ਜਲੰਧਰ : ਬੱਚਿਆਂ ਲਈ ਲਰਨਿੰਗ ਟੁਆਏਜ਼ ਬਣਾਉਣ ਵਾਲੀ ਕੰਪਨੀ ਟੈੱਕ ਲਰਨਿੰਗ ਦੇ ਐਪ ਸਟੋਰ ਵੀ-ਟੈੱਕ ਲਰਨਿੰਗ ਲਾਜ 'ਤੇ ਹੈਕਰਾਂ ਨੇ ਹਮਲਾ ਬੋਲਿਆ ਹੈ। ਵੀ-ਟੈੱਕ ਵੱਲੋਂ ਜਾਰੀ ਕੀਤੇ ਇਕ ਬਿਆਨ ਮੁਤਾਬਕ 2 ਹਫਤੇ ਪਹਿਲਾਂ ਇਹ ਹੋਇਆ ਕਿ ਹੈਕਰਾਂ ਵੱਲੋਂ ਯੂਜ਼ਰਾਂ ਦੇ ਨਾਂ, ਈਮੇਲ, ਪਾਸਵਰਡ ਤੇ ਡਾਊਨਲੋਡ ਹਿਸਟਰੀ ਤੱਕ ਹੈਕ ਕੀਤੀ ਗਈ ਹੈ।
ਹੈਕ ਹੋਏ ਅਕਾਊਂਟਸ ਦੀ ਗਿਣਤੀ 5 ਲੱਖ ਦੱਸੀ ਜਾ ਰਹੀ ਹੈ। ਇਸ 'ਚੋਂ 2 ਲੱਖ ਬੱਚਿਆਂ ਦਾ ਡਾਟਾ ਜਿਵੇਂ ਉਨ੍ਹਾਂ ਦਾ ਨਾਂ, ਲਿੰਗ ਤੇ ਜਨਮ ਤਰੀਕ ਆਦਿ ਜਾਣਕਾਰੀ ਤੱਕ ਹੈਕਰਾਂ ਵੱਲੋਂ ਹੈਕ ਕੀਤੀ ਗਈ ਹੈ। ਉਨ੍ਹਾਂ ਨੂੰ ਇਸ ਦੇ ਨਾਲ ਵੀ-ਟੈੱਕ ਸਰਵਰ 'ਚੋਂ ਹਜ਼ਾਰਾਂ ਦੀ ਗਿਣਤੀ 'ਚ ਫੋਟੋਆਂ ਵੀ ਮਿਲੀਆਂ ਹਨ। ਹੈਕਰਾਂ ਦਾ ਕਹਿਣਾ ਹੈ ਕਿ ਉਹ ਇਹ ਡਾਟਾ ਨਾ ਹੀ ਵੇਚਣਗੇ ਤੇ ਨਾ ਹੀ ਰਿਵੀਲ ਕਰਨਗੇ। Motherboard ਜਿਸ ਵੱਲੋਂ ਇਹ ਖਬਰ ਪੇਸ਼ ਕੀਤੀ ਗਈ ਹੈ, ਵੱਲੋਂ ਸਾਈਬਰ ਸਕਿਓਰਿਟੀ ਐਕਸਪਰਟ ਨਾਲ ਇਸ ਬਾਰੇ ਗੱਲ ਕਰਨ 'ਤੇ ਪਤਾ ਲੱਗਾ ਕਿ ਵੀ-ਟੈੱਕ ਆਪਣੇ ਯੂਜ਼ਰਜ਼ ਦੀ ਜਾਣਕਾਰੀ ਨੂੰ ਬਚਾ ਕੇ ਰੱਖਣ 'ਚ ਸਫਲ ਨਹੀਂ ਹੈ, ਜ਼ਿਕਰਯੋਗ ਹੈ ਕਿ ਵੀ-ਟੈੱਕ ਬੱਚਿਆਂ ਲਈ ਕਿਡਜ਼ ਲਰਨਿੰਗ ਟੁਆਏਜ਼ ਜਿਵੇਂ ਟੈਬਲੇਟਸ, ਫੋਨ ਅਤੇ ਸਮਾਰਟ ਵਾਚ ਬਣਾਉਂਦੀ ਹੈ ਪਰ ਵੀ-ਟੈੱਕ ਉੱਤੇ ਵੀ ਸਾਈਬਰ ਹਮਲਾ ਹੋਣਾ ਇਹ ਸਾਬਤ ਕਰਦਾ ਹੈ ਕਿ ਇੰਟਰਨੈੱਟ 'ਤੇ ਕੁੱਝ ਵੀ ਸੁਰੱਖਿਅਤ ਨਹੀਂ ਹੈ, ਨੈੱਟ 'ਤੇ ਸੇਵ ਜਾਣਕਾਰੀ ਕਦੇ ਵੀ ਹੈਕ ਹੋ ਸਕਦੀ ਹੈ।
ਫੇਸਬੁੱਕ ਦੇ ਸੀ.ਈ.ਓ. ਮਾਰਕ ਜੁਕਰਬਰਗ ਬਣੇ ਪਿਤਾ, ਬੇਟੀ ਲਈ ਡੋਨੇਟ ਕਰਨਗੇ ਆਪਣੇ 99 ਫੀਸਦੀ ਸ਼ੇਅਰ (ਵੀਡੀਓ)
NEXT STORY