ਗੈਜੇਟ ਡੈਸਕ—ਯੂਜ਼ਰਸ ਦਾ ਸਭ ਤੋਂ ਜ਼ਰੂਰੀ ਡਾਟਾ ਅਤੇ ਜਾਣਕਾਰੀ ਉਨ੍ਹਾਂ ਦੇ ਲੈਪਟਾਪ 'ਚ ਸੇਵ ਰਹਿੰਦੀ ਹੈ ਅਤੇ ਵਿੰਡੋਜ਼ 10 ਦੀ ਇਕ ਕਮੀ ਕਾਰਣ ਇਸ ਨੂੰ ਚੋਰੀ ਕੀਤਾ ਜਾ ਸਕਦਾ ਸੀ। ਤੁਹਾਡੇ ਪੀ.ਸੀ. ਦੀ ਸਕਿਓਰਟੀ ਨਾਲ ਜੁੜਿਆ ਇਕ ਬਗ ਸਾਹਮਣੇ ਆਇਆ ਹੈ ਜਿਸ ਦੀ ਮਦਦ ਨਾਲ ਹੈਕਰਸ ਤੁਹਾਡੇ ਕੰਪਿਊਟਰ ਨੂੰ ਪੂਰੀ ਤਰ੍ਹਾਂ ਹਾਈਜੈੱਕ ਕਰ ਸਕਦੇ ਹਨ ਅਤੇ ਸਾਰਾ ਕੁਝ ਚੋਰੀ ਕਰ ਸਕਦੇ ਸਨ। ਅਜਿਹਾ ਸਿਰਫ ਇਕ ਡਾਕਿਊਮੈਂਟ ਦੀ ਮਦਦ ਨਾਲ ਆਸਾਨੀ ਨਾਲ ਕੀਤਾ ਜਾ ਸਕਦਾ ਸੀ। ਹੁਣ ਮਾਈਕ੍ਰੋਸਾਫਟ ਵੱਲੋਂ ਇਸ ਸਕਿਓਰਟੀ ਫਾਲੋਅ ਨੂੰ ਫਿਕਸ ਕਰ ਦਿੱਤਾ ਗਿਆ ਹੈ ਅਤੇ ਇਕ ਪੈਚ ਰੋਲਆਊਟ ਕੀਤਾ ਗਿਆ ਹੈ।
ਕੰਪਿਊਟਰ 'ਚ ਸਟੋਰ ਡਾਟਾ ਨੂੰ ਚੋਰੀ ਕਰਨ ਲਈ ਹੈਕਰਸ ਵਿੰਡੋਜ਼ 10 ਦੇ ਫਾਂਟ ਕੋਡ ਦਾ ਇਸਤੇਮਾਲ ਕਰ ਸਕਦੇ ਸਨ। ਬਗ ਦੀ ਮਦਦ ਨਾਲ ਹੈਕਰਸ ਇਸ ਕੋਡ ਨਾਲ ਛੇੜਛਾੜ ਕਰ ਸਕਦੇ ਸਨ ਅਤੇ ਕੰਪਿਊਟਰ ਨੂੰ ਪੂਰੀ ਤਰ੍ਹਾਂ ਹਾਈਜੈੱਕ ਕੀਤਾ ਜਾ ਸਕਦਾ ਸੀ। ਇਸ ਦੇ ਲਈ ਹੈਕਰਸ ਨੂੰ ਤੁਹਾਡੇ ਤੋਂ ਸਿਰਫ ਇਕ ਖਾਸ ਤੌਰ 'ਤੇ ਤਿਆਰ ਕੀਤਾ ਗਿਆ ਮੈਲੀਸ਼ਸ ਡਾਕਿਊਮੈਂਟ ਓਪਨ ਕਰਵਾਉਣਾ ਹੁੰਦਾ ਹੈ। ਇਸ ਡਾਕਿਊਮੈਂਟ ਨੂੰ ਕਿਸੇ ਵੀ ਮੈਸੇਜਿੰਗ ਸਰਵਿਸ 'ਤੇ ਜਾਂ ਈਮੇਲ ਕਰਕੇ ਭੇਜਿਆ ਜਾ ਸਕਦਾ ਹੈ। ਐਕਸਪਰਟਸ ਦੀ ਮੰਨੀਏ ਤਾਂ ਡਾਕਿਊਮੈਂਟ ਨੂੰ ਪ੍ਰਿਵਿਊ ਕਰਨ ਦੇ ਨਾਲ ਹੀ ਹੈਕਰਸ ਤੁਹਾਡੇ ਪੀ.ਸੀ. 'ਚ ਕੋਡ ਇੰਜੈਕਟ ਕਰ ਦਿੰਦੇ ਹਨ।
