ਗੈਜੇਟ ਡੈਸਕ– ਚੀਨੀ ਡਾਟਾਬੇਸ ’ਚ ਪਾਸਵਰਡ ਸੁਰੱਖਿਅਤ ਨਾ ਹੋਣ ਦੇ ਚੱਲਦੇ ਵੱਖ-ਵੱਖ ਡੇਟਿੰਗ ਐਪਸ ਰਾਹੀਂ 4 ਕਰੋੜ 25 ਲੱਖ ਯੂਜ਼ਰਜ਼ ਰਿਕਾਰਡ ਪਾਏ ਗਏ ਹਨ। ਇਕ ਸੁਰੱਖਿਆ ਖੋਜਕਾਰਨੇ ਇਹ ਜਾਣਕਾਰੀ ਦਿੱਤੀ ਹੈ। 25 ਮਈ ਨੂੰ ਜੇਰੇਮੀਆ ਫਾਊਲਰ ਨੇ ਇਕ ਗੈਰ-ਪਾਸਵਰਡ ਸੁਰੱਖਿਅਤ ਡਾਟਾਬੇਸ ਦੀ ਖੋਜ ਕੀਤੀ, ਜੋ ਸਪੱਸ਼ਟ ਰੂਪ ਨਾਲ ਫੋਲਡਰਾਂ ਦੇ ਨਾਂ ਦੇ ਆਧਾਰ ’ਤੇ ਡੇਟਿੰਗ ਐਪਸ ਨਾਲ ਜੁੜਿਆ ਸੀ।
ਫਾਊਲਰ ਨੇ ਮੰਗਲਵਾਰ ਨੂੰ ਸਕਿਓਰਿਟੀ ਡਿਸਕਵਰੀ ’ਚ ਲਿਖਿਆ ਕਿ ਆਈ.ਪੀ.ਐਡਰੈੱਸ ਅਮਰੀਕੀ ਸਰਵਰ ’ਤੇ ਸਥਿਤ ਹੈ ਅਤੇ ਜ਼ਿਆਦਾਤਰ ਯੂਜ਼ਰਜ਼ ਆਪਣੇ ਭੂ-ਸਥਾਨਾਂ ਦੇ ਆਧਾਰ ’ਤੇ ਅਮਰੀਕੀ ਪ੍ਰਤੀਤ ਹੁੰਦੇ ਹਨ। ਮੈਂ ਡਾਟਾਬੇਸ ਦੇ ਅੰਦਰ ਚੀਨੀ ਲਿਖਾਵਟ ਵੀ ਦੇਖੀ। ਸੁਰੱਖਿਆ ਖੋਜਕਾਰ ਦਾ ਮੰਨਣਾ ਹੈ ਕਿ ਡਾਟਾਬੇਸ ਦਾ ਮਾਲ ਵੀ ਚੀਨੀ ਸੀ।
ਫਾਉਲਰ ਨੇ ਕਿਹਾ ਕਿ ਅੱਗੇ ਦੀ ਜਾਂਚ ’ਚ ਮੈਂ ਡਾਟਾਬੇਸ ’ਚ ਮੌਜੂਦ ਲੋਕਾਂ ਦੇ ਸਮਾਨ ਨਾਵਾਂ ਦੇ ਨਾਲ ਆਨਲਾਈਨ ਉਪਲੱਬਧ ਡੇਟਿੰਗ ਐਪਸ ਦੀ ਪਛਾਣ ਕਰਨ ਕਰਨ ’ਚ ਸਮਰਥ ਸੀ। ਅਸਲੀਅਤ ’ਚ ਮੈਨੂੰ ਜੋ ਗੱਲ ਸਭ ਤੋਂ ਜ਼ਿਆਦਾ ਅਜੀਬ ਲੱਗੀ ਉਹ ਇਹ ਸੀ ਕਿ ਇਕ ਹੀ ਡਾਟਾਬੇਸ ਦਾ ਇਸਤੇਮਾਲ ਕਰਨ ਦੇ ਬਾਵਜੂਦ ਉਹ ਵੱਖ-ਵੱਖ ਕੰਪਨੀਆਂ ਜਾਂ ਵਿਅਕਤੀਆਂ ਦੁਆਰਾ ਵਿਕਸਿਤ ਹੋਣ ਦਾ ਦਾਅਵਾ ਕਰਦੇ ਹਨ, ਜੋ ਇਕ ਦੂਜੇ ਨਾਲ ਮੇਲ ਨਹੀਂ ਖਾਂਦਾ। ਡਾਟਾਬੇਸ ’ਚ ਹਾਲਾਂਕਿ ਕੋਈ ਵਿੱਤੀ ਜਾਣਕਾਰੀ ਮੌਜੂਦ ਨਹੀਂ ਸੀ।
