ਜਲੰਧਰ-ਨੈੱਟਵਰਕਿੰਗ ਦੀ ਸ਼ੁਰੂਆਤ ਸਭ ਤੋਂ ਪਹਿਲਾਂ ਟੈਕਸਟ ਮੈਸੇਜ ਤੋਂ ਸ਼ੁਰੂ ਹੋਈ ਸੀ, ਉਸ ਤੋਂ ਬਾਅਦ BBM ਨੇ ਲੋਕਾਂ ਨੂੰ ਆਪਣੇ ਵੱਲ ਆਕਰਸ਼ਿਤ ਕੀਤਾ ਹੈ। ਇਨ੍ਹਾਂ ਦੋਵਾਂ ਸੇਵਾਵਾਂ ਲਾਂਚ ਦੇ ਸਮੇਂ ਬਹੁਤ ਪ੍ਰਸਿੱਧ ਹੋਈਆ ਸੀ। ਸਭ ਤੋਂ ਜਿਆਦਾ BBM ਦਾ ਦੌਰ ਚੱਲਿਆ ਸੀ, ਜਦੋਂ ਲੋਕ ਟੈਕਸਟ ਦੀ ਜਗ੍ਹਾਂ BBM ME ਬੋਲਣ ਲੱਗੇ ਸਨ। ਹੁਣ ਇਹ ਦੌਰ ਬਦਲ ਕੇ Whatsapp Me ਹੋ ਗਿਆ ਹੈ। ਵੱਟਸਐਪ ਘੱਟ ਤੋਂ ਘੱਟ ਭਾਰਤ 'ਚ ਮੈਸੇਜ਼ਿੰਗ ਦਾ ਦੂਜਾ ਨਾਂ ਬਣ ਚੁੱਕਿਆ ਹੈ। ਇਸ ਦਾ ਪਤਾ ਇਸ ਗੱਲ ਤੋਂ ਲੱਗਦਾ ਹੈ ਕਿ ਵੱਟਸਐਪ 'ਤੇ ਭਾਰਤ ਫਰਵਰੀ 2017 ਤੱਰ 200 ਮਿਲੀਅਨ ਐਕਟਿਵ ਯੂਜ਼ਰਸ ਸੀ। ਵੱਟਸਐਪ ਦਾ ਮੁਕਾਬਲੇ 'ਚ ਮੌਜ਼ੂਦ ਹਾਈਕ, ਆਈਮੈਸੇਜ਼ , ਵਾਈਬਰ ਉਸ ਦੀ ਪ੍ਰਸਿੱਧੀ ਦੇ ਨੇੜੇ ਨਹੀਂ ਪਹੁੰਚ ਸਕੇ, ਪਰ ਇਹ ਪ੍ਰਸਿੱਧ ਐਪ ਇਕ ਡਾਰਕ ਸਾਈਡ ਵੀ ਹੈ, ਜਿੱਥੇ ਯੂਜ਼ਰਸ ਇਸ ਦੇ ਇਕ ਪਹਿਲੂ ਤੋਂ ਜਾਣੂ ਹਨ, ਇਹ ਵੀ ਜ਼ਰੂਰੀ ਹੋ ਜਾਂਦਾ ਹੈ ਕਿ ਉਨ੍ਹਾ ਨੂੰ ਇਸ ਦਾ ਦੂਜਾ ਪਹਿਲੂ ਵੀ ਪਤਾ ਹੋਵੇ।
1. ਰਿਪਲਾਈ ਕਰਨ ਹੋ ਗਿਆ ਹੈ ਜ਼ਰੂਰੀ-