ਇੰਝ ਹੁੰਦੀ ਹੈ ਡਾਟਾ ਚੋਰੀ
ਸਾਈਬਰ ਕ੍ਰਿਮਿਸਨਲ ਸਕਿਓਰਟੀ ਨਾਲ ਜੁੜੀ ਖਾਮੀ ਦੀ ਮਦਦ ਨਾਲ ਤੁਹਾਡੇ ਕੰਪਿਊਟਰ 'ਚ ਪ੍ਰੋਗਰਾਮ ਤਕ ਇੰਸਟਾਲ ਕਰ ਸਕਦੇ ਹਨ। ਇਨ੍ਹਾਂ ਹੀ ਨਹੀਂ ਤੁਹਾਡਾ ਪਰਸਨਲ ਡਾਟਾ ਦੇਖਣ ਜਾਂ ਡਿਲੀਟ ਕਰਨ ਤੋਂ ਇਲਾਵਾ ਹੈਕਰਸ ਤੁਹਾਡੇ ਨਾਲ ਨਾਲ ਅਕਾਊਂਟਸ ਤਕ ਕ੍ਰਿਏਟ ਕਰ ਸਕਦੇ ਹਨ। ਜੇਕਰ ਤੁਹਾਡਾ ਲੈਪਟਾਪ ਜਾਂ ਪੀ.ਸੀ. ਵਾਈ-ਫਾਈ ਨਾਲ ਕਨੈਕਟੇਡ ਰਹਿੰਦਾ ਹੈ ਤਾਂ ਜ਼ਿਆਦਾ ਤੋਂ ਜ਼ਿਆਦਾ ਡਾਟਾ ਨੂੰ ਚੋਰੀ ਕਰਨਾ ਆਸਾਨਾ ਹੋ ਜਾਂਦਾ ਹੈ। ਦੱਸ ਦੇਈਏ ਕਿ ਇਸ ਸਕਿਓਰਟੀ ਫਾਲੋਅ ਨੂੰ ਕ੍ਰਿਟਿਕਲ ਪਾਇਆ ਗਿਆ ਅਤੇ ਇਹ ਕਾਰਣ ਹੈ ਕਿ ਮਾਈਕ੍ਰੋਸਾਫਟ ਨੇ ਤੁਰੰਤ ਇਸ ਨੂੰ ਫਿਕਸ ਕਰਨ ਲਈ ਪੈਚ ਰੋਲਆਊਟ ਕਰਨਾ ਸ਼ੁਰੂ ਕਰ ਦਿੱਤਾ ਹੈ।
ਕੰਪਨੀ ਦਾ ਕਹਿਣਾ ਹੈ ਕਿ ਲੇਟੈਸਟ ਪੈਚ ਨਾਲ 100 ਤੋਂ ਜ਼ਿਆਦਾ ਸਕਿਓਰਟੀ ਨਾਲ ਜੁੜੇ ਬਗਸ ਨੂੰ ਫਿਕਸ ਕਰ ਦਿੱਤਾ ਗਿਆ ਹੈ। ਜ਼ਰੂਰੀ ਹੈ ਕਿ ਤੁਸੀਂ ਆਪਣਾ ਲੈਪਟਾਪ ਜਾਂ ਕੰਪਿਊਟਰ ਤੁਰੰਤ ਅਪਡੇਟ ਕਰੋ। ਨਾਲ ਹੀ ਇਸ ਗੱਲ ਦਾ ਧਿਆਨ ਰੱਖਣਾ ਵੀ ਜ਼ਰੂਰੀ ਹੈ ਕਿ ਕਿਸੇ ਅਣਜਾਣ ਸੋਰਸ ਨਾਲ ਆਉਣ ਵਾਲੀ ਮੇਲ ਜਾਂ ਮੈਸੇਜ ਤੋਂ ਕੋਈ ਡਾਕਿਊਮੈਂਟ ਡਾਊਨਲੋਡ ਜਾਂ ਓਪਨ ਨਾ ਕਰੋ। ਨਾਲ ਹੀ ਅਣਜਾਣ ਲਿੰਕਸ 'ਤੇ ਕਲਿੱਕ ਕਰਨ ਤੋਂ ਵੀ ਬਚੋ।
ਕੋਰੋਨਾ : ਇਨ੍ਹਾਂ ਟੈਲੀਕਾਮ ਕੰਪਨੀਆਂ ਦੇ ਯੂਜ਼ਰਸ ਨੂੰ ਹੁਣ 3 ਮਈ ਤਕ ਨਹੀਂ ਕਰਵਾਉਣਾ ਪਵੇਗਾ ਰਿਚਾਰਜ
NEXT STORY