ਜਲੰਧਰ- ਜਾਪਾਨ ਦੀ ਮਲਟੀਨੈਸ਼ਨਲ ਇਲੈਕਟ੍ਰਾਨਿਕਸ ਕੰਪਨੀ Casio ਨੇ ਭਾਰਤ 'ਚ ਈਕੋ-ਫ੍ਰੈਂਡਲੀ ਪ੍ਰੋਜੈਕਟਰਜ਼ ਦੀ ਰੇਂਜ ਦੇ ਤਹਿਤ ਨਵਾਂ XJ - UT310WN ਪ੍ਰੋਜੈਕਟਰ ਲਾਂਚ ਕਰ ਦਿੱਤਾ ਹੈ ।ਇਸ ਪ੍ਰੋਜੈਕਟਰ ਦੀ ਕੀਮਤ 1,49,995 ਰੁਪਏ ਹੈ ਅਤੇ ਇਸ ਨੂੰ ਤੁਸੀਂ ਆਨਲਾਈਨ ਜਾਂ ਆਫਲਾਈਨ ਸਟੋਰਸ ਤੋਂ ਖਰੀਦ ਸਕਦੇ ਹੋ । ਇਸ ਪ੍ਰੋਜੈਕਟਰ ਨੂੰ LED ਹਾਈਬ੍ਰਿਡ ਲਾਈਟ ਸੋਰਸ ਟੈਕਨਾਲੋਜੀ ਅਤੇ ਨਵੇਂ ਡਿਜ਼ਾਇਨ ਦੇ ਤਹਿਤ ਬਣਾਇਆ ਗਿਆ ਹੈ ।
ਕੰਪਨੀ ਦਾ ਕਹਿਣਾ ਹੈ ਕਿ ਇਹ ਪ੍ਰੋਜੈਕਟਰ 50 ਫ਼ੀਸਦੀ ਘੱਟ ਬਿਜਲੀ ਦੀ ਖਪਤ ਕਰੇਗਾ ਅਤੇ ਇਹ 10,000 ਘੰਟਿਆਂ ਦੀ ਵਾਰੰਟੀ ਦੇ ਨਾਲ ਆਵੇਗਾ । ਇਸ 3100 Lumens 'ਤੇ ਕੰਮ ਕਰਨ ਵਾਲੇ ਡਸਟ ਰਿਸਿਸਟੈਂਟ ਪ੍ਰੋਜੈਕਟਰ 'ਚ 2GB ਇਨ-ਬਿਲਟ ਸਟੋਰੇਜ ਅਤੇ 16W ਦਾ ਸਪੀਕਰ ਦਿੱਤਾ ਗਿਆ ਹੈ , ਜੋ ਕਲੀਅਰ ਕਰਿਸਪ ਸਾਊਂਡ ਆਊਟਪੁੱਟ ਦਿੰਦਾ ਹੈ । ਕੰਪਨੀ ਦਾ ਕਹਿਣਾ ਹੈ ਕਿ ਇਹ ਪ੍ਰੋਜੈਕਟਰ ਇਸ ਰੇਂਜ 'ਚ ਉਪਲੱਬਧ ਸਾਰੇ ਪ੍ਰੋਜੈਕਟਰਸ ਤੋਂ ਬਿਹਤਰ ਸਾਬਿਤ ਹੋਵੇਗਾ ।
ਆਈਫੋਨ ਯੂਜ਼ਰਜ਼ ਲਈ ਖਾਸ ਹੋਵੇਗਾ ਇਹ ਵਾਇਰਲੈੱਸ ਚਾਰਜਿੰਗ ਵਾਲਾ ਬੈਟਰੀ ਕੇਸ
NEXT STORY