰ ਅਫਰੀਕਾ ’ਚ ਲਾਂਚ ਕਰ ਦਿੱਤਾ ਗਿਆ ਹੈ। ਸੈਮਸੰਗ ਦਾ ਇਹ ਫੋਨ ਐਂਡਰਾਇਡ ਗੋ ਐਡੀਸ਼ਨ ਨਾਲ ਆਉਂਦਾ ਹੈ। ਇਸ ਵਿਚ ਪਹਿਲਾਂ ਤੋਂ ਗੂਗਲ ਗੋ ਐਡੀਸ਼ਨ ਇੰਸਟਾਲ ਆਉਂਦੇ ਹਨ। ਸੈਮਸੰਗ ਦਾ ਇਹ ਨਵਾਂ ਐਂਟਰੀ-ਲੈਵਲ ਸਮਾਰਟਫੋਨ ਪਿਛਲੇ ਸਾਲ ਲਾਂਚ ਹੋਏ ਗਲੈਕਸੀ ਏ2 ਕੋਰ ਦਾ ਅਪਗ੍ਰੇਡਿਡ ਮਾਡਲ ਹੈ। ਫੋਨ ’ਚ 3000mAh ਦੀ ਬੈਟਰੀ ਦਿੱਤੀ ਗਈ ਹੈ।
ਕੀਮਤ
Samsung Nigeria ਦੇ ਟਵਿਟਰ ਹੈਂਡਲ ਮੁਤਾਬਕ ਗਲੈਕਸੀ ਏ3 ਕੋਰ 32,500 NGN (ਕਰੀਬ 6,200 ਰੁਪਏ) ’ਚ ਵਿਕਰੀ ਲਈ ਉਪਲੱਬਧ ਹੋਵੇਗਾ। ਫੋਨ ਨੂੰ ਨਾਇਜੀਰੀਆ ’ਚ ਸੈਮਸੰਗ ਸਟੋਰਾਂ ਅਤੇ ਪਾਰਟਨਰ ਸਟੋਰਾਂ ਤੋਂ ਖ਼ਰੀਦਿਆ ਜਾ ਸਕਦਾ ਹੈ। ਇਹ ਫੋਨ ਨੀਲੇ, ਲਾਲ ਅਤੇ ਕਾਲੇ ਰੰਗ ’ਚ ਆਉਂਦਾ ਹੈ।
Samsung Galaxy A3 Core ਦੇ ਫੀਚਰਜ਼
ਡਿਊਲ ਸਿਮ ਵਾਲੇ ਗਲੈਕਸੀ ਏ3 ਕੋਰ ’ਚ 5.3 ਇੰਚ ਦੀ ਐੱਚ.ਡੀ. ਪਲੱਸ (720x1480 ਪਿਕਸਲ) ਟੀ.ਐੱਫ.ਟੀ. ਐੱਲ.ਸੀ.ਡੀ. ਡਿਸਪਲੇਅ ਹੈ। ਫੋਨ ’ਚ ਉਪਰ ਅਤੇ ਹੇਠਲੇ ਪਾਸੇ ਮੋਟ ਬੇਜ਼ਲ ਦਿੱਤੇ ਗਏ ਹਨ। ਹੈਂਡਸੈੱਟ ’ਚ ਕਵਾਡ-ਕੋਰ ਪ੍ਰੋਸੈਸਰ ਹੈ ਜੋ 1.5 ਗੀਗਾਹਰਟਜ਼ ’ਤੇ ਚਲਦਾ ਹੈ। ਅਜੇ ਕੰਪਨੀ ਨੇ ਪ੍ਰੋਸੈਸਰ ਦਾ ਨਾਂ ਜ਼ਾਹਰ ਨਹੀਂ ਕੀਤਾ। ਇਸ ਫੋਨ ’ਚ 1 ਜੀ.ਬੀ. ਰੈਮ+16 ਜੀ.ਬੀ. ਸਟੋਰੇਜ ਦਿੱਤੀ ਹੈ ਜਿਸ ਨੂੰ ਮੈਮਰੀ ਕਾਰਡ ਰਾਹੀਂ 512 ਜੀ.ਬੀ. ਤਕ ਵਧਾਇਆ ਜਾ ਸਕਦਾ ਹੈ।
