ਜਲੰਧਰ- ਸਭ ਤੋਂ ਲੰਬੇ ਸਮੇਂ ਦੇ ਮਨੁੱਖੀ ਪੁਲਾੜ ਮਿਸ਼ਨ ਨੂੰ ਪੂਰਾ ਕਰਨ ਤੋਂ ਬਾਅਦ ਚੀਨ ਦਾ ਸ਼ੇਨਝਾਊ ਪੁਲਾੜ ਕੈਪਸੂਲ ਸ਼ੁੱਕਰਵਾਰ ਨੂੰ ਦੋ ਪੁਲਾੜ ਯਾਤਰੀਆਂ ਸਮੇਤ ਮੰਗੋਲੀਆ ਦੇ ਉੱਤਰੀ ਖੇਤਰ 'ਚ ਸੁਰੱਖਿਅਤ ਉਤਰ ਗਿਆ। ਚੀਨ ਦਾ ਇਹ ਪੁਲਾੜ ਕੈਪਸੂਲ ਵਧੇਰੇ ਸਮੇਂ ਤੱਕ ਪੁਲਾੜ ਮਿਸ਼ਨ 'ਤੇ ਰਿਹਾ। ਚੀਨ ਦੇ ਸੈਂਟਰਲ ਟੈਲੀਵਿਜ਼ਨ ਨੇ ਇਸ ਪੁਲਾੜ ਯਾਨ ਦੇ ਧਰਤੀ 'ਤੇ ਉਤਰਨ ਦੀ ਤਸਵੀਰ ਦਿਖਾਈ। ਚੀਨ ਦੀ ਸਰਕਾਰੀ ਸਮਚਾਰ ਏਜੰਸੀ ਸ਼ਿਨਹੂਆ ਦੀ ਖ਼ਬਰ ਮੁਤਾਬਕ ਚੀਨੀ ਪੁਲਾੜ ਯਾਨ ਦੋ ਵਜੇ ਤੋਂ ਬਾਅਦ ਧਰਤੀ 'ਤੇ ਉਤਰਿਆ। ਪੁਲਾੜ ਯਾਤਰੀ ਕੈਪਸੂਲ ਤੋਂ ਤੁਰੰਤ ਬਾਹਰ ਨਹੀਂ ਆਏ। ਉਨ੍ਹਾਂ ਦੀ ਡਾਕਟਰੀ ਜਾਂਚ ਕੀਤੀ ਗਈ, ਜਿਸ 'ਚ ਉਹ ਪੂਰੀ ਤਰ੍ਹਾਂ ਸਿਹਤਮੰਦ ਪਾਏ ਗਏ।
ਨੋਟਬੰਦੀ ਦਾ ਅਸਰ ਪਿਆ ਗੂਗਲ 'ਤੇ, ਲੋਕ ਖੋਜ ਰਹੇ ਹਨ ਸਿਹਾਈ ਹੱਟਾਉਣ ਦੇ ਤਰੀਕੇ
NEXT STORY