ਜਲੰਧਰ : ਸਮਾਰਟਫੋਨਸ ਨੇ ਐੱਮ. ਪੀ. 3 ਪਲੇਅਰ ਨੂੰ ਰਿਪਲੇਸ ਕਰ ਦਿੱਤਾ ਹੈ ਪਰ ਜੇਕਰ ਤੁਸੀਂ ਸਮਾਰਟਫੋਨ ਦਾ ਇਸਤੇਮਾਲ ਮਿਊਜ਼ਿਕ ਡਿਵਾਇਸ ਦੇ ਤੌਰ 'ਤੇ ਕਰਦੇ ਹੋ ਅਤੇ ਇਸ ਕਾਰਨ ਇਕ ਐੱਮ. ਪੀ. 3 ਪਲੇਅਰ ਖਰੀਦਣ ਦੇ ਬਾਰੇ ਵਿਚ ਸੋਚ ਰਹੇ ਹੋ ਤਾਂ ਸੈਨਡਿਸਕ ਦੇ ਇਸ ਐੱਮ. ਪੀ. 3 ਪਲੇਅਰ ਦੇ ਵੱਲ ਆਪਣਾ ਰੁੱਖ ਕਰ ਸਕਦੇ ਹਨ। ਮੈਮੋਰੀ ਚਿਪ ਬਣਾਉਣ ਵਾਲੀ ਅਮਰੀਕੀ ਕੰਪਨੀ ਦਾ 'ਕਲਿੱਪ ਜੈਮ' ਇਕ ਲਾਈਟਵੇਟ ਮੀਡੀਆ ਪਲੇਅਰ ਹੈ ਜਿਸ ਨੂੰ ਵਰਕ-ਆਊਟ, ਜਿਮ, ਸਾਈਕਲਿੰਗ ਅਤੇ ਦੌੜ ਲਾਉਂਦੇ ਸਮੇਂ ਇਸਤੇਮਾਲ ਕਰ ਸਕਦੇ ਹੋ ।
ਸਟੋਰੇਜ - ਇਸ ਵਿਚ ਇਕ ਫੀਚਰ ਦਿੱਤਾ ਗਿਆ ਹੈ ਜੋ ਤੁਹਾਨੂੰ ਐਪਲ ਆਈਪੈਡ ਵਿਚ ਵੀ ਦੇਖਣ ਨੂੰ ਨਹੀਂ ਮਿਲੇਗਾ ਅਤੇ ਉਹ ਹੈ ਇਸ ਵਿਚ ਦਿੱਤੀ ਗਈ ਮਾਈਕ੍ਰੋ ਐੱਸ. ਡੀ. ਕਾਰਡ ਸਲਾਟ ਦੀ ਸਹੂਲਤ। ਇਸ ਦੀ ਮਦਦ ਨਾਲ ਕਲਿੱਪ ਜੈਮ ਦੀ 8 ਜੀ. ਬੀ. ਇੰਟਰਨਲ ਸਟੋਰੇਜ ਨੂੰ 64 ਜੀ. ਬੀ. ਤੱਕ ਵਧਾ ਸਕਦੇ ਹੋ।
ਡਿਜ਼ਾਈਨ- ਕਲਿੱਪ ਜੈਮ ਦਾ ਡਿਜ਼ਾਈਨ ਤਾਂ ਸਧਾਰਨ ਹੈ ਪਰ ਦੇਖਣ 'ਚ ਵਧੀਆ ਲਗਦਾ ਹੈ । ਇਸ ਵਿਚ ਮੀਡੀਆ ਬ੍ਰਾਊਜ਼ਿੰਗ ਲਈ 0.96 ਇੰਚ ਦੀ ਡਿਜੀਟਲ ਸਕ੍ਰੀਨ ਲੱਗੀ ਹੈ ਜਿਸ ਦੇ ਹੇਠਾਂ ਗਾਣਿਆਂ ਨੂੰ ਅੱਗੇ-ਪਿੱਛੇ ਕਰਨ ਲਈ ਬਟਨ ਲੱਗੇ ਹਨ। ਇਸ ਦੇ ਇਕ ਸਾਈਡ ਉੱਤੇ ਵਾਲਿਊਮ ਬਟਨ ਤਾਂ ਦੂਜੇ ਪਾਸੇ 3.5 ਐੱਮ. ਐੱਮ. ਹੈੱਡਫੋਨ ਜੈੱਕ ਅਤੇ ਮਾਈਕ੍ਰੋ ਐੱਸ. ਡੀ. ਕਾਰਡ ਸਲਾਟ ਦੀ ਜਗ੍ਹਾ ਹੈ। ਇਸ ਦਾ ਭਾਰ ਸਿਰਫ਼ 18 ਗ੍ਰਾਮ ਹੈ ।
ਇਨ੍ਹਾਂ ਫਾਈਲਾਂ ਨੂੰ ਕਰਦਾ ਹੈ ਸਪੋਰਟ
ਇਹ ਮਿਊਜ਼ਿਕ ਪਲੇਅਰ ਡਬਲਯੂ. ਐੱਮ. ਏ., ਡਬਲਯੂ. ਏ. ਵੀ. ਅਤੇ ਏ. ਏ. ਸੀ. ਫਾਈਲਜ਼ ਨੂੰ ਸਪੋਰਟ ਕਰ ਸਕਦਾ ਹੈ ।
ਸਟ੍ਰੀਮਿੰਗ ਮਿਊਜ਼ਿਕ ਦੀ ਸਹੂਲਤ ਨਹੀਂ
ਜੇਕਰ ਤੁਹਾਨੂੰ ਆਨਲਾਈਨ ਗਾਣੇ ਸੁਣਨਾ ਪਸੰਦ ਹਨ ਤਾਂ ਇਹ ਤੁਹਾਨੂੰ ਨਿਰਾਸ਼ ਕਰ ਸਕਦਾ ਹੈ । ਹਾਲਾਂਕਿ ਇਸ ਵਿਚ ਦਿੱਤੀ ਗਈ 64 ਜੀ. ਬੀ. ਸਟੋਰੇਜ ਇਸ ਕਮੀ ਨੂੰ ਪੂਰਾ ਕਰ ਦਿੰਦੀ ਹੈ, ਜਿਸ ਦੇ ਨਾਲ ਮਿਊਜ਼ਿਕ ਦੀ ਵੱਡੀ ਲਾਇਬ੍ਰੇਰੀ ਇਸ ਵਿਚ ਸਟੋਰ ਕਰ ਸਕਦੇ ਹਾਂ ।
ਬੈਟਰੀ ਲਾਈਫ - ਇਕ ਆਨਲਾਈਨ ਸਟੋਰ ਦੀ ਮੰਨੀਏ ਤਾਂ ਇਕ ਵਾਰ ਚਾਰਜ ਕਰਨ ਉੱਤੇ ਇਸ ਵਿਚ ਲੱਗੀ ਬੈਟਰੀ 18 ਘੰਟੇ ਤੱਕ ਚੱਲ ਸਕਦੀ ਹੈ।
ਕੀਮਤ - 3,700 ਰੁਪਏ।
ਅਮੇਜ਼ਨ ਨੇ ਰਿਵਿਊ 'ਚ ਪੇਸ਼ ਕੀਤਾ ਈਕੋ ਡਾਟ ਸਪੀਕਰ
NEXT STORY