ਗੈਜੇਟ ਡੈਸਕ- ਜਰਮਨੀ ਦੇ ਇਕ ਕੋਰਟ ਨੇ ਐਪਲ ਤੇ ਚਿੱਪਮੇਕਰ ਕੰਪਨੀ ਕੁਆਲਕਾਮ ਦੇ ਵਿਚਕਾਰ ਪੇਟੈਂਟ ਵਿਵਾਦ 'ਚ ਕੁਆਲਕਾਮ ਦੇ ਪੱਖ 'ਚ ਫੈਸਲਾ ਸੁਣਾਇਆ। ਕੋਰਟ ਦੇ ਇਸ ਫੈਸਲੇ ਤੋਂ ਬਾਅਦ ਜਰਮਨੀ 'ਚ ਆਈਫੋਨ 'ਤੇ ਬੈਨ ਲਗ ਸਕਦਾ ਹੈ। ਹਾਲਾਂਕਿ ਐਪਲ ਕੋਰਟ ਦੇ ਫੈਸਲੇ ਦੇ ਖਿਲਾਫ ਅਪੀਲ ਕਰ ਸਕਦੀ ਹੈ। ਜੇਕਰ ਐਪਲ ਦੇ ਸਮਾਰਟਫੋਨਜ਼ 'ਤੇ ਬੈਨ ਲੱਗਦਾ ਹੈ ਤਾਂ ਇਸ ਨਾਲ iphone 7plus, 7, 8, 8plus ਤੇ iphone X ਦੀ ਸੇਲ ਜਰਮਨੀ 'ਚ ਬੈਨ ਹੋ ਜਾਵੇਗੀ।
ਕੋਰਟ ਨੇ ਕਿਹਾ ਕਿ ਐਪਲ ਦੇ ਪ੍ਰਾਡਕਟਸ 'ਤੇ ਉਦੋਂ ਤੁਰੰਤ ਬੈਨ ਲੱਗ ਸਕਦਾ ਹੈ ਜਦੋਂ ਕੁਆਲਕਾਮ 668.4 ਯੂਰੋ ਮਤਲਬ ਤਕਰੀਬਨ 765 ਮਿਲੀਅਨ ਡਾਲਰ ਦਾ ਸਕਿਓਰਿਟੀ ਡਿਪਾਜਿਟ ਜਮਾਂ ਕਰੇ। ਕੋਰਟ ਨੇ ਕਿਹਾ ਕਿ ਇਹ ਰਕਮ ਐਪਲ ਨੂੰ ਰੇਵੇਨਿਊ ਲਾਸ ਦੀ ਭਰਪਾਈ ਦੇ ਤੌਰ 'ਤੇ ਦਿੱਤੀ ਜਾਵੇਗੀ। ਇਸ ਤੋਂ ਪਹਿਲਾਂ 10 ਦਸੰਬਰ ਨੂੰ ਚੀਨ 'ਚ ਵੀ ਕੁਆਲਕਾਮ ਐਪਲ ਦੇ ਖਿਲਾਫ ਇਕ ਕੇਸ ਜਿੱਤ ਚੁੱਕਿਆ ਹੈ। ਚੀਨ 'ਚ ਦੋਨਾਂ ਕੰਪਨੀਆਂ ਦੇ ਵਿਚਕਾਰ ਪੇਟੈਂਟ ਦਾ ਵਿਵਾਦ ਸੀ। ਕੁਆਲਕਾਮ ਚਿਪਸ ਦਾ ਇਸਤੇਮਾਲ ਐਪਲ ਦੇ ਆਈਫੋਨ 'ਚ ਕੀਤਾ ਜਾਂਦਾ ਹੈ।
ਐੱਪਲ ਵਲੋਂ ਜਾਰੀ ਇਕ ਬਿਆਨ 'ਚ ਕਿਹਾ ਗਿਆ ਕਿ ਕੰਪਨੀ ਜਰਮਨੀ ਦੇ ਸਟੋਰਸ 'ਚ ਮੌਜੂਦ ਆਈਫੋਨਜ਼ ਦੀ ਯੂਨਿਟਸ ਵਾਪਸ ਲੈ ਰਹੀ ਹੈ। ਇਸ ਦੌਰਾਨ ਕੰਪਨੀ ਕੋਰਟ ਦੇ ਫੈਸਲੇ ਨੂੰ ਅਪਰ ਕੋਰਟ 'ਚ ਚੁਣੌਤੀ ਵੀ ਦੇਵੇਗੀ। ਚੀਨ 'ਚ ਵੀ ਐਪਲ ਨੇ ਕੋਰਟ ਨੂੰ ਆਪਣੇ ਫੈਸਲੇ 'ਤੇ ਦੁਬਾਰਾ ਵਿਚਾਰ ਕਰਨ ਦਾ ਅਨੁਰੋਧ ਕੀਤਾ ਹੈ। ਚੀਨ 'ਚ ਐੱਪਲ ਨੇ ਆਪਣੇ ਸਮਾਰਟਫੋਨਸ ਦੇ ਸਾਫਟਵੇਅਰ 'ਚ ਕੁਝ ਬਦਲਾਅ ਕਰਕੇ ਸੇਲ ਜਾਰੀ ਰੱਖੀ ਹੈ। ਉਥੇ ਹੀ ਇਸ ਮਾਮਲੇ 'ਤੇ ਕੁਆਲਕਾਮ ਨੇ ਇਤਰਾਜ਼ ਜਤਾਉਂਦੇ ਹੋਏ ਕਿਹਾ ਕਿ ਐਪਲ ਅਜਿਹਾ ਕਰਕੇ ਕੋਰਟ ਦੇ ਆਰਡਰ ਦੀ ਉਲੰਘਣਾ ਕਰ ਰਹੀ ਹੈ।
ਵਨਪਲੱਸ 6ਟੀ ਲਈ OxygenOS 9.0.10 ਓਪਨ ਬੀਟਾ 1 ਰਿਲੀਜ਼
NEXT STORY