ਫੋਨ ਐਂਡਰਾਇਜ ਗੋ ਐਡੀਸ਼ਨ ’ਤੇ ਚਲਦਾ ਹੈ ਅਤੇ ਇਸ ਵਿਚ ਗੂਗਲ ਗੋ ਐਡੀਸ਼ਨ ਐਪਸ ਪਹਿਲਾਂ ਤੋਂ ਇੰਸਟਾਲ ਆਉਂਦੇ ਹਨ। ਦੱਸ ਦੇਈਏ ਕਿ ਗੂਗਲ ਗੋ ਐਡੀਸ਼ਨ ਐਪਸ ਖ਼ਾਸਤੌਰ ’ਤੇ ਘੱਟ ਰੈਮ ਅਤੇ ਸਟੋਰ ਵਾਲੇ ਹੈਂਡਸੈੱਟ ਦੇ ਹਿਸਾਬ ਨਾਲ ਆਪਟੀਮਾਈਜ਼ ਕੀਤੇ ਗਏ ਹਨ।
ਸੈਮਸੰਗ ਗਲੈਕਸੀਏ3 ਕੋਰ ਚ ਅਪਰਚਰ ਐੱਫ/2.2 ਨਾਲ 8 ਮੈਗਾਪਿਕਸਲ ਦਾ ਰੀਅਰ ਕੈਮਰਾ ਹੈ। ਰੀਅਰ ਕੈਮਰਾ ਐੱਲ.ਈ.ਡੀ. ਫਲੈਸ਼ ਨਾਲ ਆਉਂਦਾ ਹੈ। ਸੈਲਫੀ ਲਈ ਫੋਨ ’ਚ 8 ਮੈਗਾਪਿਕਸਲ ਦਾ ਫਰੰਟ ਕੈਮਰਾ ਹੈ। ਸੈਮਸੰਗ ਦਾ ਦਾਅਵਾ ਹੈ ਕਿ ਰੀਅਰ ਕੈਮਰਾ 4x ਤਕ ਡਿਜੀਟਲ ਜ਼ੂਮ ਨਾਲ ਆਉਂਦਾ ਹੈ ਅਤੇ 30 ਫਰੇਮ ਪ੍ਰਤੀ ਸਕਿੰਟ ’ਤੇ ਫੁਲ ਐੱਚ.ਡੀ. ਵੀਡੀਓ ਰਿਕਾਰਡ ਕਰ ਸਕਦਾ ਹੈ।
ਫੋਨ ਨੂੰ ਪਾਵਰ ਦੇਣ ਲਈ 3000mAh ਦੀ ਬੈਟਰੀ ਦਿੱਤੀ ਗਈ ਹੈ ਜੋ ਮਾਈਕ੍ਰੋ-ਯੂ.ਐੱਸ.ਬੀ. ਚਾਰਜਿੰਗ ਸੁਪੋਰਟ ਨਾਲ ਆਉਂਦੀ ਹੈ। ਫੋਨ ਵਾਈ-ਫਾਈ, 3.5mm ਹੈੱਡਫੋਨ ਜੈੱਕ, ਜੀ.ਪੀ.ਐੱਸ., ਐੱਲ.ਟੀ.ਈ. ਅਤੇ ਬਲੂਟੂਥ 5.0 ਵਰਗੇ ਕੁਨੈਕਟੀਵਿਟੀ ਫੀਚਰ ਸੁਪੋਰਟ ਨਾਲ ਆਉਂਦਾ ਹੈ।
ਜਲਦ ਆ ਸਕਦਾ ਹੈ 'ਇੰਡੀਅਨ ਐਪਸ ਸਟੋਰ', ਗੂਗਲ ਅਤੇ ਐਪਲ ਨੂੰ ਮਿਲੇਗੀ ਟੱਕਰ
NEXT STORY