ਵੱਟਸਐਪ ਸੰਚਾਰ ਦਾ ਇਕ ਵੱਡਾ ਸਾਧਨ ਬਣ ਗਿਆ ਹੈ। ਇਸ ਤਰਾ ਸਾਡੀ ਇਕ ਆਦਤ ਬਣ ਚੁੱਕੀ ਹੈ, ਜਿਸ ਨੂੰ ਚੰਗਾ ਨਹੀਂ ਕਿਹਾ ਜਾ ਸਕਦਾ ਹੈ। ਤੁਸੀਂ ਭਾਵੇਂ ਕਿਸੇ ਮੀਟਿੰਗ 'ਚ ਹੋਵੋ ਜਾਂ ਘਰ 'ਚ ਕੋਈ ਵੀ ਜ਼ਰੂਰੀ ਕੰਮ ਕਰ ਰਹੇ ਹੋਈਏ ਸਾਡੀ ਆਦਤ ਬਣ ਚੁੱਕੀ ਹੈ ਕਿ ਵੱਟਸਐਪ 'ਤੇ ਨੋਟੀਫਿਕੇਸ਼ਨ ਆਉਦੇ ਹੀ ਸਾਡੀ ਉਗਲੀ ਆਪਣੇ ਆਪ ਹੀ ਅੱਗੇ ਵੱਲ ਨੂੰ ਵੱਧਦੀ ਹੈ, ਇਹ ਪ੍ਰੋਫੈਸ਼ਨਲ ਅਤੇ ਪਰਸਨਲ ਦੋਵਾਂ ਹੀ ਨਜ਼ਰ 'ਚ ਸਹੀਂ ਨਹੀਂ ਹੈ।
2. ਸਪੈਮਿੰਗ
ਇਹ ਇਕ ਤਰਾਂ ਵੱਟਸਐਪ ਨੂੰ ਮਾਡਰਨ ਕਮਿਊਨੀਕੇਸ਼ਨ ਟੂਲ ਮੰਨਿਆ ਜਾਂਦਾ ਹੈ, ਇਹ ਉਹ ਟੂਲ ਹੈ ਜਿਸ ਤੇ ਸਭ ਤੋਂ ਜਿਆਦਾ ਸਪੈਮ ਮੈਸੇਜ ਆਉਦੇ ਹਨ, ਅਜਿਹੇ ਟੈਕਸਟ 'ਚ ਤੁਹਾਨੂੰ ਸਫਲਤਾ ਲਈ ਮੈਸੇਜ ਫਾਰਵਰਡ ਕਰਨ ਨੂੰ ਕਿਹਾ ਜਾਂਦਾ ਹੈ, ਇਸੇ ਐਪ ਰਾਹੀਂ ਸਭ ਤੋਂ ਜਿਆਦਾ ਗਲਤ ਮੈਸੇਜ ਵੀ ਫੈਲਦੇ ਹਨ।
3. ਬਲੂ ਟਿਕ ਮੋਨਸਟਰ-
ਬਲੂ ਟਿਕ ਵਰਗੇ ਫੀਚਰ ਆਉਣ ਤੋਂ ਬਾਅਦ ਲੋਕਾਂ 'ਚ ਗੱਲ ਤੋਂ ਜਿਆਦਾ ਗਲਤ-ਫਹਿਮੀਆਂ ਹੋਣ ਲੱਗ ਜਾਂਦੀਆਂ ਹਨ। ਇਸ ਫੀਚਰ ਤੋਂ ਸੈਂਡਰ ਨੂੰ ਪਤਾ ਚੱਲ ਜਾਂਦਾ ਹੈ ਕਿ ਮੈਸੇਜ ਪੜ ਲਿਆ ਗਿਆ ਹੈ। ਸਮੇਂ ਨਾਲ ਰਿਪਲਾਈ ਨਾ ਆਉਣ 'ਤੇ ਲੋਕਾਂ 'ਚ ਬਿਨਾਂ ਗੱਲ ਦੇ ਗਲਤ-ਫਹਿਮੀਆ ਪੈਦਾ ਹੋ ਜਾਂਦੀਆਂ ਹਨ। ਇਸ ਤੋਂ ਲੋਕ ਆਪਣਾ ਚੰਗਾ ਸਮਾਂ ਬੇਕਾਰ ਦੀਆਂ ਗੱਲਾਂ 'ਚ ਖਰਾਬ ਕਰ ਦਿੰਦੇ ਹਨ।
