ਜਲੰਧਰ-ਚੀਨੀ ਸਮਾਰਟਫੋਨ ਬ੍ਰਾਂਡ ਦੀ ਡਿਮਾਂਡ ਭਾਰਤ 'ਚ ਦਿਨੋ-ਦਿਨ ਵੱਧਦੀ ਜਾ ਰਹੀਂ ਹੈ, ਇਨ੍ਹਾਂ 'ਚ ਸ਼ਿਓਮੀ , ਲੇਨੋਵੋ , ਕੂਲਪੈਡ ਕੰਪਨੀਆਂ ਅਜਿਹੀਆ ਹਨ, ਜਿਨ੍ਹਾਂ ਦੇ ਸਮਾਰਟਫੋਨਜ਼ ਵਿਕਰੀ ਨੂੰ ਲੈ ਕੇ ਵੱਡਾ ਟੀਚਾ ਹੈ। ਹਾਲ ਹੀ 'ਚ ਕੂਲ ਪਲੇਅ 6 ਗੇਮਿੰਗ ਸਮਾਰਟਫੋਨ ਨੂੰ ਭਾਰਤ 'ਚ ਲਾਂਚ ਕੀਤਾ ਗਿਆ ਸੀ। ਇਸ ਦੀ ਕੀਮਤ 14,999 ਰੁਪਏ ਹੈ। ਜੇਕਰ ਦੂਜੇ ਸਮਾਰਟਫੋਨ ਦੀ ਗੱਲ ਕਰੀਏ ਤਾਂ HMD ਗਲੋਬਲ 'ਚ ਨੋਕੀਆ 6 ਸਮਾਰਟਫੋਨ ਨੂੰ ਵੀ ਇਸੇ ਕੀਮਤ 14,999 ਰੁਪਏ ਨਾਲ ਪੇਸ਼ ਕੀਤਾ ਗਿਆ ਹੈ। ਜਿੱਥੇ ਇਕ ਪਾਸੇ ਦੋਵਾਂ ਸਮਰਟਫੋਨਜ਼ ਦੀ ਕੀਮਤ ਇਕ ਹੈ, ਉੱਥੇ ਇਸ ਦੇ ਫੀਚਰਸ ਵੀ ਅਲੱਗ-ਅਲੱਗ ਹਨ। ਗੌਰ ਕਰਨ ਵਾਲੀ ਗੱਲ ਇਹ ਹੈ ਕਿ ਕੂਲ ਪਲੇਅ 'ਚ ਬਿਹਤਰ ਸਪੈਸੀਫਿਕੇਸ਼ਨ ਦਿੱਤੇ ਗਏ ਹਨ। ਨੋਕੀਆ 6 ਸਮਾਰਟਫੋਨ ਨੂੰ ਇਕ ਬਿਹਤਰ ਡਿਜ਼ਾਈਨ ਨਾਲ ਉਪਲੱਬਧ ਕਰਵਾਇਆ ਗਿਆ ਹੈ ।
ਡਿਜ਼ਾਈਨ ਅਤੇ ਡਿਸਪਲੇਅ-
ਜੇਕਰ ਤੁਸੀਂ ਸਮਾਰਟਫੋਨ ਲੈਣ ਬਾਰੇ ਸੋਚ ਰਹੇ ਹੋ ਤਾਂ ਇਸ 'ਚ ਕੋਈ ਵੀ ਦੋ ਸਲਾਹਾਂ ਸਹੀ ਹਨ ਕਿ ਮੌਜ਼ੂਦਾ ਸਮੇਂ 'ਚ ਨੋਕੀਆ 6 ਸਮਾਰਟਫੋਨ ਦੀ ਸ਼ੇਣੀ 'ਚ ਲੁਕ ਦੇ ਮਾਮਲੇ 'ਚ ਬਿਹਤਰ ਫੋਨ ਹੈ। ਕੂਲ ਪਲੇਅ ਸਮਾਰਟਫੋਨ ਨਾਲੋਂ ਨੋਕੀਆ 6 ਦੇ ਮੁਕਾਬਲੇ ਇਹ ਕਾਫੀ ਬਿਹਤਰ ਸਾਬਿਤ ਹੁੰਦਾ ਹੈ ਕਿ ਦੋਵੇ ਹੀ ਸਮਾਰਟਫੋਨਜ਼ ਮੇਂਟਲ ਯੂਨੀਬਾਡੀ ਡਿਜ਼ਾਈਨ ਨਾਲ ਪੇਸ਼ ਕੀਤੇ ਗਏ ਹਨ।
