ਜਲੰਧਰ- ਕੈਨਨ ਜਪਾਨ ਦੀ ਸਭ ਤੋਂ ਮਸ਼ਹੂਰ ਮਲਟੀਨੈਸ਼ਨਲ ਕੰਪਨੀ ਹੈ ਜੋ ਆਪਣੇ ਕੈਮਰੇ, ਕੈਮਕਾਰਡਰ ਅਤੇ ਪ੍ਰਿੰਟਰ ਲਈ ਜਾਣੀ ਜਾਂਦੀ ਹੈ। ਕੈਨਨ ਨੇ ਫੋਟੋਗ੍ਰਾਫੀ ਦੇ ਸ਼ੌਕੀਨਾਂ ਲਈ ਨਵੀਂ ਲੁਕ 'ਚ ਰਿਬੇਲ T6 ਐਂਟਰੀ-ਲੈਵਲ ਡੀ.ਐੱਸ.ਐੱਲ.ਆਰ. ਕੈਮਰਾ ਲਾਂਚ ਕੀਤਾ ਹੈ। ਗ੍ਰੇ ਵਰਜ਼ਨ 'ਚ ਲਾਂਚ ਹੋਇਆ ਇਹ ਕੈਮਰਾ ਸਿਲਵਰ ਬਾਡੀ ਅਤੇ ਬ੍ਰਾਊਨ ਕਲਰ ਵਾਲਾ ਕੈਮਰਾ ਲੈਦਰ ਦੀ ਕਵਰਿੰਗ ਦੇ ਨਾਲ ਰੈਟਰੋ ਮੈਟਲ ਨਾਲ ਲੈਸ ਹੈ।
EOS ਰਿਬੇਲ T6 ਗ੍ਰੇ ਕੈਮਰੇ ਦੇ ਫੀਚਰਸ ਦੀ ਗੱਲ ਕੀਤੀ ਜਾਵੇ ਤਾਂ ਇਸ ਵਿਚ F-S 18-55mm f/3.5-5.6 IS II ਲੈਂਜ਼ ਲੱਗਾ ਹੈ। ਇਹ ਕੈਮਰਾ ਕੈਨਨ ਦੇ ਆਨਲਾਈਨ ਸਟੋਰ 'ਤੇ ਉਬਲੱਬਧ ਹੈ। ਇਸ ਗ੍ਰੇ ਆਡੀਸ਼ਨ ਕੈਮਰੇ ਦੀ ਕੀਮਤ 550 ਡਾਲਰ ਹੈ। ਉਥੇ ਹੀ ਬਲੈਕ ਆਡੀਸ਼ਨ ਖਰੀਦਣ ਲਈ ਤੁਹਾਨੂੰ 50 ਡਾਲਰ ਦਾ ਡਿਸਕਾਊਂਟ ਮਿਲ ਸਕਦਾ ਹੈ।
ਕੱਲ ਲਾਂਚ ਹੋਵੇਗਾ OnePlus ਦਾ ਨਵਾਂ ਸਮਾਰਟਫੋਨ, ਹੋ ਸਕਦੀ ਹੈ 8GB RAM
NEXT STORY