ਜਲੰਧਰ-ਕੈਸੀਓ ਇੰਡੀਆ ਨੇ ਹਾਲ ਹੀ 'ਚ ਟੀ.ਸੀ.ਓ. ਸਰਟੀਫਿਕੇਸ਼ਨ ਤਕਨੀਕ ਨਾਲ ਦੋ ਲੈਂਪ ਫ੍ਰੀ ਪ੍ਰੋਜੈਕਟਰ ਲਾਂਚ ਕੀਤੇ ਹਨ, ਜੋ ਬਿਜਲੀ ਦੀ ਖਪਤ ਨੂੰ 50 ਫੀਸਦੀ ਤੱਕ ਘੱਟ ਕਰਦੇ ਹਨ। ਟੀ.ਸੀ.ਓ. ਸਰਟੀਫਿਕੇਸ਼ਨ ਨੂੰ ਟੀ.ਸੀ.ਓ. ਡਵੈੱਲਪਮੈਂਟ ਵੱਲੋਂ ਆਪਣੇ ਸਵੀਡਿਸ਼ ਕਨਫੈਡ੍ਰੇਸ਼ਨ ਆਫ ਪ੍ਰੋਫੈਸ਼ਨਲ ਇੰਪਲਾਈਜ਼ ਦੀ ਮਦਦ ਨਾਲ ਤਿਆਰ ਕੀਤਾ ਗਿਆ ਹੈ। ਇਹ ਤਕਨੀਕ ਯੂਜ਼ਰਜ਼ ਨੂੰ ਫ੍ਰੈਂਡਲੀ, ਸੁਰੱਖਿਅਤ ਅਤੇ ਪ੍ਰੋਡਕਟ ਦੇ ਨਾਲ ਈਕੋ ਫ੍ਰੈਂਡਲੀ ਦਾ ਅਨੁਭਵ ਦਿੰਦੀ ਹੈ। ਇਸ ਦੀ ਅਡਵਾਂਸ ਸੀਰੀਜ਼ ਦੀ ਗੱਲ ਕੀਤੀ ਜਾਵੇ ਤਾਂ ਲੇਜ਼ਰ ਅਤੇ ਐੱਲ.ਈ.ਡੀ. ਹਾਈਬ੍ਰਿਡ ਪ੍ਰੋਜੈਕਟਰਜ਼ ਵਿਚੋਂ XJ-6200WN ਦੀ ਕੀਮਤ 85,955 ਰੁਪਏ ਅਤੇ XJ- 6210WN ਦੀ ਕੀਮਤ 89,995 ਰੱਖੀ ਗਈ ਹੈ।
ਕੈਸੀਓ ਇੰਡੀਆ ਦੇ ਵਾਈਸ ਪ੍ਰੈਜ਼ੀਡੈਂਟ ਕੁਲਭੂਸ਼ਣ ਸੇਠ ਦੇ ਬਿਆਨ ਮੁਤਾਬਕ, ਕੈਸੀਓ ਲੈਂਪ ਫ੍ਰੀ ਪ੍ਰੋਜੈਕਟਰਜ਼ 'ਚ ਪਹਿਲਾਂ ਤੋਂ ਹੀ ਵਾਤਾਵਰਣ ਅਨੁਕੂਲਤਾ ਲਈ ਬੈਂਚਮਾਰਕ ਸੈੱਟ ਕੰਪੈਟੇਬਿਲਟੀ ਦਿੱਤੀ ਗਈ ਹੈ। ਇਸ ਦੀ ਕੀਮਤ ਅਤੇ ਕੁਆਲਿਟੀ ਦੇਸ਼ ਦੀ ਸਿੱਖਿਆ ਅਤੇ ਕਾਰੋਬਾਰ ਭਾਈਚਾਰੇ 'ਤੇ ਵੀ ਪ੍ਰਭਾਵ ਪਾਉਂਦੀ ਹੈ। ਇਸ ਦੀ ਬੈਟਰੀ ਲਾਈਫ ਦੀ ਗੱਲ ਕੀਤੀ ਜਾਵੇ ਤਾਂ ਇਹ 20,000 ਘੰਟਿਆਂ ਤੱਕ ਬਿਜਲੀ ਦੀ ਬਚਤ ਵਜੋਂ ਕੰਮ ਕਰ ਸਕਦੀ ਹੈ।
ਹੌਂਡਾ ਨੇ ਪੇਸ਼ ਕੀਤੇ ਬ੍ਰਿਓ ਦੇ ਨਵੇਂ ਵਰਜ਼ਨ
NEXT STORY