ਜਲੰਧਰ : ਇਟੈੱਲ ਨਾਂ ਦੀ ਕੰਪਨੀ ਨੇ ਭਾਰਤ 'ਚ it1520 ਸੈਲਫੀ ਸਮਾਰਟਫੋਨ ਦੀ ਘੋਸ਼ਣਾ ਕੀਤੀ ਹੈ। it1520 'ਚ 13 ਮੈਗਾਪਿਕਸਲ ਦਾ ਵਾਈਡ ਐਂਗਲ ਫ੍ਰੰਟ ਕੈਮਰਾ ਲੱਗਾ ਹੈ ਤੇ ਇਹ ਐਂਡ੍ਰਾਇਡ 6.0 ਮਾਰਸ਼ਮੈਲੋ 'ਤੇ ਰਨ ਕਰਦਾ ਹੈ ਪਰ ਜੋ ਫੀਚਰ ਇਸ ਨੂੰ ਖਾਸ ਬਣਾਉਂਦੇ ਹਨ ਉਹ ਹਨ ਆਈਰਿਸ ਸਕੈਨਰ ਤੇ ਰਿਲਾਇੰਸ ਜੀਓ ਕੁਨੈਕਸ਼ਨ ਦੇ ਨਾਲ 4ਜੀ-ਵੋਲਟ ਕੁਨੈਕਟੀਵਿਟੀ। ਇਸ ਫੋਨ ਦੀ ਕੀਮਤ 8490 ਰੱਖੀ ਗਈ ਹੈ ਜਿਸ ਨਾਲ ਇਹ ਫੋਨ ਆਈਰਿਸ ਸਕੈਨਲ ਨਾਲ ਆਉਣ ਵਾਲਾ ਸਭ ਤੋਂ ਸਸਤਾ ਸਮਾਰਟਫੋਨ ਬਣ ਜਾਂਦਾ ਹੈ।
ਸੈਲਫੀ ਪ੍ਰੋ it1520 ਦੀਆਂ ਸਪੈਸੀਫਿਕੇਸ਼ੰਜ਼
5 ਇੰਚ ਦੀ ਐੱਚ. ਡੀ. ਆਈ. ਪੀ. ਐੱਸ. ਡਿਸਪਲੇ (1280*720 ਪਿਕਸਲ)
1.3 ਗੀਗਾਹਰਟਜ਼ ਮੀਡੀਆ ਟੈੱਕ ਕੁਆਡ ਕੋਰ ਪ੍ਰੋਸੈਸਰ
2 ਜੀ.ਬੀ. ਰੈਮ ਤੇ 16 ਜੀਬੀ ਇੰਟਰਨਲ ਸਟੋਰੇਜ (32 ਜੀਬੀ ਐਕਸਪੈਂਡੇਬਲ)
2500 mAh ਬੈਟਰੀ
ਇਟੈੱਲ ਰਿਲਾਇੰਸ ਜੀਓ ਨਾਲ ਪਾਰਟਨਰਸ਼ਿਪ ਕਰ ਕੇ ਦਿਸੰਬਰ 2016 ਤੱਕ it1520 ਤੇ it1512 'ਤੇ ਇਨਲਿਮਟਿਡ 4ਜੀ ਇੰਟਰਨੈੱਟ ਐਕਸੈਸ ਤੇ ਵੁਆਇਸ ਕਾਲਿੰਗ ਪ੍ਰੋਵਾਈਡ ਕਰਵਾ ਰਹੀ ਹੈ।
ਕਸਰਤਰ ਦੇ ਮੁਤਾਬਿਕ ਗਾਣੇ ਸੁਣਾਏਗਾ Google
NEXT STORY