ਸ਼ੰਘਾਈ- ਚੀਨ ਦਾ ਪੁਲਾੜ ਯਾਨ 'ਸ਼ੇਨਚਾਓ 11' ਆਪਣੀ ਤਿਯਾਨਗੋਂਗ-2 ਪੁਲਾੜ ਪ੍ਰਯੋਗਸ਼ਾਲਾ ਨਾਲ ਜੁੜ ਗਿਆ ਹੈ ਅਤੇ ਉਸ ਦੇ ਪੁਲਾੜ ਯਾਤਰੀ ਪ੍ਰਯੋਗਸ਼ਾਲਾ 'ਚ ਪ੍ਰਵੇਸ਼ ਕਰ ਗਏ ਹਨ। ਚੀਨ ਆਪਣੇ ਪੁਲਾੜ ਯਾਨ ਨੂੰ ਆਪਣੀ ਪ੍ਰਯੋਗਸ਼ਾਲਾ ਨਾਲ ਜੋੜਨ ਵਾਲਾ ਵਿਸ਼ਵ ਦਾ ਤੀਜਾ ਦੇਸ਼ ਬਣ ਗਿਆ ਹੈ। ਅਮਰੀਕਾ ਅਤੇ ਰੂਸ ਵਿਸ਼ਵ ਦੇ ਦੋ ਅਜਿਹੇ ਦੇਸ਼ ਹਨ ਜੋ ਆਪਣੇ ਪੁਲਾੜ ਯਾਨ ਨੂੰ ਪੁਲਾੜ ਕੇਂਦਰ ਨਾਲ ਜੋੜਨ ਦੀ ਤਕਨੀਕ ਪਹਿਲਾਂ ਹੀ ਹਾਸਲ ਕਰ ਚੁੱਕੇ ਹਨ। ਚੀਨ ਦੇ ਇਸ ਮਿਸ਼ਨ ਅਧੀਨ ਉਸ ਦੇ ਪੁਲਾੜ ਯਾਤਰੀ ਪ੍ਰਯੋਗਸ਼ਾਲਾ 'ਚ 30 ਦਿਨਾਂ ਤਕ ਰਹਿਣਗੇ। ਉਨ੍ਹਾਂ ਦਾ ਪੁਲਾੜ ਪ੍ਰੋਗਰਾਮ 33 ਦਿਨਾਂ ਦਾ ਹੈ। ਚੀਨ ਨੇ 2013 'ਚ ਵੀ ਆਪਣਾ ਮਨੁੱਖ ਸਹਿਤ ਪੁਲਾੜ ਯਾਨ ਭੇਜਿਆ ਸੀ ਅਤੇ ਉਸ ਸਮੇਂ ਉਸ ਦੇ ਪੁਲਾੜ ਯਾਤਰੀ 16 ਦਿਨਾਂ ਤਕ ਅੰਤਰਿਕਸ਼ 'ਚ ਰੁਕੇ ਸਨ।
ਚੀਨ ਆਪਣੇ ਪੁਲਾੜ ਪ੍ਰੋਗਰਾਮ ਨੂੰ ਪਹਿਲ ਦੇ ਰਿਹਾ ਹੈ ਤਾਂ ਜੋ ਉਹ ਅੱਗੇ ਚੱਲ ਕੇ ਪੁਲਾੜ 'ਚ ਵੀ ਵੱਡੀ ਸ਼ਕਤੀ ਬਣ ਸਕੇ। ਉਸ ਦੇ ਕਹਿਣਾ ਹੈ ਕਿ ਉਸ ਦਾ ਪੁਲਾੜ ਪ੍ਰੋਗਰਾਮ ਸ਼ਾਂਤੀਪੂਰਨ ਉਦੇਸ਼ ਲਈ ਹੈ। ਅਮਰੀਕਾ ਦੇ ਸੁਰੱਖਿਆ ਵਿਭਾਗ ਨੇ ਚੀਨ ਦੇ ਪੁਲਾੜ ਪ੍ਰੋਗਰਾਮ ਦਾ ਜ਼ਿਕਰ ਕੀਤਾ ਹੈ ਅਤੇ ਕਿਹਾ ਹੈ ਕਿ ਉਹ ਪੁਲਾੜ 'ਚ ਆਪਣਾ ਸਮਰਥਾ ਵਧਾ ਰਿਹਾ ਹੈ ਤਾਂ ਜੋ ਉਹ ਉਸ ਦੀ ਵਰਤੋਂ ਸੈਨਿਕ ਉਦੇਸ਼ ਲਈ ਕਰ ਸਕੇ।
ਸੈਮਸੰਗ ਕੱਲ ਲਾਂਚ ਕਰਨ ਜਾ ਰਹੀ ਹੈ ਆਕਟਾ ਕੋਰ ਪ੍ਰੋਸੈਸਰ ਨਾਲ ਲੈਸ ਇਹ ਸਮਾਰਟਫੋਨ
NEXT STORY