ਸਮਾਰਟਫੋਨ ਦੀ ਡਿਸਪਲੇਅ 'ਤੇ ਨਜ਼ਰ ਪਾਈਏ ਤਾਂ ਦੋਵਾਂ ਹੀ ਸਮਾਰਟਫੋਨਜ਼ 'ਚ 5.5 ਇੰਚ ਦਾ ਫੁੱਲ HD ਡਿਸਪਲੇਅ ਦਿੱਤਾ ਗਿਆ ਹੈ, ਜਿਸ 'ਚ ਨੋਕੀਆ 6 ਸਮਾਰਟਫੋਨ ਬਿਹਤਰ ਸਾਬਿਤ ਹੁੰਦਾ ਹੈ, ਕਿਉਕਿ ਨੋਕੀਆ 6 ਸਮਾਰਟਫੋਨ ਦੇ ਡਿਸਪਲੇਅ ਦਾ ਕਲਰ ਪ੍ਰੋਡਕਸ਼ਨ ਚੰਗਾ ਹੈ। ਡਿਜ਼ਾਈਨ ਦੇ ਮਾਮਲੇ 'ਚ ਨੋਕੀਆ 6 ਸਮਾਰਟਫੋਨ Winner ਹੈ, ਜਦਕਿ ਦੋਵੇਂ ਹੀ ਸਮਾਰਟਫੋਨਜ਼ ਦੇ ਡਿਸਪਲੇਅ ਲਗਭਗ ਇਕੋ ਵਰਗੇ ਹਨ।
ਹਾਰਡਵੇਅਰ-
ਨੋਕੀਆ 6 ਸਮਾਰਟਫੋਨ 'ਚ ਸਨੈਪਡਰੈਗਨ 430 ਚਿਪਸੈੱਟ ਦਿੱਤਾ ਗਿਆ ਹੈ। ਕੂਲ ਪਲੇਅ 6 'ਚ ਦੋ ਗੁਣਾ ਬਿਹਤਰ ਹਾਰਡਵੇਅਰ ਸਨੈਪਡ੍ਰੈਗਨ 653 SoC ਦਿੱਤਾ ਗਿਆ ਹੈ। ਨੋਕੀਆ 6 ਸਮਾਰਟਫੋਨ 3GB ਰੈਮ ਅਤੇ 32GB ਇੰਟਰਨਲ ਸਟੋਰੇਜ ਨਾਲ ਉਪਲੱਬਧ ਹੈ ਨਾਲ ਹੀ ਇਸ 'ਚ 6GB ਰੈਮ ਅਤੇ 64GB ਸਟੋਰੇਜ ਦਿੱਤੀ ਗਈ ਹੈ।ਪ੍ਰਫੋਰਮੈਂਸ ਦੇ ਮਾਮਲੇ 'ਚ ਕੂਲ ਪਲੇਅ 6 ਸਮਾਰਟਫੋਨ ਨੋਕੀਆ 6 ਸਮਾਰਟਫੋਨ ਕਾਫੀ ਬਿਹਤਰ ਸਾਬਿਤ ਹੁੰਦਾ ਹੈ। ਫੋਨ ਦਾ ਹੌਲੀ ਐਪ ਲੋਡ ਟਾਇਮ ਅਤੇ ਖਰਾਬ ਮੈਨੇਜਮੈਂਟ ਨੋਕੀਆ 6 ਸਮਾਰਟਫੋਨ ਦੀ ਪ੍ਰਮੁੱਖ ਕਮੀਆ ਹਨ।
ਕੈਮਰਾ-
ਫੋਟੋਗ੍ਰਾਫੀ ਲਈ ਨੋਕੀਆ 6 ਸਮਾਰਟਫੋਨ 'ਚ ਡਿਊਲ ਐੱਲ. ਈ. ਡੀ. ਫਲੈਸ਼ ਨਾਲ 16 ਮੈਗਾਪਿਕਸਲ ਰਿਅਰ ਕੈਮਰਾ ਦਿੱਤਾ ਗਿਆ ਹੈ। ਇਸ ਦੇ ਫ੍ਰੰਟ 'ਚ 8 ਮੈਗਾਪਿਕਸਲ ਸੈਲਫੀ ਕੈਮਰਾ ਮੌਜ਼ੂਦ ਹੈ। ਕੂਲ ਪਲੇਅ 6 ਸਮਾਰਟਫੋਨ ਦੀ ਗੱਲ ਕਰੀਏ ਤਾਂ ਇਸ 'ਚ 13 ਮੈਗਾਪਿਕਸਲ ਡਿਊਲ ਕੈਮਰਾ ਸੈੱਟਅਪ ਦਿੱਤਾ ਗਿਆ ਹੈ ਅਤੇ ਨਾਲ ਹੀ ਸੈਲਫੀ ਲਈ ਫੋਨ 'ਚ 8 ਮੈਗਾਪਿਕਸਲ ਦਾ ਫ੍ਰੰਟ ਫੇਸਿੰਗ ਕੈਮਰਾ ਮੌਜ਼ੂਦ ਹੈ। ਅਜਿਹੇ 'ਚ ਫੋਨ ਦੇ ਕੈਮਰਾ ਫੀਚਰਸ ਨੂੰ ਦੇਖਦੇ ਹੋਏ ਨੋਕੀਆ 6 ਸਮਾਰਟਫੋਨ ਦੇ ਸਪੈਸੀਫਿਕੇਸ਼ਨ ਦੇ ਆਧਾਰ 'ਤੇ ਬਿਹਤਰ ਪ੍ਰਫੋਰਮਸ ਕਰ ਸਕਦਾ ਹੈ।