ਹਾਲ ਹੀ ’ਚ ਰਿਪੋਰਟ ਆਈ ਸੀ ਕਿ The Washington Post ਨੇ ਇਕ ਪ੍ਰਾਈਵੇਸੀ ਨੂੰ ਲੈ ਕੇ ਇਕ ਐਕਸਪੈਰੀਮੈਂਟ ਕੀਤਾ ਹੈ, ਜਿਸ ਵਿਚ ਪਤਾ ਲੱਗਾ ਹੈ ਕਿ ਆਈ.ਓ.ਐੱਸ. ਐਪਸ ਆਈਫੋਨ ਦੇ ਬੈਕਗ੍ਰਾਊਂਡ ਐਪ ਰਿਫ੍ਰੈਸ਼ ਫੀਚਰ ਦਾ ਇਸਤੇਮਾਲ ਕਰਕੇ ਆਪਣੀਆਂ ਨਿੱਜੀ ਜਾਣਕਾਰੀਆਂ ਡਾਟਾ ਟ੍ਰੈਕਿੰਗ ਕੰਪਨੀਆਂ ਨੂੰ ਭੇਜ ਰਹੀ ਹੈ। ਪਬਲੀਕੇਸ਼ਨ ਟੀਮ ਦੇ ਮੈਂਬਰ Geoffrey Fowler ਨੇ ਇਕ ਪ੍ਰਾਈਵੇਸੀ ਫਰਮ Disconnect ਦੇ ਨਾਲ ਮਿਲ ਕੇ VPNs ਦਾ ਇਸਤੇਮਾਲ ਕਰਕੇ ਇਹ ਚੈੱਕ ਕੀਤਾ ਹੈ ਕਿ ਉਸ ਦਾ ਆਈਫੋਨ ਉਸ ਦੇ ਸੋਣ ਤੋਂ ਬਾਅਦ ਕੀ ਕਰ ਰਿਹਾ ਹੈ।
ਐਕਸਪੀਰੀਅੰਸ ’ਚ Fowler ਦੇ ਆਈਫੋਨ ਨੂੰ ਇਕ ਸਪੈਸ਼ਲ ਸਾਫਟਵੇਅਰ ਨਾਲ ਜੋੜਿਆ ਗਿਆ ਅਤੇ ਇਹ ਦੇਖਿਆ ਗਿਆ ਕਿ ਉਸ ਦੇ ਆਈਫੋਨ ਤੋਂ ਡਾਟਾ ਕਿੱਥੇ ਜਾਂਦਾ ਹੈ ਅਤੇ ਕਿੱਥੋਂ ਆਉਂਦਾ ਹੈ। ਐਕਸਪੀਰੀਅੰਸ ’ਚ ਇਹ ਪਾਇਆ ਗਿਆ ਕਿ ਕੁਝ ਐਪਸ ਉਸ ਦੇ ਆਈਫੋਨ ਦੇ ਆਈ.ਓ.ਐੱਸ. ’ਚ ਸ਼ਾਮਲ ਬੈਕਗ੍ਰਾਊਂਡ ਐਪ ਰਿਫ੍ਰੈੱਸ਼ ਫੀਚਰ ਦਾ ਇਸਤੇਮਾਲ ਕਰਕੇ ਡਾਟਾ ਨੂੰ ਲਗਾਤਾਰ ਡਾਟਾ ਟ੍ਰੈਕਿੰਗ ਕੰਪਨੀਆਂ ਨੂੰ ਭੇਜ ਰਹੀਆਂ ਸਨ। ਇਹ ਸਭ ਉਦੋਂ ਹੁੰਦਾ ਹੈ, ਜਿਸ ਸਮੇਂ ਉਹ ਆਪਣੇ ਆਈਫੋਨ ਦਾ ਇਸਤੇਮਾਲ ਨਹੀਂ ਕਰ ਰਿਹਾ ਹੁੰਦਾ ਸੀ। ਇਕ ਹਫਤੇ ’ਚ ਉਨ੍ਹਾਂ ਪਤਾ ਲਗਾਇਾ ਕਿ Flower ਦੇ ਆਈਫੋਨ ਨੇ ਲਗਭਗ 5,400 ਡਾਟਾ ਟ੍ਰੈਕਰ ਦਾ ਇਸਤੇਮਾਲ ਕੀਤਾ, ਜਿਸ ਵਿਚੋਂ ਜ਼ਿਆਦਾਤਰ ਟ੍ਰੈਕਰਸ ਐਪਸ ਦੇ ਅੰਦਰ ਲੁਕੇ ਹੋਏ ਸਨ। ਤੁਹਾਨੂੰ ਇਹ ਜਾਣ ਕੇ ਹੈਰਾਨੀ ਹੋਵੇਗੀ ਕਿ ਇਨ੍ਹਾਂ ਅਨਵਾਂਟਿਡ ਡਾਟਾ ਟਰੈਕਰਸ ਨੇ ਲਗਭਗ 1.5 ਜੀ.ਬੀ. ਡਾਟਾ ਟ੍ਰਾਂਸਫਰ ਕੀਤਾ ਸੀ, ਜੋ ਬਹੁਤ ਜ਼ਿਆਦਾ ਡਾਟਾ ਹੈ।
ਮਾਰੂਤੀ ਸੁਜ਼ੂਕੀ ਦੀ Ertiga Tour M ਲਾਂਚ, ਜਾਣੋ ਕੀਮਤ ਤੇ ਖੂਬੀਆਂ
NEXT STORY