ਜਲੰਧਰ— ਚੀਨ ਦੀ ਸੈਮੀਕੰਡਕਟਰ ਕੰਪਨੀ (semiconductor company) Allwinner ਟੈਕਨਾਲੋਜੀ ਨੇ 79 ਡਾਲਰ (5,254 ਰੁਪਏ) ਦੀ ਕੀਮਤ 'ਚ ਸਸਤਾ ਲੈਪਟਾਪ ਪੇਸ਼ ਕੀਤਾ ਹੈ ਜਿਸ ਨੂੰ ਕੰਪਨੀ ਨੇ ਦੁਨੀਆ ਦਾ ਸਭ ਤੋਂ ਸਸਤਾ ਕਾਂਪੈੱਕਟ ਲੈਪਟਾਪ ਕਿਹਾ ਹੈ।
ਫੀਚਰਜ:
ਇਸ ਲੈਪਟਾਪ 'ਚ 64 ਬਿਟ ਕਵਾਡ-ਕੋਰ ਕੋਟ੍ਰੇਕਸ 153 ਚਿਪਸੈੱਟ ਅਤੇ 11.6-ਇੰਚ ਦੀ ਸਕ੍ਰੀਨ ਦਿੱਤੀ ਗਈ ਹੈ ਨਾਲ ਹੀ ਇਸ ਵਿਚ 1ਜੀ.ਬੀ. ਰੈਮ ਦੇ ਨਾਲ 8ਜੀ.ਬੀ. ਇੰਟਰਨਲ ਮੈਮਰੀ ਵੀ ਮੌਜੂਦ ਹੈ। ਦੂਜੇ ਲੈਪਟਾਪ ਦੀ ਤਰ੍ਹਾਂ ਹੀ ਇਸ ਵਿਚ ਕੀਬੋਰਡ ਅਤੇ ਟ੍ਰੈਕਪੈਡ ਵੀ ਦਿੱਤਾ ਗਿਆ ਹੈ। ਇਹ ਲੈਪਟਾਪ Remix OS 'ਤੇ ਚਲਦਾ ਹੈ। ਤੁਹਾਨੂੰ ਦੱਸ ਦਈਏ ਕਿ Remix OS ਪਰਸਨਲ ਕੰਪਿਊਟਰ ਲਈ ਡਿਵੈੱਲਪ ਕੀਤਾ ਗਿਆ ਆਪਰੇਟਿੰਗ ਸਿਸਟਮ ਹੈ ਜਿਸ 'ਤੇ ਐਂਡ੍ਰਾਇਡ ਐਪਸ ਇੰਸਟਾਲ ਕੀਤੇ ਜਾ ਸਕਦੇ ਹਨ. ਮਤਲਬ ਇਸ ਲੈਪਟਾਪ 'ਤੇ ਯੂਜ਼ਰਜ਼ ਮੋਬਾਇਲ ਐਪਸ ਚਲਾ ਸਕਦੇ ਹਨ।
ਦੂਜਾ ਮਾਡਲ:
ਇਸ ਲੈਪਟਾਪ ਦੇ ਦੂਜੇ ਮਾਡਲ 'ਚ 14.1-ਇੰਚ ਦੀ ਡਿਸਪਲੇ ਦੇ ਨਾਲ 2ਜੀ.ਬੀ. ਰੈਮ ਅਤੇ 16, 32ਜੀ.ਬੀ. ਇੰਟਰਨਲ ਮੈਮਰੀ ਆਪਸ਼ਨ ਦਿੱਤੀ ਜਾਵੇਗੀ।
ਹੋਰ ਫੀਚਰਜ਼:
ਹੋਰ ਫੀਚਰਜ਼ ਦੀ ਗੱਲ ਕੀਤੀ ਜਾਵੇ ਤਾਂ ਇਸ ਵਿਚ HDMI ਪੋਰਟ, ਦੋ ਯੂ.ਐੱਸ.ਬੀ. ਪੋਰਟ, ਮਾਈਕ੍ਰੋ-ਐੱਸ.ਡੀ. ਕਾਰਡ ਸਲਾਟ ਅਤੇ ਹੈੱਡਫੋਨ ਜੈੱਕ ਆਦਿ ਸ਼ਾਮਲ ਹੋਣਗੇ। HDMI ਪੋਰਟ ਰਾਹੀਂ ਇਸ ਨੂੰ ਵੱਡੇ ਮਾਨੀਟਰ ਜਾਂ ਟੀ.ਵੀ. ਦੇ ਨਾਲ ਵੀ ਆਸਾਨੀ ਨਾਲ ਕੁਨੈੱਕਟ ਕੀਤਾ ਜਾ ਸਕੇਗਾ।
ਹਾਰਡ ਡਰਾਈਵ ਦੀ ਵਰਤੋਂ ਕਰਨ ਵਾਲਿਆਂ ਲਈ ਖਾਸ ਹੈ ਡਰਾਪਬਾਕਸ ਦਾ 'Project Infinite'
NEXT STORY