ਸਾਫਟਵੇਅਰ ਅਤੇ ਬੈਟਰੀ-
ਨੋਕੀਆ 6 ਸਮਾਰਟਫੋਨ ਐਂਡਰਾਇਡ 7.1.1 ਨੂਗਟ ਜੀਰੋ ਕਸਟਮਾਈਜ਼ 'ਤੇ ਕੰਮ ਕਰਦਾ ਹੈ ਜਦਕਿ ਕੂਲ ਪਲੇਅ 6 ਸਮਾਰਟਫੋਨ ਕਈ ਕਸਟਮਾਈਜੇਸ਼ਨ ਨਾਲ ਐਂਡਰਾਇਡ 7.1.1 ਨੂਗਟ 'ਤੇ ਚੱਲਦਾ ਹੈ । ਕੂਲ ਪੈਡ ਦੇ ਯੂਜ਼ਰ ਇੰਟਰਫੇਸ ਨੂੰ ਜੂਪੀਟਰ UI ਕਿਹਾ ਜਾਂਦਾ ਹੈ।
ਬੈਟਰੀ ਦੀ ਜੇਕਰ ਗੱਲ ਕਰੀਏ ਤਾਂ ਕੂਲ ਪਲੇਅ 6 ਸਮਾਰਟਫੋਨ 'ਚ 4000mAh ਦੀ ਬੈਟਰੀ ਦਿੱਤੀ ਗਈ ਹੈ। ਪਰ ਨੋਕੀਆ 6 ਸਮਾਰਟਫੋਨ 3000mAh ਦੀ ਛੋਟੀ ਬੈਟਰੀ ਦਿੱਤੀ ਗਈ ਹੈ। ਇਹ ਇਕ ਵਾਰ ਫਿਰ ਤੋਂ ਕੂਲ ਪਲੇਅ 6 ਸਮਾਰਟਫੋਨ ਹੀ ਨੋਕੀਅ 6 ਨੂੰ ਪਛਾੜ ਕੇ Winner ਸਾਬਿਤ ਹੁੰਦਾ ਹੈ।
Conclusion-
ਨੋਕੀਆ 6 ਸਮਾਰਟਫੋਨ 'ਚ HMD ਕੰਪਨੀ ਦਾ ਪ੍ਰੀਮਿਅਮ ਸਮਾਰਟਫੋਨ ਹੈ ਜੋ ਕਿ ਆਪਣੇ ਡਿਜ਼ਾਈਨ ਅਤੇ ਸਟਾਕ ਐਂਡਰਾਇਡ ਦੇ ਕਾਰਣ ਡਿਮਾਂਡ 'ਚ ਹੈ। ਪਰ ਕੂਲ ਪਲੇਅ 6 ਸਮਾਰਟਫੋਨ ਦੀ ਜੇਕਰ ਗੱਲ ਕਰੀਏ ਤਾਂ ਫੋਨ 'ਚ ਬਿਹਤਰ ਹਾਰਡਵੇਅਰ, ਵੱਡੀ ਬੈਟਰੀ ਅਤੇ ਡਿਊਲ ਕੈਮਰਾ ਦਿੱਤਾ ਗਿਆ ਹੈ । ਜਿਵੇਂ ਕਿਅ ਸੀ ਜਾਣਦੇ ਹਾਂ ਕਿ ਨੋਕੀਆ ਕਾਫੀ ਪੁਰਾਣਾ ਬਾਂਡ ਹੈ, ਜਿਸ ਨੂੰ ਯੂਜ਼ਰਸ ਪਸੰਦ ਕਰਦੇ ਹਨ। ਚੀਨ ਦੀ ਸਮਾਰਟਫੋਨ ਘੱਟ ਕੀਮਤ 'ਚ ਫੀਚਰਸ ਤਾਂ ਚੰਗੇ ਦਿੰਦੇ ਹਨ, ਪਰ ਇਨ੍ਹਾਂ ਦੀ ਪ੍ਰਫੋਰਮਸ ਵਧੀਆ ਨਹੀਂ ਹੁੰਦੀ ਹੈ। ਸਪੈਸੀਫਿਕੇਸ਼ਨ ਅਤੇ ਪ੍ਰਫੋਰਮਸ ਦੇ ਆਧਾਰ 'ਤੇ ਯੂਜ਼ਰਸ ਆਪਣੀ ਪਸੰਦ ਦਾ ਸਮਾਰਟਫੋਨ ਚੁਣ ਸਕਦੇ ਹਨ।
ਇਹ ਹਨ ਵੱਟਸਐਪ ਮੈਸੇਜ਼ਿੰਗ ਐਪ ਨਾਲ ਜੁੜੇ disadvantages
NEXT STORY