ਆਟੋ ਡੈਸਕ- ਸਿਟ੍ਰੋਏਨ ਭਾਰਤ 'ਚ ਨਵੀਂ ਕੰਪੈਕਟ ਐੱਸ.ਯੂ.ਵੀ. ਲਾਂਚ ਕਰਨ ਲਈ ਪੂਰੀ ਤਰ੍ਹਾਂ ਤਿਆਰ ਹੈ। ਇਹ ਨਵਾਂ ਮਾਡਲ ਮੌਜੂਦਾ ਸੀ3 'ਤੇ ਬੇਸਡ ਹੋਵੇਗਾ। ਇਸਨੂੰ ਇਕ ਵਾਰ ਫਿਰ ਤੋਂ ਭਾਰਤੀ ਸੜਕਾਂ 'ਤੇ ਟੈਸਟਿੰਗ ਦੌਰਾਨ ਦੇਖਿਆ ਗਿਆ ਹੈ, ਜਿਸਨੂੰ ਦੇਖ ਕੇ ਅਨੁਮਾਨ ਲਗਾਇਆ ਜਾ ਰਿਹਾ ਹੈ ਕਿ ਇਸਨੂੰ ਕਿਸੇ ਵੀ ਸਮੇਂ ਲਾਂਚ ਕੀਤਾ ਜਾ ਸਕਦਾ ਹੈ।
ਇਸ ਨਵੇਂ ਮਾਡਲ ਨੂੰ ਸੀ3 ਏਅਰਕ੍ਰਾਸ ਦੇ ਨਾਂ ਨਾਲ ਜਾਣਿਆ ਜਾਵੇਗਾ। ਭਾਰਤ 'ਚ ਵੇਚੇ ਜਾਣ ਵਾਲੇ ਮਾਡਲ ਗਲੋਬਲ ਬਾਜ਼ਾਰ 'ਚ ਉਪਲੱਬਧ ਮਾਡਲ ਦੀ ਤੁਲਨਾ 'ਚ ਅਲੱਗ ਹੋਣਗੇ। ਇਹ 5 ਅਤੇ 7 ਸੀਟਰ ਕੰਫੀਗ੍ਰੇਸ਼ਨ 'ਚ ਉਪਲੱਬਧ ਹੋਵੇਗਾ। ਸੀ3 ਏਅਰਕ੍ਰਾਸ ਦੇ ਸਾਹਮਣੇ ਆਏ ਸਪਾਈ ਸ਼ਾਟਸ ਮੁਤਾਬਕ, ਇਸ ਵਿਚ ਨਵਾਂ ਡੈਸ਼ਬੋਰਡ ਡਿਜ਼ਾਈਨ, ਇੰਫੋਟੇਨਮੈਂਟ ਟੱਚਸਕਰੀਨ ਦਿੱਤੀ ਜਾਵੇਗੀ। ਇਸਤੋਂ ਇਲਾਵਾ ਨਵਾਂ ਆਟੋਮੈਟਿਕ ਕਲਾਈਮੇਟ ਕੰਟਰੋਲ, ਰੀਅਰ ਪਾਰਕਿੰਗ ਕੈਮਰਾ, ਅਲੌਏ ਵ੍ਹੀਲਜ਼, ਆਟੋ ਡਿਮਨਿੰਗ ਓ.ਵੀ.ਆਰ.ਐੱਮ. ਅਤੇ ਇਕ ਵੱਡੀ ਪੈਨੋਰਮਿਕ ਸਨਰੂਫ ਦਿੱਤੀ ਜਾਵੇਗੀ।
ਜਾਣਕਾਰੀ ਮੁਤਾਬਕ, ਨਵੀਂ ਸਿਟ੍ਰੋਏਨ 'ਚ 1.2 ਲੀਟਰ ਟਰਬੋਚਾਰਜਡ ਪੈਟਰੋਲ ਇੰਜਣ ਦਿੱਤਾ ਜਾਵੇਗਾ। ਇਹ ਇੰਜਣ 110 ਬੀ.ਐੱਚ.ਪੀ. ਦੀ ਪਾਵਰ ਅਤੇ 190 ਐੱਨ.ਐੱਮ. ਦਾ ਟਾਰਕ ਜਨਰੇਟ ਕਰਦਾ ਹੈ। ਟ੍ਰਾਂਸਮਿਸ਼ਨ ਲਈ 6-ਸਪੀਡ ਮੈਨੁਅਲ ਜਾਂ ਆਟੋਮੈਟਿਕ ਗਿਅਰਬਾਕਸ ਦੇ ਨਾਲ ਜੋੜਿਆ ਜਾਵੇਗਾ। ਲਾਂਚ ਹੋਣ ਤੋਂ ਬਾਅਦ ਇਸਦਾ ਮੁਕਾਬਲਾ ਗ੍ਰੈਂਡ ਵਿਟਾਰਾ, ਟੋਇਟਾ ਅਰਬਨ ਕਰੂਜ਼ਰ ਹਾਈਡਰ, ਟਾਟਾ ਹੈਰੀਅਰ ਨਾਲ ਹੋਵੇਗਾ।
ਸਾਈਬਰ ਚੋਰਾਂ ਦੇ ਨਿਸ਼ਾਨੇ 'ਤੇ ChatGPT, ਇਸਦੀ ਮਦਦ ਨਾਲ ਹੈਕ ਕੀਤੇ ਜਾ ਰਹੇ ਫੇਸਬੁੱਕ ਅਕਾਊਂਟ
NEXT STORY