ਜਲੰਧਰ- ਕ੍ਰਿਸਮਸ ਤੇ ਨਵੇਂ ਸਾਲ ਦੇ ਮੌਕੇ 'ਤੇ ਆਨਲਾਈਨ ਸਾਈਟਾਂ ਨੇ ਗਾਹਕਾਂ ਨੂੰ ਲੁਭਾਉਣ ਲਈ ਨਵੇਂ-ਨਵੇਂ ਆਫਰ ਦੇਣੇ ਸ਼ੁਰੂ ਕਰ ਦਿੱਤੇ ਹਨ। ਅੱਜ ਤੋਂ ਆਨਲਾਈਨ ਰਿਟੇਲਰ ਫਲਿੱਪਕਾਰਟ 'ਤੇ 'ਬਿਗ ਸ਼ਾਪਿੰਗ ਡੇਜ਼' ਸੇਲ ਦੀ ਸ਼ੁਰੂਆਤ ਹੋ ਚੁੱਕੀ ਹੈ ਜੋ 18 ਦਸੰਬਰ ਤੋਂ 21 ਦਸੰਬਰ ਤੱਕ ਰਹੇਗੀ। ਜੇਕਰ ਤੁਸੀਂ ਵੀ ਫੋਟੋਗ੍ਰਾਫੀ ਦਾ ਸ਼ੌਕ ਰੱਖਦੇ ਹੋ ਅਤੇ ਘੱਟ ਕੀਮਤ 'ਚ ਵਧੀਆ ਕੈਮਰਾ ਖਰੀਦਣ ਦੀ ਸੋਚ ਰਹੇ ਹੋ ਤਾਂ ਤੁਹਾਡੇ ਲਈ ਖੁਸ਼ਖਬਰੀ ਹੈ। ਫਲਿੱਪਕਾਰਟ 'ਤੇ Canon EOS 1200D ਕੈਮਰੇ 'ਤੇ 14,000 ਰੁਪਏ ਦਾ ਡਿਸਕਾਊਂਟ ਮਿਲ ਰਿਹਾ ਹੈ। ਇਸ ਕੈਮਰੇ ਨੂੰ ਤੁਸੀਂ ਫਲਿੱਪਕਾਰਟ 'ਤੋਂ 22,990 ਰੁਪਏ 'ਚ ਖਰੀਦਣ ਸਕਦੇ ਹੋ। ਇਸ ਕੈਮਰੇ ਦੀ ਸਭ ਤੋਂ ਵੱਡੀ ਖਾਸੀਅਤ ਪਿਕਚਰ ਕੁਆਲਿਟੀ ਅਤੇ ਇੰਟਰਚੇਂਜੇਬਲ ਲੈਂਜ਼ ਹੈ।
Canon EOS 1200D ਇਕ ਚੰਗਾ ਵਿਕਲਪ ਹੈ। ਇਹ ਕੈਮਰਾ ਪ੍ਰੋਫੈਸ਼ਨਲ ਤੋਂ ਲੈ ਕੇ ਸ਼ੌਕੀਆ ਫੋਟੋਗ੍ਰਾਫਲਾਂ ਨੂੰ ਬਿਹਤਰੀਨ ਨਤੀਜੇ ਦਿੰਦਾ ਹੈ। ਇਸ ਵਿਚ 18 ਮੈਗਾਪਿਕਸਲ ਦਾ ਸੀਮਾਸ ਇਮੇਜ ਸੈਂਸਰ ਦੇ ਨਾਲ ਡਿਜੀਕ 4 ਇਮੇਜ ਪ੍ਰੋਸੈਸਰ ਦਿੱਤਾ ਗਿਆ ਹੈ। ਇਸ ਡੀ.ਐੱਸ.ਐੱਲ.ਆਰ. ਕੈਮਰੇ ਨਾਲ ਤੁਸੀਂ ਫੁੱਲ-ਐੱਚ.ਡੀ. ਵੀਡੀਓ ਵੀ ਰਿਕਾਰਡ ਕਰ ਸਕਦੇ ਹੋ।
13 ਜਨਵਰੀ ਨੂੰ ਭਾਰਤ 'ਚ ਦਸਤਕ ਦੇਵੇਗੀ ਮਾਰੂਤੀ ਸੁਜ਼ੂਕੀ ਇਗਨਿਸ
NEXT STORY