4. ਗਰੁੱਪ ਮੈਸੇਜ਼ਿੰਗ-
ਵੱਟਸਐਪ ਗਰੁੱਪ ਚੈਟ ਫੀਚਰ ਨੂੰ ਇਸ ਸੋਚ ਦੇ ਨਾਲ ਪੇਸ਼ ਕੀਤਾ ਗਿਆ ਸੀ, ਜਦੋਂ ਜ਼ਰੂਰਤ ਹੋ ਤਾਂ ਲੋਕਾਂ ਨੂੰ ਜੋੜ ਕੇ ਮੈਸੇਜ ਇੱਕਠੇ ਦਿੱਤੇ ਜਾਣ। ਪਰ ਅੱਜ ਦੇ ਸਮੇਂ 'ਚ ਗਰੁੱਪ ਫੀਚਰ ਜੋਕਸ ਫਾਰਵਰਡ ਕਰਨ ਤੋਂ ਜਿਆਦਾ ਕੁਝ ਨਹੀਂ ਰਹਿ ਗਿਆ ਹੈ। ਇਸ ਦਾ ਸਹੀ ਇਸਤੇਮਾਲ ਬਹੁਤ ਹੀ ਘੱਟ ਕੀਤਾ ਜਾ ਰਿਹਾ ਹੈ।
5. Unwanted Advertising
ਵੱਟਸਐਪ 'ਤੇ ਆਉਣ ਵਾਲੇ ਅਣਚਾਹੇ ਵਿਗਿਆਪਨ ਅਤੇ ਬਿਨਾਂ ਕੰਮ ਦੇ ਪ੍ਰੋਡਕਟ ਅਤੇ ਸਰਵਿਸਜ਼ ਦੇ ਮੈਸੇਜ ਸਭ ਤੋਂ ਜਿਆਦਾ ਪਰੇਸ਼ਾਨ ਕਰਦੇ ਹਨ। ਇਸ ਤੋਂ ਵੀ ਬੁਰਾ ਇਹ ਹੈ ਕਿ ਵੱਟਸਐਪ 'ਤੇ ਇਸ ਨੂੰ ignoreਕਰਨ ਲਈ ਕੋਈ DND ਫੀਚਰ ਨਹੀਂ ਹੈ । ਇਸ ਦਾ ਸਿਰਫ ਇਕ ਹੱਲ ਇਸ ਤਰ੍ਹਾਂ ਦੇ ਨੰਬਰਾਂ ਨੂੰ ਬਲਾਕ ਕਰਨਾ ਹੀ ਹੈ।
ਇਹ ਵੱਟਸਐਪ ਦੇ ਕੁਝ ਅਜਿਹੇ ਪਹਿਲੂ ਹਨ ਜਿਸ ਤੋਂ ਅਸੀਂ ਰੋਜ਼ਾਨਾ ਦੋ-ਚਾਰ ਹੁੰਦੇ ਹਨ, ਜਿਨ੍ਹਾਂ ਨੂੰ ਅਸੀਂ ignore ਨਹੀਂ ਕਰ ਸਕਦੇ ਹਾਂ ਤਾਂ ਇਸ ਮੈਸੇਜ਼ਿੰਗ ਐਪ ਦੇ ਕੁਝ ਫਾਇਦੇ ਹਨ ਤੇ ਕੁਝ ਨੁਕਸਾਨ ਵੀ ਹਨ।
Screen Recording ਲਈ ਇਹ ਬੈਸਟ ਫ੍ਰੀ software ਆ ਸਕਦੇ ਹਨ ਤੁਹਾਡੇ ਬੇਹੱਦ ਹੀ ਕੰਮ
NEXT STORY